May 28, 2026 2:33 pm

ਮੁੱਖ ਮੰਤਰੀ ਹਰਿਆਣਾ ਵੱਲੋਂ ਲੋਕਤੰਤਰ ਸੈਨਾਨੀ ਤੇ ਉਨ੍ਹਾਂ ਦੀ ਪਤਨੀ ਨੂੰ 5 ਲੱਖ ਸਾਲਾਨਾ ਤੱਕ ਦੀ ਸਰਕਾਰੀ ਸਹਾਇਤਾ ਦਾ ਐਲਾਨ

ਚੰਡੀਗੜ, 26 ਜੂਨ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ ਲੋਕਤੰਤਰ ਸੈਨਾਨੀ ਜਾਂ ਉਨਾਂ ਦੀ ਪਤਨੀ ਦੇ ਇਲਾਜ ਲਈ 5 ਲੱਖ ਰੁਪਏ ਸਲਾਨਾ ਤਕ ਦੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ। ਇਸ ਯੋਜਨਾ ਦੇ ਤਹਿਤ ਸਵੈ ਲੋਕਤੰਤਰ ਸੈਨਾਨੀ ਅਤੇ ਉਨਾ ਦੀ ਪਤਨੀ ਨੂੰ ਮੈਡੀਕਲ ਲਈ ਸਰਕਾਰੀ ਹਸਪਤਾਲਾਂ ਦੇ ਇਲਾਵਾ ਨਿਜੀ ਹਸਪਤਾਲਾਂ ਵਿਚ ਹੋਣ ਵਾਲੇ 5 ਲੱਖ ਰੁਪਏ ਤਕ ਦੇ ਖਰਚ ਨੂੰ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨਾਂ ਨੇ ਕਿਹਾ ਕਿ ਲੋਕਤੰਤਰ ਸੈਨਾਨੀਆਂ ਦੇ ਪਛਾਣ ਪੱਤਰਾਂ ‘ਤੇ ਐਮਰਜੈਂਸੀ ਪੀੜਤ ਸ਼ਬਦ ਨੂੰ ਦਰੁਸਤ ਕਰ ਕੇ ਲੋਕਤੰਤਰ ਸੈਨਾਨੀ ਲਿਖਿਆ ਜਾਵੇਗਾ ਤਾਂ ਜੋ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਨ। ਮੁੱਖ ਮੰਤਰੀ ਪਿਛਲੀ ਦੇਰ ਰਾਤ ਇੱਥੇ ਟੈਗੋਰ ਥਿਏਟਰ ਵਿਚ ਐਮਰਜੈਂਸੀ ਦੌਰਾਨ ਸੰਘਰਸ਼ ਕਰਨ ਵਾਲੇ ਸਤਆਗ੍ਰਹਿਆਂ ਦੇ ਲਈ ਆਯੋਜਿਤ ਰਾਜ ਪੱਧਰ ਲੋਕਤੰਤਰ ਸੈਨਾਨੀ ਸਨਮਾਨ ਸਮਾਰੋਹ ਵਿਚ ਸੂਬੇ ਭਰ ਤੋਂ ਆਏ ਲਗਭਗ 290 ਸੈਨਾਨੀਆਂ ਨੂੰ ਸੰਬੋਧਿਤ ਕਰ ਰਹੇ ਸਨ।

Send this to a friend