June 1, 2026 6:35 am

ਕਮਲ ਸ਼ਰਮਾ ਪ੍ਰਚਾਰ ਲਈ ਹਿਮਾਚਲ ਦੌਰੇ ਤੇ

ਚੰਡੀਗੜ੍ਹ, 4 ਮਈ (ਪੀ.ਟੀ.)-ਕਾਂਗਰਸ ਹਮੇਸ਼ਾਂ ਵੋਟਾਂ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਪਹਿਰਾ ਦਿੰਦੀ ਹੈ ਤੇ ਵੱਖਵਾਦ ਨੂੰ ਹੁਲਾਰਾ ਦਿੰਦੀ ਹੈ। ਹਾਲ ਹੀ ਚ ਕਾਂਗਰਸ ਨੇ ਵੋਟਾਂ ਲਈ ਰਾਜਨੀਤੀ ਕਰਦੇ ਹੋਏ ਅਸਮ ਨੂੰ ਇਸ ਹਾਲ ’ਚ ਪੁਚਾਇਆ ਹੈ।  ਪਰ ਕਾਂਗਰਸ ਇਸ ਵਾਰ ਇਸ ’ਚ ਕਾਮਯਾਬ ਨਹੀਂ ਹੋਵੇਗੀ। ਇਹ ਵਿਚਾਰ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਹਿਮਾਚਲ ’ਚ ਪੁੱਜਣ ਉਪਰੰਤ ਬਿਆਨ ਕੀਤੇ।  ਉਹ ਉਥੇ 7 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਲਈ ਉਥੇ ਪੁੱਜ ਗਏ ਹਨ। ਕਮਲ ਸ਼ਰਮਾ ਖਾਸ ਤੌਰ ਤੇ ਸ਼ਾਂਤਾ ਕੁਮਾਰ ਜੋ ਕਾਂਗੜਾ ਚੰਬਾ ਤੋਂ ਭਾਜਪਾ ਉਮੀਦਵਾਰ ਹਨ, ਲਈ ਪਰਚਾਰ ਲਈ ਗਏ ਹਨ। ਉਨ੍ਹਾਂ ਕਿਹਾ ਕਿ ਸ਼ਾਂਤਾ ਕੁਮਾਰ ਚੋਣ ਜਿਤਕੇ ਹਿਮਾਚਲ ਦੇ ਨਾਲ ਨਾਲ ਪੰਜਾਬ ਦੇ ਮੁੱਦੇ ਵੀ ਸੰਸਦ ’ਚ ਲਿਜਾਣਗੇ।

Send this to a friend