ਅਮਰਗੜ੍ਹ 9 ਜੁਲਾਈ( ਸੁਖਵਿੰਦਰ ਸਿੰਘ ਅਟਵਾਲ) ਪਿਛਲੇ ਦਿਨੀਂ ਪਿੰਡ ਬਿੰਜੋਕੀ ਖੁਰਦ ਦੀ ਗਾਇਬ ਹੋਈ ਸਤਾਰਾਂ ਸਾਲਾ ਨਾਬਾਲਗਾ ਲੜਕੀ ਨੂੰ ਵਰਗਲਾਉਣ ਤੇ ਅਮਰਗੜ੍ਹ ਪੁਲਿਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਜਿਹੜਾ ਮਾਮਲਾ ਦਰਜ ਗਿਆ ਸੀ। ਜਿਸ ਵਿੱਚ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਚ ਦੱਸਿਆ ਸੀ ਕਿ ਉਸ ਦੀ ਨਾਬਾਲਗ ਬੇਟੀ
ਨੇ ਸਾਲ ਦੋ ਹਜ਼ਾਰ ਅਠਾਰਾਂ ਵਿੱਚ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ, ਦੋ ਜੁਲਾਈ ਦੀ ਰਾਤ ਨੂੰ ਜਦੋਂ ਅਸੀਂ ਰਾਤ ਦਾ ਖਾਣਾ ਖਾਣ ਉਪਰੰਤ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਸਵੇਰੇ ਪੰਜ ਵਜੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਘਰ ਵਿੱਚ ਨਹੀਂ ਸੀ ਅਤੇ ਨਾ ਹੀ ਅਲਮਾਰੀ ਵਿੱਚ ਉਸ ਦੇ ਕੱਪੜੇ ਸਨ। ਇਸ ਪਿੱਛੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਨਾਬਾਲਗ ਬੱਚੀ ਨੂੰ ਕੋਈ ਵਿਅਕਤੀ ਵਰਗਲਾਕੇ ਲੈ ਗਿਆ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਅਮਰਗੜ੍ਹ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਕਰ ਦਿੱਤੀ ਸੀ।