ਖੰਨਾ, 4 ਜੁਲਾਈ (ਪਨਾਗ, ਸਲਾਣਾ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਲੋਕਾਂ ਦੀਆਂ ਬੁਨਿਆਦੀ ਤੇ ਮੁੱਢਲੀਆਂ ਸਹੂਲਤਾਂ ਲਈ ਅੱਜ ਇੱਥੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਵਿਚ ਬੀ. ਡੀ. ਪੀ. ਓ. ਦੇ ਨਾਂਅ ਦਫ਼ਤਰ ਸੁਪਰਡੰਟ ਮੈਡਮ ਅਨੁਰਾਧਾ ਨੂੰ ਮੰਗ ਪੱਤਰ ਸੀਪੀਐਮ ਦੇ ਤਹਿਸੀਲ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ ਤੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾ. ਬਲਵੀਰ ਸਿੰਘ ਸੁਹਾਵੀ ਦੀ ਅਗਵਾਈ ਹੇਠਾਂ ਪਾਰਟੀ ਮੈਂਬਰਾਂ ਵੱਲੋਂ ਦਿੱਤਾ ਗਿਆ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦਾ ਪਿਛਲੇ 02-03 ਸਾਲਾਂ ਤੋਂ ਰੁਕਿਆ ਵਜੀਫਾ ਦਿੱਤਾ ਜਾਵੇ, ਮਨੇਗਰਾ ਸਕੀਮ ਅਧੀਨ ਕੰਮ ਕਰਦੇ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ, ਬੁਢਾਪਾ ਪੈਨਸ਼ਨ 5000 ਰੁਪਏ ਕੀਤੀ ਜਾਵੇ, ਕੱਚੇ ਮਕਾਨਾਂ ਲਈ ਸਹੀ ਚੋਣ ਕਰਕੇ ਨਿਧਾਰਤ ਮੁਆਵਜ਼ਾ ਦਿੱਤਾ ਜਾਵੇ। ਗਰੀਬ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕੀਤੇ ਜਾਣ, ਨਰੇਗਾ ਮਜ਼ਦੂਰਾਂ ਦਾ ਬਣਦਾ ਬਕਾਇਆ ਜਲਦੀ ਖਾਤੇ ਵਿਚ ਪਾਇਆ ਜਾਵੇ ਅਤੇ ਲੋੜਵੰਦ ਗਰੀਬ ਲੋਕਾਂ ਦੇ ਆਟਾ ਦਾਲ ਵਾਲੇ ਰਾਸ਼ਨ ਕਾਰਡ ਬਣਾਏ ਜਾਣ। ਇਸ ਮੌਕੇ ਇਸ ਮੌਕੇ ਕਾ. ਭਗਵੰਤ ਸਿੰਘ ਇਕੋਲਾਹਾ, ਕਾ. ਬਲਵੀਰ ਸੁਹਾਵੀ, ਅਵਾਤਰ ਸਿੰਘ ਮੰਨਾ ਇਕੋਲਾਹੀ, ਗੁਰਦੀਪ ਸਿੰਘ ਹੋਲ, ਗਰੀਬ ਦਾਸ, ਇਕਬਾਲ ਸਿੰਘ, ਮੋਹਨ ਘਈ, ਸਰਬਜੀਤ ਭਮੁੱਦੀ, ਚਰਨਜੀਤ ਸਿੰਘ, ਸੋਮਨਾਥ, ਅਵਤਾਰ ਸਿੰਘ ਭੂਪਾ ਆਦਿ ਹਾਜ਼ਰ ਸਨ।