ਜਲੰਧਰ, 4 ਜੁਲਾਈ (ਹਰਪਾਲ ਸਿੰਘ ਬਾਜਵਾ)- ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਥਾਣਾ ਗੁਰਾਇਆ ਦੀ ਪੁਲਿਸ ਨੇ 100 ਪੇਟੀਆ (9,00,000 ਐਮ.ਐਲ) ਸ਼ਰਾਬ (52 ਪੇਟੀਆ ਇੰਮਪੀਰੀਅਲ ਬਲਿਊ, 35 ਪੇਟੀਆ ਰਾਇਲ ਸਟੈਗ ਅਤੇ 13 ਪੇਟੀਆ ਬਲੈਡਰ ਪ੍ਰਾਈਡ) ਸਮੇਤ ਗੱਡੀ ਨੰਬਰ ਫਭ-11-ਭ-6555, ਮਾਰਕਾ 407 ਬ੍ਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ। ਏ.ਐਸ.ਆਈ ਗੁਰਸ਼ਰਨ ਸਿੰਘ, ਥਾਣਾ ਗੁਰਾਇਆ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਤਲਾਸ਼ ਭੇੜੇ ਪੁਰਸ਼ਾ ਸਬੰਧੀ ਘੁੜਕਾ ਪੁੱਲੀ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਸਤਨਾਮ ਸਿੰਘ ਉੇਰਫ ਸੱਤਾ ਪੁੱਤਰ ਦਲੀਪ ਸ਼ਿੰਘ ਅਤੇ ਗੋਲਡੀ ਪੁੱਤਰ ਸਤਵਿੰਦਰ ਸਿੰਘ ਵਾਸੀਆਨ ਮਕਬੂਲਪੁਰਾ ਅੰਮ੍ਰਿਤਸਰ ਜੋ ਕਿ ਗੱਡੀ ਨੰਬਰ ਫਭ-11-ਭ-6555, ਮਾਰਕਾ 407 ਪਰ ਭਾਰੀ ਮਾਤਰਾ ਵਿਚ ਸ਼ਰਾਬ ਠੇਕਾ ਸੇਲ ਫਾਰ ਚੰਡੀਗੜ੍ਹ ਲੱਦ ਕੇ ਘੁੜਕੇ ਤੋਂ ਫਗਵਾੜਾ ਸਾਇਡ ਜਾ ਰਹੇ ਸਨ ਨੂੰ ਗ੍ਰਿਫਤਾਰ ਕੀਤਾ।