June 1, 2026 9:57 am

ਤੋਗੜੀਆ, ਗਿਰੀਰਾਜ ਤੋਂ ਵੱਖ ਹੋਣ ਮੋਦੀ : ਅਗਨੀਵੇਸ਼

image ਨਵੀਂ ਦਿ¤ਲੀ, 4 ਮਈ (ਪੀ.ਟੀ.)-ਸਮਾਜਿਕ ਕਾਰਜ ਕਰਤਾ ਸਵਾਮੀ ਅਗਨੀਵੇਸ਼ ਨੇ ਨਰਿੰਦਰ ਮੋਦੀ ਨੂੰ ਇਕ ਪ¤ਤਰ ਲਿਖਿਆ ਹੈ ਅਤੇ ਪ¤ਤਰ ਵਿਚ ਉਨ੍ਹਾਂ ਨੇ ਮੋਦੀ ਨੂੰ ਚੋਣ ਪ੍ਰਚਾਰ ਦੇ ਵਿਚਕਾਰ ਵਿਵਾਦਗ੍ਰਸਤ ਬਿਆਨ ਦੇਣ ਵਾਲੇ ਪ੍ਰਵੀਨ ਤੋਗੜੀਆ ਅਤੇ ਗਿਰੀਰਾਜ ਸਿੰਘ ਵਰਗੇ ਲੋਕਾਂ ਤੋਂ ਖੁਦ ਨੂੰ ਅਲ¤ਗ ਕਰਨ ਨੂੰ ਕਿਹਾ ਹੈ। ਅਗਨੀਵੇਸ਼ ਨੇ ਰਾਹੁਲ ਗਾਂਧੀ ਦੇ ਖਿਲਾਫ ਹਨੀਮੂਨ ਸਬੰਧੀ ਰਾਮਦੇਵ ਦੀ ਬੇਹ¤ਦ ਇਤਰਾਜ਼ ਯੋਗ ਟਿ¤ਪਣੀ ’ਤੇ ਮੋਦੀ ਦੀ ਚੁ¤ਪੀ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਨੇ ਰਾਮਦੇਵ ਦੀ ਟਿ¤ਪਣੀ ਦੀ ਨਿੰਦਾ ਕੀਤੀ ਪਰ ਭਾਜਪਾ ਬਚਾਅ ਕਰਦੀ ਦਿ¤ਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਇਸ ਸਬੰਧ ’ਚ ਚੁ¤ਪੀ ਤੋੜਨੀ ਚਾਹੀਦੀ ਹੈ, ਨਹੀਂ ਤਾਂ ਲੋਕ ਇਸ ਨੂੰ ਪਖੰਡ ਸਮਝਣਗੇ।

Send this to a friend