ਰਾਮਪੁਰਾ ਫੂਲ, 21 ਜੂਨ (ਕੁਲਜੀਤ ਸਿੰਘ ਢੀਂਗਰਾ)- ਐਸਐਸਪੀ ਬਠਿੰਡਾ ਨਾਨਕ ਸਿੰਘ ਦੇ ਹੁਕਮਾ ਤਹਿਤ ਡੀਐਸਪੀ ਫੂਲ ਜਸਵੀਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਅੱਜ ਸਥਾਨਕ ਥਾਣਾ ਸਿਟੀ ਦੇ ਇੰਚਾਰਜ ਗੌਰਵਬੰਸ਼ ਸਿੰਘ ਨੇ ਪਿੰਡ ਰਾਮਪੁਰਾ ਵਿਖੇ ਪਿੰਡ ਵਾਸੀਆ ਨਾਲ ਵਿਚਾਰ-ਵਟਾਂਦਰਾਂ ਕੀਤਾ। ਉਨਾਂ ਨਾਲ ਐਡੀਸ਼ਨਲ ਐਸ.ਐਚ ਓ ਗੁਰਪ੍ਰੀਤ ਕੌਰ ਗਿੱਲ ਅਤੇ ਪੁਲਸ ਦੀ ਟੀਨ ਹਾਜਰ ਸੀ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਚਾਰਜ ਗੌਰਵਬੰਸ ਸਿੰਘ ਨੇ ਕਿਹਾ ਕਿ ਨਸ਼ਿਆ ਵਰਗੀ ਭੇੜੀ ਅਲਾਮਤ ਨਾਲ ਕਈ ਲੋਕਾਂ ਦੇ ਘਰ ਉੱਜੜ ਚੁਕੇ ਹਨ ਅਤੇ ਕਈ ਪਰਿਵਾਰ ਨਸ਼ਿਆ ਕਾਰਨ ਤਬਾਹੀ ਦੇ ਕੰਡੇ ਤੇ ਪੁੱਜ ਚੁੱਕੇ ਹਨ। ਉਨਾਂ ਕਿਹਾ ਨਸ਼ਾ ਤਸਕਰਾਂ ਤੇ ਨੱਥ ਪਾਉਣ ਨੂੰ ਪੁਲਸ ਹਰ ਸਮੇਂ ਤਿਆਰ ਹੈ ਪਰ ਇਸ ਕੋਹੜ ਨੂੰ ਦੂਰ ਕਰਨ ਲਈ ਲੋਕਾਂ ਦਾ ਵੀ ਸਾਥ ਜਰੂਰੀ ਹੈ। ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਤਸਕਰ ਆਉਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਅ ਵੀ ਗੁਪਤ ਰੱਖਿਆ ਜਾਵੇਗਾ। ਉਨਾਂ ਕਿਹਾ ਇਸ ਬਿਮਾਰੀ ਨੂੰ ਪਿੰਡ ਚੋ ਕੱਢਣਲਈ ਜੇਕਰ ਕੋਈ ਤੁਹਾਡੇ ਆਸਪਾਸ ਦਾ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ ਤਾਂ ਉਸ ਨਾਲ ਈਰਖਾ ਕਰਨ ਦੀ ਬਜਾਏ ਹਮਦਰਦੀ ਨਾਲ ਪੇਸ਼ ਆ ਕੇ ਉਸ ਨੂੰ ਨਸ਼ੇ ਦਾ ਖਹਿੜਾ ਛੱਡ ਕੇ ਇਲਾਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਤਾਂ ਜੋ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਹੋ ਸਕੇ। ਉਨਾਂ ਪਿੰਡ ਵਾਸੀਆ ਨੂੰ ਕਿਹਾ ਕਿ ਨਸ਼ੇ ਦੇ ਮਾਮਲੇ ਵਿੱਚ ਪੁਲਸ ਨੂੰ ਫੌਰੀ ਤੌਰ ਤੇ ਸੂਚਨਾ ਦਿੱਤੀ ਜਾਵੇ।