June 1, 2026 6:36 am

ਮੁੰਬਈ ਦੇ ਕੋਲ ਰੇਲ ਗੱਡੀ ਪਟੜੀ ਤੋਂ ਉਤਰੀ, 8 ਲੋਕਾਂ ਦੀ ਹੋਈ ਮੌਤ

ਮੁੰਬਈ, 4 ਮਈ (ਪੀ.ਟੀ.)- ਮੁੰਬਈ ਦੇ ਰਾਏਗੜ੍ਹ ਦੇ ਕੋਲ ਅੱਜ ਸਾਵੰਤਵਾੜੀ ਯਾਤਰੀ ਰੇਲ ਗੱਡੀ ਦੇ ਚਾਰ ਡਿੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ’ਚ ਅੱਠ ਯਾਤਰੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ, ਜਦਕਿ 25 ਤੋਂ ਜਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਹੈ।ਇਹ ਹਾਦਸਾ ਗੱਡੀ ਦੇ ਸੁਰੰਗ ਤੋਂ ਬਾਹਰ ਨਿਕਲਦੇ ਵਕਤ ਹੋਇਆ। ਹਾਦਸੇ ਦੇ ਕਾਰਨ ਕੋਂਕਣ ਰੇਲਮਾਰਗ ਬੰਦ ਕਰ ਦਿੱਤਾ ਗਿਆ ਹੈ।

Send this to a friend