ਚੰਡੀਗੜ, 01 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ ਸਿਹਤ ਸੇਵਾਵਾਂ ਵਿਚ ਬਿਹਤਰੀ ਲਈ ਚੁੱਕੇ ਜਾ ਰਹੇ ਕਦਮਾਂ ਵਿਚ ਅੱਜ ਇਕ ਹੋਰ ਨਵਾਂ ਅਧਿਆਏ ਜੁੜ ਗਿਆ, ਜਦੋਂ ਮੁੱਖ ਮੰਤਰੀ ਨੇ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਹਰੇਕ ਜਿਲੇ ਤੋਂ 2 ਜਿੰਨਾਂ ਵਿਚ ਇਕ ਨਿੱਜੀ ਤੇ ਇਕ ਸਰਕਾਰੀ ਸੇਵਾ ਦੇ ਡਾਕਟਰ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕਰਨ ਦਾ ਐਲਾਨ ਕੀਤਾ| ਇਹ ਐਲਾਨ ਮੁੱਖ ਮੰਤਰੀ ਨੇ ਅੱਜ ਪੰਚਕੂਲਾ ਵਿਚ ਪਹਿਲੀ ਵਾਰ ਹਰਿਆਣਾ ਵਿਚ ਮਨਾਏ ਗਏ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਰਾਜ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਕੀਤੀ| ਉਨਾਂ ਨੇ ਇਸ ਮੌਕੇ ‘ਤੇ ਹਰਿਅਣਾ ਦੇ ਜੁੜੇ ਤਿੰਨ ਪਦਮਸ੍ਰੀ ਜੇਤੂ ਡਾਕਟਰ ਪੀ.ਆਰ.ਗੋਇਲ, ਡਾ. ਅਮੋਦ ਗੁਪਤਾ ਤੇ ਨਰਿੰਦਰ ਕੁਮਾਰ ਪਾਂਡੇ ਨੂੰ ਵੀ ਸਨਮਾਨਿਤ ਕੀਤਾ| ਇਸ ਤੋਂ ਇਲਾਵਾ ਪੱਛਮੀ ਕਮਾਨ ਹਸਪਤਾਲ ਚੰਡੀਮੰਦਿਰ ਦੇ ਕਮਾਡੇਂਟ ਮੇਜਰ ਜਨਰਲ ਚੰਦਰ ਕਿਸ਼ੋਰ ਜਮਖੌਲਾ, ਪੀੰਜੀਆਈ, ਚੰਡੀਗੜ ਤੋਂ ਸੇਵਾਮਕੁਤ ਡਾ. ਐਸ.ਕੇ.ਸ਼ਰਮਾ, ਡਾ. ਐਨ.ਕੇ.ਅਰੋੜ ਅਤੇ ਆਈਐਮਏ ਦੇ ਚੇਅਰਮੈਨ ਡਾ. ਕੁਲਦੀਪ ਖੋਖਰ ਨੂੰ ਵੀ ਸਨਮਾਨਿਤ ਕੀਤਾ| ਨਾਲ ਹੀ ਮੁੱਖ ਮੰਤਰੀ ਨੇ ਵੀਡਿਓ ਕਾਨਫੈਂਸ ਰਾਹੀਂ ਜਿਲਾ ਸਿਰਸਾ ਦੇ ਲਗਭਗ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮਾਧੋ ਸਿੰਘਾਨਾ ਵਿਚ ਜਨਤਕ ਸਿਹਤ ਕੇਂਦਰ ਅਤੇ ਦੜਬਾ ਕਲਾਂ ਤੇ ਜਮਾਲ ਵਿਚ ਬਣੇ ਮੁੱਢਲੇ ਸਿਹਤ ਕੇਂਦਰਾਂ ਦਾ ਵੀ ਉਦਘਾਟਨ ਕੀਤਾ| ਉਨਾਂ ਨੇ ਅਗਲੇ ਸਾਲ ਤੋਂ ਐਮਬੀਬੀਐਸ ਦੀ ਸੀਟਾਂ 1710 ਤੋਂ ਵੱਧਾ ਕੇ 2,000 ਕਰਨ ਦਾ ਵੀ ਐਲਾਨ ਕੀਤਾ, ਜਦੋਂ ਕਿ ਸਾਲ 2014 ਵਿਚ ਰਾਜ ਵਿਚ ਐਬੀਬੀਐਸ ਦੀ ਸਿਰਫ 700 ਸੀਟਾਂ ਸੀ| ਐਲੋਪੈਥੀ ਤੇ ਆਯੂਸ਼ ਪ੍ਰਣਾਲੀਆਂ ਵਿਚ ਵਧੀਆ ਤਾਲਮੇਲ ਦੀ ਲੋਂੜ ਹੈ ਤਾਂ ਜੋ ਲੋਂੜ ਅਨੁਸਾਰ ਮਰੀਜਾਂ ਨੂੰ ਤੁਰੰਤ ਸਿਹਤ ਸੇਵਾਵਾਂ ਮਹੁੱਇਆ ਹੋ ਸਕੇ| ਮੁੱਖ ਮੰਤਰੀ ਨੇ ਹਾਜਿਰ ਡਾਕਟਰਾਂ ਤੋਂ ਅਪੀਲ ਕੀਤੀ ਕਿ ਉਹ ਸੇਵਾ ਨਾਲ ਇਕ ਮਿਸ਼ਨ ਵੱਜੋਂ ਗਰੀਬ ਜਨਤਾ ਦੀ ਸੇਵਾ ਕਰਨ ਦੀ ਆਪਣੇ ਮਨ ਵਿਚ ਧਰ ਲਓ| ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਗਰੀਬ ਵਿਅਕਤੀ ਦੇ ਇਲਾਜ ਦੀ ਗੱਲ ਸੋਚੀ ਹੈ ਅਤੇ ਇਸ ਲਈ ਆਯੂਸ਼ਮਾਨ ਭਾਰਤ ਯੋਜਨਾ ਚਲਾਈ ਹੈ| ਹਰਿਆਣਾ ਵਿਚ 15 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਹੋਣ ਦੀ ਉਮੀਦ ਹੈ| ਹੁਣ ਤਕ 17,000 ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਚੁੱਕਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖ ਰੋਗੀ ਹੀ ਨਾ ਹੋਵੇ, ਇਸ ਲਈ ਅਸੀਂ ਯੋਗ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਹਰਿਆਣਾ ਯੋਗ ਪਰਿਸ਼ਦ ਦਾ ਗਠਨ ਕੀਤਾ ਹੈ ਤਾਂ ਜੋ ਇਸ ਦਾ ਪ੍ਰਚਾਰ-ਪ੍ਰਸਾਰ ਹਰੇਕ ਵਿਅਕਤੀ ਤਕ ਪੁੱਜੇ| ਯੋਗ ਸਿਹਤ ਰਹਿਣ ਦੀ ਕਲਾ ਹੈ| ਇਹ ਨਿੱਜੀ ਜਾਂ ਸਮੂਹਕ ਤੌਰ ‘ਤੇ ਕੀਤਾ ਜਾ ਸਕਦਾ ਹੈ| ਉਨਾਂ ਨੇ ਕਿਹਾ ਕਿ ਰੋਗੀ ਤੇ ਮਰੀਜ ਘੱਟ ਹੋਣ ਇਸ ਵੱਲ ਸਾਨੂੰ ਸੋਚਨਾ ਹੋਵੇਗਾ| ਪੁਰਾਣੇ ਸਮੇਂ ਵਿਚ ਸਿਖਿਆ ਤੇ ਮੈਡੀਕਲ ਦੋਵੇਂ ਹੀ ਸਸਤੀ ਹੁੰਦੀ ਸੀ, ਪਰ ਅੱਜ ਦੋਵੇਂ ਹੀ ਮਹਿੰਗੀ ਹੋ ਗਈ ਹੈ| ਸਰਕਾਰੀ ਯਤਨਾਂ ਨਾਲ ਨਿੱਜੀ ਖੇਤਰ ਵਿਚ ਵੀ ਡਾਕਟਰਾਂ ਨੂੰ ਅੰਤੋਦਯ ਦੀ ਭਾਵਨਾ ਨਾਲ ਕੰਮ ਕਰਨ ਦੀ ਲੋਂੜ ਹੈ| ਹਰਿਆਣਾ ਨੇ ਪਹਿਲੀ ਵਾਰ ਰਾਜ ਪੱਧਰੀ ਸਮਾਰੋਹ ਪੰਚਕੂਲਾ ਅਤੇ ਸਾਰੇ ਜਿਲਾ ਮੁੱਖ ਦਫਤਰ ‘ਤੇ ਵੀਡਿਓ ਕਾਨਫਰੈਸ ਰਾਹੀਂ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਹੈ| ਉਨਾਂ ਨੇ ਹਰੇਕ ਸਾਲ ਕੌਮੀ ਡਾਕਟਰ ਦਿਵਸ ਹਰਿਆਣ ਵਿਚ ਸਰਕਾਰੀ ਤੌਰ ‘ਤੇ ਆਯੋਜਿਤ ਕਰਨ ਦਾ ਐਲਾਨ ਕੀਤਾ| ਉਨਾਂ ਕਿਹਾ ਕਿ ਭਗਵਾਨ ਮਨੁੱਖ ਨੂੰ ਜਨਮ ਦਿੰਦਾ ਹੈ, ਪਰ ਡਾਕਟਰਾਂ ਨੂੰ ਵੀ ਭਗਵਾਨ ਦਾ ਦੂਜਾ ਰੂਪ ਮੰਨਿਆ ਗਿਆ ਹੈ, ਜੋ ਮਨੁੱਖ ਨੂੰ ਦੂਜਾ ਜਨਮ ਦਿੰਦਾ ਹੈ| ਮੁੱਖ ਮੰਤਰੀ ਨੇ ਹਾਲ ਹੀ ਵਿਚ ਨੀਤੀ ਆਯੋਗ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਸਿਹਤ ਸੇਵਾਵਾਂ ਵਿਚ ਵਧੀਆ ਪ੍ਰਦਰਸ਼ਨ ਕਰਨ ‘ਤੇ ਹਰਿਆਣਾ ਦੀ ਰੈਕਿੰਗ ਵਿਚ ਹੋਏ ਵਰਣਨਯੋਗ ਸੁਧਾਰ ਲਈ ਸਿਹਤ ਮੰਤਰੀ ਅਨਿਲ ਵਿਜ ਤੇ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਆਸ਼ ਪ੍ਰਗਟਾਈ ਕਿ ਭਵਿੱਖ ਵਿਚ ਵੀ ਹਰਿਆਣਾ ਇਸ ਤਰਾਂ ਆਪਣਾ ਪ੍ਰਦਰਸ਼ਨ ਦੋਹਰਾਇਆ| ਇਸ ਮੌਕੇ ‘ਤੇ ਸਿਹਤ ਮੰਤਰੀ ਅਨਿਲ ਵਿਜ, ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ, ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਤੋਂ ਇਲਾਵਾ ਜਿਲਾ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|