ਬੇਰੁਜ਼ਗਾਰ ਹੈਲਥ ਵਰਕਰ ਸਿਹਤ ਮੰਤਰੀ ਸਿੱਧੂ ਨੂੰ ਮਿਲੇ

ਮਾਨਸਾ, 9 ਜੁਲਾਈ (ਜਗਦੀਸ਼ ਬਾਂਸਲ)- ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਪੰਜਾਬ ਦੀ ਹਲਕਾ ਇਕਾਈ ਮਾਨਸਾ ਨੇ ਨੇੜਲੇ ਪਿੰਡ ਉੱਭਾ ਵਿਖੇ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮਿਲ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਯੂਨੀਅਨ ਆਗੂ ਗੁਰਪਿਆਰ ਸਿੰਘ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ ਸਿਹਤ ਮਹਿਕਮੇ ਵਿੱਚ ਖਾਲੀ ਪਈਆਂ ਮਲਟੀਪਰਪਜ਼ ਹੈਲਥ ਵਰਕਰ(ਮੇਲ) ਦੀਆਂ ਸਾਰੀਆਂ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਵਿੱਚ ਛੋਟ ਦੇ ਕੇ ਜਾਰੀ ਕਰਨ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ -ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਹਾਲੇ ਤੱਕ ਸਰਕਾਰ ਵਾਅਦੇ ਪੂਰੇ ਕਰਨ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਨੌਜਵਾਨ ਨਿਰਾਸ਼ ਹਨ। ਲੱਖਾਂ ਰੁਪਏ ਖਰਚ ਕੇ ਪੜ੍ਹਾਈਆਂ ਪੂਰੀਆਂ ਕਰਕੇ ਹਾਸਲ ਕੀਤੀਆਂ ਡਿਗਰੀਆਂ ਅੱਜ ਮਹਿਜ਼ ਕਾਗਜ਼ ਜਾਪਦੀਆਂ ਹਨ। ਉਹਨਾਂ ਕਿਹਾ ਕਿ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਿਹਤ ਵਿਭਾਗ ਪੰਜਾਬ ਵੱਡੀ ਪੱਧਰ ‘ਤੇ ਅਸਾਮੀਆਂ ਖਾਲੀ ਹਨ। ਉਹ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਮੰਗ ਕਰਦੇ ਹਨ ਕਿ ਕੋਰਸ ਪਾਸ ਕਰਕੇ ਬੇਰੁਜ਼ਗਾਰ ਫਿਰ ਰਹੇ ਉਮੀਦਵਾਰਾਂ ਨੂੰ ਸਿਹਤ ਮਹਿਕਮੇ ਵਿੱਚ ਰੁਜ਼ਗਾਰ ਦਿੱਤਾ ਜਾਵੇ ।ਉਨਾਂ ਦੱਸਿਆ ਕਿ ਪੰਜਾਬ ਵਿੱਚ ਕਰੀਬ 3800 ਦੇ ਕਰੀਬ ਕੋਰਸ ਪਾਸ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਹਨ, ਦੂਜੇ ਪਾਸੇ ਸਰਕਾਰੀ ਸਰਕਾਰੀ ਹਸਪਤਾਲਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਾਲੇ ਸਿਹਤ ਵਰਕਰਾਂ ਦੀਆਂ ਵੱਡੀ ਪੱਧਰ ‘ਤੇ ਅਸਾਮੀਆਂ ਖਾਲੀ ਹਨ।ਇਸ ਮੌਕੇ ਅੰਮ੍ਰਿਤੁਪਾਲ ਸਿੰਘ ਭੁਪਾਲ,ਮੱਖਣ ਰੱਲਾ,ਲਖਵੀਰ ਸਿੰਘ ਆਦਿ ਹਾਜਿਰ ਸਨ

Send this to a friend