May 25, 2026 9:25 pm

ਪੰਜਾਬ ‘ਚ ਪਨਬੱਸ ਦੀ ਹੜਤਾਲ ਨੇ ਜਾਮ ਕੀਤੇ ਬੱਸਾਂ ਦੇ ਚੱਕੇ-4 ਤੱਕ ਚੱਲੇਗਾ ਸੰਘਰਸ਼

ਚੰਡੀਗੜ੍ਹ, 2 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਨਬੱਸ ਕੰਟ੍ਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ‘ਤੇ ਮੰਗਲਵਾਰ ਨੂੰ ਪੰਜਾਬ ਰੋਡਵੇਸ਼ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਕਾਰਨ ਜਲੰਧਰ, ਲੁਧਿਆਣਾ, ਮੁਹਾਲੀ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮੁਸਾਫ਼ਿਰ ਪਰੇਸ਼ਾਨ ਰਹੇ। ਖ਼ਤਰਨਾਕ ਗਰਮੀ ‘ਚ ਸਾਮਾਨ ਲੈ ਕੇ ਬੱਸ ਸਟੈਂਡ ਪਹੁੰਚੇ ਯਾਤਰੀਆਂ ਨੂੰ ਮਜਬੂਰੀ ‘ਚ ਬਾਹਰ ਆ ਕੇ ਏਧਰ-ਓਧਰ ਭਟਕਣਾ ਪਿਆ। ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਗਿਆ। ਲੋਕਾਂ ਨੂੰ ਨਿੱਜੀ ਬੱਸਾਂ ਦਾ ਸਹਾਰਾ ਲੈਣਾ ਪਿਆ। ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਯਾਤਰੀਆਂ ਨੂੰ ਉਠਾਉਣੀ ਪਈ ਜਿਨ੍ਹਾਂ ਨੇ ਸੂਬੇ ਤੋਂ ਬਾਹਰ ਜਾਣਾ ਸੀ। ਕਿਉਂਕਿ ਪੰਜਾਬ ਤੋਂ ਕੋਈ ਬੱਸ ਉੱਤਰ ਪ੍ਰਦੇਸ਼, ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਵੱਲ ਨਹੀਂ ਜਾ ਰਹੀ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਦੇ
ਮੁਲਾਜ਼ਮ ਮੰਗਾਂ ਸਬੰਧੀ 4 ਜੁਲਾਈ ਤੱਕ ਹੜਤਾਲ ‘ਤੇ ਹਨ। ਸੂਬੇ ਭਰ ਵਿੱਚ ਰੋਡਵੇਜ਼ ਮੁਲਾਜ਼ਮ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਯੂਨੀਅਨ ਨਾਲ ਜੁੜੇ ਲਗਪਗ 500 ਮੁਲਾਜ਼ਮ ਤਿੰਨ ਦਿਨਾ ਹੜਤਾਲ ‘ਤੇ ਹਨ। ਮੁਲਾਜ਼ਮਾਂ ਨੇ ਤਿੰਨ ਦਿਨ ਤੱਕ 9 ਵਜੇ ਤੋਂ 12 ਵਜੇ ਤੱਕ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਕਈ ਸ਼ਹਿਰਾਂ ‘ਚ ਮੁਲਾਜ਼ਮਾਂ ਨੇ 12 ਵਜੇ ਤੋਂ ਬਾਅਦ ਵੀ ਬੱਸਾਂ ਨਹੀਂ ਚਲਾਈਆਂ। ਸਭ ਤੋਂ ਜ਼ਿਆਦਾ ਪਰੇਸ਼ਾਨੀ ਰੋਜ਼ਾਨਾ ਯਾਤਰਾ ਕਰਨ ਵਾਲਿਆਂ ਨੂੰ ਝੱਲਣੀ ਪਈ।

Send this to a friend