ਸ਼ਾਹਕੋਟ, 27 ਜੂਨ (ਸੁਰਿੰਦਰ ਸਿੰਘ ਖਾਲਸਾ)- ਐਸ.ਐਸ.ਪ ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਨਸ਼ਿਆਂ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਸ਼ਾਹਕੋਟ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਕਾਬੂ ਕਰਨਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਕਿ ਉਨ੍ਹਾਂ ਦੇ ਦੋ ਸਾਥੀ ਭੱਜਣ ਵਿੱਚ ਸਫਲ ਹੋ ਗਏ ਹਨ। ਉਕਤ ਪ੍ਰਗਟਾਵਾ ਡੀ.ਐਸ.ਪੀ ਸ਼ਾਹਕੋਟ ਲਖਵੀਰ ਸਿੰਘ ਅਤੇ ਐਸ.ਐਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਨਾਕਾਬੰਦੀ ਦੌਰਾਨ ਆਸ਼ੂ ਰਿਹਾਨ ਪੁੱਤਰ ਅਸ਼ਵਨੀ ਰਿਹਾਨ ਅਤੇ ਅਰਵਿੰਦ ਰਿਹਾਨ ਪੁੱਤਰ ਅਨਿਲ ਰਿਹਾਨ ਵਾਸੀਆਨ ਮੁਹੱਲਾ ਛੀਬਿਆ ਸ਼ਾਹਕੋਟ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦਾ ਤੀਜਾ ਸਾਥੀ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਧਰਮ ਸਿੰਘ ਵਾਸੀ ਰਾਜੇਵਾਲ ਭੱਜਣ ਵਿੱਚ ਸਫਲ ਹੋਗਿਆ। ਮੋਟਰਸਾਈਕਲ ਨੰਬਰ ਪੀ.ਬੀ.08 ਸੀ.ਯੂ 6272 ਉੱਪਰ ਇਹ ਹੈਰੋਇਨ ਲਿਆ ਰਹੇ ਸਨ ,ਨੂੰ ਵੀ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਚੌਕੀ ਤਲਵੰਡੀ ਸੰਘੇੜਾ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਗੁਰਦੀਪ ਸਿੰਘ ਵਾਸੀ ਰਾਮੇ ਨੂੰ 600 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਹਵਾਲਦਾਰ ਰਣਜੀਤ ਸਿੰਘ ਨੇ ਮਲਕੀਤ ਸਿੰਘ ਉਰਫ ਮਾੜੂ ਪੁੱਤਰ ਲਹਿੰਬਰ ਸਿੰਘ ਵਾਸੀ ਕੋਟਲੀ ਗਾਜਰਾ ਨੂੰ 20250 ਐਮ.ਐਲ ਨਾਜਾਇਜ਼ ਦੇਸੀ ਸਰਾਬ ਸਮੇਤ ਕਾਬੂ ਕੀਤਾ ਗਿਆ ਹੈ। ਏ.ਐਸ.ਆਈ ਲਖਵਿੰਦਰ ਸਿੰਘ ਨੇ ਰਾਜਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਊਪੁਰ ਨੂੰ 18750 ਐਮ.ਐਲ. ਨਜਾਇਜ਼ ਦੇਸੀ ਸਰਾਬ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦਾ ਸਾਥੀ ਗੁਰਵਿੰਦਰ ਸਿੰਘ ਉਰਫ ਗੋਪੀ ਪੁੱਤਰ ਰੇਸ਼ਮ ਸਿੰਘ ਵਾਸੀ ਬਾਊਪੁਰ ਭੱਜਣ ਵਿਚ ਸਫਲ ਹੋ ਗਿਆ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਫਰਾਰ ਹੋਏ ਮੁਲਜ਼ਮਾਂ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਏ.ਐਸ.ਆਈ ਭੁਪਿੰਦਰ ਸਿੰਘ ,ਸਬ ਇੰਸਪੈਕਟਰ ਅਮਨਦੀਪ ਕੌਰ ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।