June 1, 2026 6:36 am

ਮੋਦੀ ਦੇ ਖਿਲਾਫ ਟਿੱਪਣੀ ਮਾਮਲੇ ’ਚ ਬੇਨੀ ਨੂੰ ਰਾਹਤ

ਬਲਰਾਮਪੁਰ, 4 ਮਈ (ਪੀ.ਟੀ.)- ਕੇਂਦਰੀ ਸਟੀਲ ਮੰਤਰੀ ਬੇਨੀ ਪ੍ਰਸਾਦ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਗੋਂਡਾ ਦੀ ਇਕ ਅਦਾਲਤ ਨੇ ਰਾਹਤ ਦਿੱਤੀ ਹੈ। ਅਦਾਲਤ ਨੇ ਪੁਲਿਸ ਦੁਆਰਾ ਪੇਸ਼ ਦੋਸ਼ ਪੱਤਰ ’ਚ ਸਹੀ ਧਾਰਾਵਾਂ ਨਾ ਲਗਾਏ ਜਾਣ ਨੂੰ ਅਧਾਰ ਬਣਾ ਕੇ ਉਸ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਦੇ ਇਸ ਆਦੇਸ਼ ਨਾਲ ਜਿਥੇ ਵਰਮਾ ਨੂੰ ਰਾਹਤ ਮਿਲੀ ਹੈ ਉਥੇ ਪੁਲਿਸ ਨੂੰ ਕਰਾਰਾ ਝਟਕਾ ਲਗਾ ਹੈ।

Send this to a friend