June 1, 2026 6:36 am

ਬੰਗਲਾਦੇਸ਼ ’ਚ ਤੂਫਾਨ ’ਚ ਕਿਸ਼ਤੀ ਡੁੱਬੀ, 13 ਲੋਕਾਂ ਦੀ ਮੌਤ

ਢਾਕਾ, 4 ਮਈ (ਪੀ.ਟੀ.)- ਬੰਗਲਾਦੇਸ਼ ’ਚ ਪੰਜ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਗੋਲਚਿਪਾ ਨਦੀ ’ਚ ਕਿਸ਼ਤੀ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ। ਇਕ ਰਿਪੋਰਟ ਅਨੁਸਾਰ ਗੋਲਚਿਪਾਂ ਪੁਲਸ ਥਾਣੇ ’ਚ ਥਾਣਾ ਮੁਖੀ ਫਖੁਦੀਨ ਨੇ ਕਿਹਾ ਕਿ ਗੋਤਾਖੋਰਾਂ ਨੇ ਸਵੇਰੇ ਨਦੀ ਤੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ। ਹੁਣ ਵੀ ਘੱਟੋ ਘੱਟ 25 ਯਾਤਰਾ ਲਾਪਤਾ ਹਨ। ਪਟੁਆਖਾਲੀ ਜ਼ਿਲੇ ਦੇ ਗਾਲਚਿਪਾ ਯੂਨੀਅਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮੁਜਮਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਸੇਵਾ ਅਤੇ ਨੀਮ ਫੌਜੀ ਅਤੇ ਬੰਗਲਾਦੇਸ਼ ਸਮੁੰਦਰੀ ਫੌਜ ਨੇ ਐਤਵਾਰ ਸਵੇਰੇ 6 ਵਜੇ ਤੋਂ ਲੈਕੇ 12.30 ਵਜੇ ਵਿਚਾਲੇ ਲਾਸ਼ ਬਰਾਮਦ ਕੀਤੀ। ਪਟੁਆਖਾਲੀ ਰੀਵਰ ਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੁੱਬੀ ਕਿਸ਼ਤੀ ਨੂੰ ਕੱਢਣ ਲਈ ਇਕ ਬਚਾਅ ਬੇੜਾ ਬਾਰਿਸਾਲ ਤੋਂ ਗੋਲਾਚਿਪਾ ਰਵਾਨਾ ਹੋਇਆ ਹੈ।

Send this to a friend