June 1, 2026 1:19 pm

ਭਾਰਤ-ਚੀਨ ਵੱਲੋਂ ਇਸ ਸਾਲ ਬਠਿੰਡਾ ਇਲਾਕੇ ’ਚ ਸਾਂਝੀਆਂ ਫੌਜੀ ਮਸ਼ਕਾਂ

ਬਠਿੰਡਾ, 3 ਮਈ (ਪੀ.ਟੀ.)- ਦੱਖਣੀ ਏਸ਼ੀਆਂ ਦੀਆਂ ਦੋ ਵੱਡੀਆਂ ਫੌਜੀ ਤਾਕਤਾਂ ਭਾਰਤ ਤੇ ਚੀਨ ਪਹਿਲੀ ਵਾਰ ਬਠਿੰਡਾ ਦੇ ਮਾਰੂਥਲ ਇਲਾਕੇ ’ਚ ਇਸ ਸਾਲ ਦੇ ਮੱਧ ’ਚ ਸਾਂਝੀਆਂ ਫੌਜੀ ਮਸ਼ਕਾਂ ਕਰਨਗੇ। ਸਾਲ 2007 ਤੋਂ ਲੈ ਕੇ ਦੋਵੇਂ ਦੇਸ਼ ਇਸ ਤੋਂ ਪਹਿਲਾਂ ਤਿੰਨ ਸਾਂਝੀਆਂ ਫੌਜੀ ਮਸ਼ਕਾਂ ਕਰ ਚੁੱਕੇ ਹਨ, ਇਨ੍ਹਾਂ ‘ਚੋਂ 2 ਚੀਨ ’ਚ ਤੇ ਇਕ ਭਾਰਤ ’ਚ ਕਰਨਾਟਕਾ ਦੇ ਬੇਲਗਾਮ ਫੌਜੀ ਛਾਉਣੀ ਖੇਤਰ ’ਚ ਹੋ ਚੁੱਕੀ ਹੈ। ਬਠਿੰਡਾ ’ਚ ਸਰਕਾਰੀ ਸੂਤਰਾਂ ਅਨੁਸਾਰ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਸਾਂਝੀਆਂ ਜੰਗੀ ਮਸ਼ਕਾਂ ਜਿਸ ਇਲਾਕੇ ’ਚ ਹੋਣ ਜਾ ਰਹੀਆਂ ਹਨ, ਤੋਂ ਪਾਕਿਸਤਾਨ ਦੀ ਸਰਹੱਦ 100 ਕਿਲੋਮੀਟਰ ਦੂਰ ਹੈ।

Send this to a friend