May 21, 2026 3:13 pm

ਸਿੰਗਾਪੁਰ ‘ਚ ਨੀਰਵ ਮੋਦੀ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘਪਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਨੀਰਵ ਮੋਦੀ ‘ਤੇ ਸਿੰਗਾਪੁਰ ਹਾਈਕੋਰਟ ਨੇ ਵੱਡੀ ਕਾਰਵਾਈ ਕੀਤੀ ਹੈ। ਹਾਈਕੋਰਟ ਨੇ ਨੀਰਵ ਮੋਦੀ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੇ ਹੁਕਮ ਤੋਂ ਬਾਅਦ ਉਸ ਦੇ 44.41 ਕਰੋੜ ਰੁਪਏ ਦੀ ਕੀਮਤ ਵਾਲੇ ਚਾਰ ਬੈਂਕ ਖਾਤਿਆਂ ਨੂੰ ਜ਼ਬਤ ਕੀਤਾ ਗਿਆ ਹੈ। ਇਹ ਕੰਪਨੀ ਬ੍ਰਿਟਿਸ਼ ਵਰਜਨ ਆਈਸਲੈਂਡ ਦੇ ਨਾਂਅ ਤੋਂ ਰਜਿਸਟਰ ਹੈ, ਜਿਸ ‘ਚ ਪੂਰਵੀ ਮੋਦੀ ਅਤੇ ਮਯੰਕ ਮਹਿਤਾ ਦੇ ਨਾਂਅ ਸ਼ਾਮਿਲ ਹਨ।

Send this to a friend