June 1, 2026 1:19 pm

ਤੇਜਪਾਲ ਨੂੰ ਅਣ-ਸੰਪਾਦਤ ਸੀ.ਸੀ.ਟੀ.ਵੀ. ਫੁਟੇਜ ਦਿੱਤੇ ਜਾਣ : ਅਦਾਲਤ

ਪਣਜੀ, 3 ਮਈ (ਪੀ.ਟੀ.)-ਇਕ ਸਥਾਨਕ ਅਦਾਲਤ ਨੇ ਗੋਆ ਸਰਕਾਰ ਨੂੰ ਕਿਹਾ ਹੈ ਕਿ ਇਕ ਹੋਟਲ ਦੀ ਲਿਫਟ ਦੇ ਨੇੜੇ ਦੇ ਅਣ ਸੰਪਾਦਤ ਸੀ.ਸੀ.ਟੀਵੀ. ਫੁਟੇਜ ਪੱਤਰਕਾਰ ਨੂੰ ਮੁਹੱਈਆ ਕਰਵਾਏ ਜਾਣ, ਜਿਸ ਉਪਰ ਬੀਤੇ ਸਾਲ ਆਪਣੀ ਜੂਨੀਅਰ ਪੱਤਰਕਾਰਾ ’ਤੇ ਜਿਸਮਾਨੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਤੇਜਪਾਲ ਨੇ ਫਾਸਟ ਟਰੈਕ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਕ੍ਰਾਈਮ ਬਰਾਂਚ ਵੱਲੋਂ ਦੋਸ਼ ਪੱਤਰ ਦਾਇਰ ਕਰਨ ਸਮੇਂ 7 ਨਵੰਬਰ, 2013 ਤੋਂ 29 ਨਵੰਬਰ ਤੱਕ ਦੇ ਜਿਹੜੇ ਸੀ. ਸੀ. ਟੀਵੀ. ਫੁਟੇਜ ਪੇਸ਼ ਕੀਤੇ ਸਨ, ਉਸ ਨੂੰ ਵੀ ਮੁਹੱਈਆ ਕਰਵਾਏ ਜਾਣ। ਉਸ ਦੇ ਵਕੀਲ ਨੇ ਕਿਹਾ ਹੈ ਕਿ ਤੇਜਪਾਲ ਦੇ ਬੇਕਸੂਰ ਹੋਣ ਦੇ ਸਾਰੇ ਸਬੂਤ ਇਨ੍ਹਾਂ ਫੁਟੇਜ ’ਚ ਹੀ ਹਨ। ਵਰਣਨਯੋਗ ਹੈ ਕਿ 17 ਫਰਵਰੀ ਨੂੰ ਕ੍ਰਾਈਮ ਬਰਾਂਚ ਨੇ ਤੇਜਪਾਲ ਵਿਰੁੱਧ ਜਬਰ ਜਨਾਹ, ਜਿਸਮਾਨੀ ਸ਼ੋਸ਼ਣ ਤੇ ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਸਨ।’

Send this to a friend