June 1, 2026 9:17 am

ਪਾਕਿਸਤਾਨ ਵੱਲੋਂ ਪੁਣਛ ਸਰਹੱਦ ’ਤੇ ਮੁੜ ਗੋਲੀਬਾਰੀ

image ਜੰਮੂ 4 ਮਈ (ਪੀ.ਟੀ.)-ਪਾਕਿਸਤਾਨੀ ਫੌਜੀਆਂ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁਣਛ ਜਿਲ੍ਹੇ ਵਿਚ ਨਿਯੰਤਰਣ ਰੇਖਾ ਦੇ ਨਾਲ ਭਾਰਤੀ ਚੌਂਕੀਆਂ ਉਪਰ ਛੋਟੇ ਤੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਸਰਹੱਦ ਦੀ ਰਾਖੀ ਲਈ ਤਾਇਨਾਤ ਭਾਰਤੀ ਜਵਾਨਾਂ ਨੇ ਵੀ ਮੋੜਵਾਂ ਜਵਾਬ ਦਿੱਤਾ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੰਘੀ ਰਾਤ ਪਾਕਿਸਤਾਨ ਵੱਲੋਂ 11.30 ਵਜੇ ਗੋਲੀਬਾਰੀ ਕੀਤੀ ਗਈ ਜਿਸ ਦਾ ਭਾਰਤੀ ਜਵਾਨਾਂ ਵੱਲੋਂ ਵੀ ਢੁੱਕਵਾਂ ਜਵਾਬ ਦਿੱਤਾ ਗਿਆ। ਦੋਨਾਂ ਪਾਸਿਆਂ ਤੋਂ 11.45 ਵਜੇ ਤਕ ਗੋਲੀਆਂ ਦਾ ਵਟਾਂਦਰਾ ਹੁੰਦਾ ਰਿਹਾ। ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਪਿਛਲੇ 9 ਦਿਨਾਂ ਦੌਰਾਨ ਪਾਕਿਸਤਾਨ

ਵੱਲੋਂ ਤੀਸਰੀ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜੀਆਂ ਨੇ 25 ਅਪ੍ਰੈਲ ਤੇ 28 ਅਪ੍ਰੈਲ ਨੇੰ ਕ੍ਰਮਵਾਰ ਪੁਣਛ ਤੇ ਰਾਜੌਰੀ ਜ਼ਿਲ੍ਹਆਂ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ।

Send this to a friend