ਰਾਮਪੁਰਾ ਫੂਲ, 9 ਜੁਲਾਈ (ਕੁਲਜੀਤ ਢੀਂਗਰਾ, ਸੁਖਮੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਮੁਕਤ ਪੰਜਾਬ ਕਰਨ ਦਾ ਜੋ ਸੁਪਨਾ ਸਿਰਜਿਆ ਸੀ ਉਹ ਸਮੇਂ ਸਮੇ ਤੇ ਪੂਰਾ ਹੋ ਰਿਹਾ ਹੈ। ਪਰ ਹਾਲੇ ਵੀ ਕਈ ਵੱਡੇ ਨਸ਼ਾ ਤਸਕਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਤੇ ਲੱਗੇ ਹੋਏ ਹਨ। ਜਿੰਨਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਭਾਂਵੇ ਨਸ਼ਾ ਤਸਕਰੀ ਚ ਕਿਸੇ ਪੁਲਸ ਅਫਸਰ ਦਾ ਹੱਥ ਹੋਵੇ। ਇੰਨਾਂ ਗੱਲਾਂ ਦਾ ਪ੍ਰਗਟਾਵਾ ਸਥਾਨਕ ਫਾਇਰ ਬ੍ਰਿਗੇਡ ਦੇ ਦਫਤਰ ਵਿਖੇ ਨਵੀ ਆਈ ਫਾਇਰ ਸੇਫਟੀ
ਗੱਡੀ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਨਾਲ ਕੀਤਾ। ਕਾਂਗੜ ਨੇ ਕਿਹਾ ਕਿ ਨਗਰ ਕੌਂਸਲ ਰਾਮਪੁਰਾ ਫੂਲ ਦੇ ਅਧੀਨ ਆਉਦੇ ਫਾਇਰ ਦਫਤਰ ਕੋਲ ਪਹਿਲਾਂ ਦੋ ਗੱਡੀਆਂ ਜੋ ਆਪਣੀ ਮਿਆਦ ਪੁਗਾ ਚੁੱਕਣ ਕਾਰਨ ਸੜਕ ਤੇ ਨਹੀ ਚੜ ਸਕਦੀਆਂ ਸਨ। ਜਿਸ ਕਾਰਨ ਪਿਛਲੇ ਸਾਲ ਇੱਕ ਨਵੀਂ ਗੱਡੀ ਤੇ ਹੁਣ ਫਿਰ ਇੱਕ ਹੋਰ ਨਵੀ ਗੱਡੀ ਵਿਭਾਗ ਨੂੰ ਮਹੁਈਆ ਕਰਵਾਈ ਹੈ। ਜੋ ਕਿ ਲੋਕਾਂ ਦੀ ਜਾਨ-ਮਾਲ ਦੀ ਬੱਚਤ ਕਰਨ ਵਿੱਚ ਸਹਾਈ ਹੋਵੇਗੀ।