ਚੰਡੀਗੜ – ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਜਨਸਿਹਤ ਇੰਜੀਨਅਰਿੰਗ ਵਿਭਾਗ ਪੰਚਾਇਤ ਪੱਧਰ ‘ਤੇ ਜਲ ਸਰੰਖਣ ਮੁਹਿੰਮ ਨੂੰ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਜਲ ਸਰੰਖਣ ਦੇ ਲਈ ਜਾਗਰੁਕ ਕੀਤਾ ਜਾ ਸਕੇ|ਉਨਾਂ ਨੇ ਕਿਹਾ ਕਿ ਜਲ ਕੀਮਤੀ ਹੈ ਅਤੇ ਇਸ ਨੂੰ ਬਣਾਇਆ ਨਹੀਂ ਜਾ ਸਕਦਾ, ਸਿਰਫ਼ ਬਚਾਇਆ ਜਾ ਸਕਦਾ ਹੈ, ਇਸ ਲਈ ਵਿਭਾਗ ਵੱਲੋਂ ਪੰਚਾਇਤ ਪੱਧਰ ‘ਤੇ ਲੋਕਾਂ ਵਿਚ ਜਲ ਨੂੰ ਸਰੰਖਸ਼ਿਤ ਕਰਨ ਲਈ ਜਾਗਰੁਕ ਕੀਤਾ ਜਾਵੇਗਾ ਤਾਂ ਜੋ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ| ਉਨਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦੇ ਕਾਰਜਕਾਲ ਵਿਚ ਹਰਿਆਣਾ ਵਿਚ ਪ੍ਰਤੀ ਵਿਅਕਤੀ ਪਾਣੀ ਊਪਲੱਬਧਤਾ ਵਿਚ ਵਾਧਾ ਹੋਇਆ ਹੈ, ਪਰ ਸਰਕਾਰ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹਰ ਉਹ “ਪਾਅ ਕਰ ਰਹੀ ਹੈ ਜਿਸ ਨਾਲ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ|ਉਨਾਂ ਨੇ ਦਸਿਆ ਕਿ ਮੌਜੂਦਾ ਰਾਜ ਸਰਕਾਰ ਨੇ 6 ਸ਼ਹਿਰਾਂ ਨਾਂਅ ਸੋਹਨਾ, ਨੂੰਹ, ਪਟੌਦੀ,ਹੈਲੀਮੰਡੀ, ਫ਼ਾਰੂਖਨਗਰ ਅਤੇ ਹਥੀਨ ਵਿਚ ਪੇਯਜਲ ਸਪਲਾਈ ਵਿਚ ਸੁਧਾਰ ਤੇ ਅੱਪਗ੍ਰੇਡ, ਸੀਵਰੇਜ ਪ੍ਰਣਾਲੀ ਅਤੇ ਵੱਰਖਾ ਦੇ ਪਾਣੀ ਦੀ ਵਿਵਸਥਾ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਇੰਨਾਂ ਸ਼ਹਿਰਾਂ ‘ਤੇ 278.41 ਕਰੋੜ ਖਰਚ ਕੀਤੇ ਗਏ ਹਨ|ਮੰਤਰੀ ਨੇ ਦਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ 9 ਸ਼ਹਿਰਾਂ ਨਾਂਅ ਸੋਹਨਾ, ਬੇਰੀ, ਝੱਜਰ, ਕਲਾਨੌਰ, ਸਾਂਪਲਾ, ਖਰਖੌਦਾ, ਗਨੌਰ, ਹੋਡਲ ਅਤੇ ਸਮਾਲਖਾ ਦੇ ਬਾਕੀ ਬਚੇ ਖੇਤਰਾਂ ਵਿਚ ਸੀਵਰੇਜ ਟੀ੍ਰਟਮੇਂਟ ਪਲਾਂਟ ਦੇ ਅੱਪਗ੍ਰੇਡ ਅਤੇ ਅਤੇ ਸੀਵਰੇਜ ਲਾਇਨਾਂ ਨੂੰ ਵਿਛਾਉਣ ਲਈ 9 ਪ੍ਰੋਜੈਕਟ ਕੌਮੀ ਰਾਜਧਾਨੀ ਖੇਤਰ ਯੋਜਨਾ ਬੋਰਡ ਦੇ ਤਹਿਤ ਮੰਜੂਰੀ ਕਰਵਾਏ ਗਏ ਹਨ ਜਿਨਾਂ ਦੀ ਅਨੂਮਾਨਿਤ ਰਕਮ 72.10 ਕਰੋੜ ਹੈ ਅਤੇ ਇੰਨਾਂ ਪਰਿਯੋਜਨਾਵਾਂ ‘ਤੇ ਕੰਮ ਚਾਲੂ ਕੀਤੇ ਜਾ ਰਹੇ ਹਨ|