ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਵੱਲੋਂ ਐਲਾਨੇ ਗਏ ਵਿਕਾਸ ਕੰਮਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ

ਕੁਰੂਕਸ਼ੇਤਰ, 2 ਜੁਲਾਈ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਐਲਾਨਾਂ ਗਏ ਵਿਕਾਸ ਕੰਮਾਂ ਦੀ ਗਤੀ ਨੂੰ ਹੋਰ ਵੱਧ ਤੇਜ ਕਰ ਦਿੱਤਾ ਹੈ। ਅੱਜ ਇੱਥੇ ਮਿੰਨੀ ਸਕੱਤਰੇਤ ਵਿਚ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਵਿਜੀਲੈਂਸ, ਮੱਛੀ, ਮਾਲ, ਆਪਦਾ ਪ੍ਰਬੰਧਨ ਤੇ ਚੱਕਬੰਦੀ ਵਿਭਾਗਾਂ ਦੀ ਵਧੀਕ ਮੁੱਖ ਸਕੱਤਰ ਨਵਰਾਜ ਸੰਧੂ ਨੇ 6 ਵਿਧਾਨਸਭਾ ਹਲਕਿਆਂ ਦੇ ਵਿਧਾਇਕਾਂ ਨਾਲ ਉਨਾਂ ਦੇ ਵਿਧਾਨਸਭਾ ਹਲਕਿਆਂ ਦੀ ਮੁੱਖਮੰਤਰੀ ਵਲੋਂ ਕੀਤੇ ਗਏ ਐਲਾਨਾਂ ਦੀ ਸਮੀਖਿਆ ਕੀਤੀ। ਇਸ ਮੌਕੇ ‘ਤੇ ਆਯੋਜਿਤ ਮੀਟਿੰਗ ਵਿਚ ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ਵਿਕਰ, ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ, ਲਾਡਵਾ ਦੇ ਵਿਧਾਇਕ ਪਵਨ ਸੈਣੀ, ਘਰੋਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਤੇ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਮੁੱਖ ਮੰਤਰੀ ਐਲਾਨਾਂ ਦੇ ਕੰਮਾਂ ਦੀ ਦੇਖ ਰੇਖ ਕਰ ਰਹੇ ਵਧੀਕ ਮੁੱਖ ਸਕੱਤਰ ਟੀ.ਸੀ.ਗੁਪਤਾ, ਮੁੱਖ ਮੰਤਰੀ ਦੇ ਓਐਸਡੀ ਅਮਰੇਂਦਰ ਸਿੰਘ ਤੇ ਅਮਰਜੀਤ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰ ਹਾਜਿਰ ਸਨ।

Send this to a friend