ਕੋਕਰਾਝਾਰ, 3 ਮਈ (ਪੀ.ਟੀ.) : ਹਿੰਸਾ ਪ੍ਰਭਾਵਿਤ ਆਸਾਮ ਵਿਚ ਬਕਸਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਅੱਜ ਸਵੇਰੇ ਚਾਰ ਬੱਚਿਆਂ ਸਮੇਤ 9 ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 32 ਹੋ ਗਈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਇਹ ਲਾਸ਼ਾਂ ਖਗਰਾਬਾਰੀ ਪਿੰਡ ਵਿਚ ਮਿਲੀਆਂ। ਇਸ ਦੌਰਾਨ ਕਈ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਜਦੋਂ ਕਿ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ ਹਨ। ਸਣਯੋਗ ਹੈ ਕਿ ਸ਼ੁੱਕਰਵਾਰ ਰਾਤ ਤੋਂ ਹੀ ਲਾਸ਼ਾਂ ਮਿਲਣ ਤੋਂ ਬਾਅਦ ਬੋਡੋਲੈਂਡ ਦੇ ਅੰਦਰੂਨੀ ਖੇਤਰਾਂ ਵਿਚ ਸਥਿਤੀ ਬੇਕਾਬੂ ਹੋ ਗਈ। ਹਥਿਆਰਬੰਦ ਅੱਤਵਾਦੀਆਂ ਨੇ ਪਿੰਡ ਵਿਚ ਅੱਗ ਲਾ ਦਿੱਤੀ, ਜਿਸ ਤੋਂ ਬਾਅਦ ਲੋਕ ਇਥੋਂ ਪਲਾਇਨ ਕਰ ਗਏ। ਇਸ ਦੌਰਾਨ ਇਥੇ ਫੌਜ ਅਤੇ ਅਰਧ
ਸੈਨਿਕ ਬਲ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੋਡੋ ਅੱਤਵਾਦੀਆਂ ਨੇ ਇਕ ਭਾਈਚਾਰੇ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਵੱਖ-ਵੱਖ ਥਾਵਾਂ ’ਤੇ ਹਮਲਾ ਕੀਤਾ। ਇਸ ਵਿਚ ਬੱਚਿਆਂ, ਔਰਤਾਂ ਸਮੇਤ 23 ਲਕ ਮਾਰੇ ਗਏ।