June 1, 2026 1:18 pm

ਵਿਧਵਾ ਔਰਤ ਨੇ ਲਗਾਏ ਜਬਰ ਜਨਾਹ ਕਰਨ ਦੇ ਦੋਸ਼

ਫ਼ਾਜ਼ਿਲਕਾ, 3 ਮਈ (ਪੀ.ਟੀ.)-ਨੇੜਲੇ ਪਿੰਡ ਗ਼ੁਲਾਮ ਰਸੂਲ ਵਿਖੇ ਇਕ ਵਿਧਵਾ ਔਰਤ ਨੇ ਪਿੰਡ ਦੇ ਹੀ ਵਿਅਕਤੀ ’ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ। ਸਥਾਨਕ ਸਿਵਲ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਉਣ ਲਈ ਆਈ ਵਿਧਵਾ ਨੀਲਮ ਰਾਣੀ (ਅਸਲ ਨਾਂਅ ਨਹੀ) ਵਾਸੀ ਪਿੰਡ ਗ਼ੁਲਾਮ ਰਸੂਲ ਨੇ ਦੱਸਿਆ ਕਿ ਉਸ ਦੇ ਤਾਏ ਸਹੁਰੇ ਮੱਖਣ ਸਿੰਘ ਨਾਲ ਜਗ੍ਹਾਂ ਦਾ ਵਿਵਾਦ ਚੱਲ ਰਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਬੀਤੀ ਸ਼ਾਮ ਮੱਖਣ ਸਿੰਘ, ਤਿਰਲੋਕ ਸਿੰਘ, ਅਮਰਜੀਤ ਸਿੰਘ ਮੇਰੀ ਤੇ ਮੇਰੀ ਸੱਸ ਭਰਾਵਾਂ ਬਾਈ ਦੀ ਕੁੱਟਮਾਰ ਕਰਨ ਲੱਗ ਪਏ ਤੇ ਮੈਨੂੰ ਖਿੱਚ ਕੇ ਅੰਦਰ ਲੈ ਗਏ। ਜਿਥੇ ਅਮਰਜੀਤ ਸਿੰਘ ਨੇ ਮੇਰੇ ਨਾਲ ਜਬਰ ਜਨਾਹ ਕੀਤਾ, ਜਦੋਂ ਕਿ ਮੱਖਣ ਸਿੰਘ ਤੇ ਤਿਰਲੋਕ ਸਿੰਘ ਬਾਹਰ ਖੜ੍ਹੇ ਲਲਕਾਰੇ ਮਾਰਦੇ ਰਹੇ। ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਹ ਉਥੋਂ ਬਾਹਰ ਆਈ ਤਾਂ ਉਸ ਨੇ ਇਹ ਗੱਲ ਪਿੰਡ ਦੇ ਸਰਪੰਚ ਨੂੰ ਦੱਸੀ, ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।

Send this to a friend