ਰੋਟਰੀ ਕਲੱਬ ਨੇ ਟ੍ਰੈਫਿਕ ਪੁਲਿਸ ਨੂੰ ਛੇ ਬੈਰੀਗੇਟ ਭੇਟ ਕੀਤੇ
ਭਵਾਨੀਗੜ੍ਹ, 27 ਜੂਨ (ਕ੍ਰਿਸ਼ਨ ਗਰਗ)- ਸਬ ਡਿਵੀਜ਼ਨ ਭਵਾਨੀਗੜ੍ਹ ਦੀ ਟ੍ਰੈਫਿਕ ਪੁਲਿਸ ਨੂੰ ਰੋਟਰੀ ਕਲੱਬ ਭਵਾਨੀਗੜ੍ਹ ਵੱਲੋਂ ਛੇ ਬੈਰੀਗੇਟ ਡੀ.ਐੱਸ.ਪੀ. ਸੁਖਰਾਜ ਸਿੰਘ ਘੁੰਮਣ ਦੀ ਮੌਜੂਦਗੀ ਵਿੱਚ ਭੇਂਟ ਕੀਤੇ ਗਏ। ਡੀ .ਐੱਸ.ਪੀ. ਘੁੰਮਣ ਨੇ ਕਿਹਾ ਕਿ ਇਨ੍ਹਾਂ ਬੈਰੀਗੇਟਾਂ ਨਾਲ ਤੇਜ਼ ਰਫ਼ਤਾਰੀ ਵਾਹਨ ਧੀਮੀ ਗਤੀ ਨਾਲ ਚੱਲਣਗੇ ਅਤੇ ਵਧ ਰਹੇ ਐਕਸੀਡੈਂਟਾਂ ਨਾਲ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਸ ਦੇ ਦੋ ਹੋਰ ਮੁਲਾਜ਼ਮ ਜਲਦ ਹੀ ਤੈਨਾਤ ਕੀਤੇ ਜਾਣਗੇ। ਉਨ੍ਹਾਂ ਨੇ ਰੋਟਰੀ ਕਲੱਬ ਦਾ ਧੰਨਬਾਦ ਵੀ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਸੱਤਪਾਲ ਸ਼ਰਮਾ ਅਤੇ ਜਨਰਲ ਸਕੱਤਰ ਪ੍ਰੇਮ ਸਿੰਗਲਾ (ਪੱਪੂ) ਨੇ ਦੱਸਿਆ ਕਿ ਭਵਾਨੀਗੜ੍ਹ ਵਿੱਚ ਨੈਸ਼ਨਲ ਹਾਈਵੇ ਤੇ ਵਧ ਰਹੀ ਟ੍ਰੈਫਿਕ ਸਮੱਸਿਆ ਅਤੇ ਐਕਸੀਡੈਂਟਾਂ ਤੋਂ ਨਿਜਾਤ ਪਾਉਣ ਲਈ ਇਹ ਛੇ ਬੈਰੀਗੇਟ ਟ੍ਰੈਫਿਕ ਪੁਲਿਸ ਨੂੰ ਭੇਟ ਕੀਤੇ ਗਏ ਹਨ । ਜਿਨ੍ਹਾਂ ਵਿੱਚ ਤਿੰਨ ਬੈਰੀਗੇਟ ਹੈਰੀਟੇਜ ਪਬਲਿਕ ਸਕੂਲ ਵੱਲੋਂ , ਦੋ ਬੈਰੀਗੇਟ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸੈਕਟਰੀ ਵੱਲੋਂ ਅਤੇ ਇੱਕ ਬੈਰੀਗੇਟ ਸ਼ਿਵਾ ਸੀਮਿੰਟ ਸਟੋਰ ਵੱਲੋਂ ਭੇਟ ਕੀਤਾ ਗਿਆ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਵਾਨੀਗੜ੍ਹ ਦੇ ਟ੍ਰੈਫਿਕ ਇੰਚਾਰਜ ਸਾਹਿਬ ਸਿੰਘ , ਟ੍ਰੈਫਿਕ ਮੁਲਾਜ਼ਮ ਸੁਖਵਿੰਦਰ ਸਿੰਘ ਬੀਂਬੜ, ਰੋਟਰੀ ਕਲੱਬ ਦੇ ਕੈਸ਼ੀਅਰ, ਅਮਿੱਤ ਗੋਇਲ (ਆਸ਼ੂ) , ਵਰਿੰਦਰ ਮਿੱਤਲ (ਪ੍ਰਧਾਨ ਅਗਰਵਾਲ ਸਭਾ), ਅਨਿਲ ਮਿੱਤਲ (ਹੈਰੀਟੇਜ ਪਬਲਿਕ ਸਕੂਲ), ਪ੍ਰਦੀਪ ਮਿੱਤਲ (ਦੀਪਾ), ਈਸ਼ਵਰ ਬਾਂਸਲ, ਐਡਵੋਕੇਟ ਵਿਜੈ ਕਾਂਸਲ, ਅਨਿਲ ਕਾਂਸਲ, ਨਰੇਸ਼ ਗੋਇਲ, ਐਡਵੋਕੇਟ ਗਗਨਦੀਪ ਗਰਗ ਅਤੇ ਰਜਿੰਦਰ ਕੁਮਾਰ ਵੀ ਹਾਜ਼ਰ ਸਨ।