June 1, 2026 8:55 pm

ਅਭਿਨੇਤਾ ਸੁਨੀਲ ਸ਼ੈਟੀ ਖ਼ਿਲਾਫ਼ ਮਾਮਲਾ ਦਰਜ਼

ਉਦੇਪੁਰ, 2 ਮਈ (ਪੀ.ਟੀ.) – ਬਾਲੀਵੁਡ ਅਭਿਨੇਤਾ ਸੁਨੀਲ ਸ਼ੈਟੀ ਦੇ ਖ਼ਿਲਾਫ਼ ਉਦੇਪੁਰ ਦੇ ਇਕ ਫਿਲਮ ਨਿਰਮਾਤਾ ਨਾਲ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਹਮਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸ਼ੈਟੀ ਨੇ ਪਿੱਛਲੇ ਸਾਲ ਜੂਨ ’ਚ 70 ਲੱਖ ਰੁਪਏ ’ਚ ਉਨ੍ਹਾਂ ਦੀ ਫਿਲਮ ‘ਮੁੰਬਈ ਕਿਸਕੀ’ ’ਚ ਕੰਮ ਕਰਨ ਦੀ ਮਨਜੂਰੀ ਦਿੱਤੀ ਸੀ। ਸਿੰਘ ਨੇ ਦਾਅਵਾ ਕੀਤਾ ਸ਼ੈਟੀ ਨੇ ਉਨ੍ਹਾਂ ਤੋਂ 21 ਲੱਖ ਰੁਪਏ ਪਹਿਲਾਂ ਲੈ ਲਏ ਸਨ ਪਰ ਪੈਸੇ ਲੈਣ ਤੋਂ ਬਾਅਦ ਉਹ ਲਗਾਤਾਰ ਉਨ੍ਹਾਂ ਦੀ ਪਹੁੰਚ ਤੋਂ ਦੂਰ ਰਹੇ ਤੇ ਪੈਸੇ ਵੀ ਵਾਪਿਸ ਨਹੀਂ ਕੀਤੇ। ਪੁਲਿਸ ਨੇ ਕਿਹਾ ਕਿ ਅਭਿਨੇਤਾ ਦੇ ਖ਼ਿਲਾਫ਼ ਧਾਰਾ 420 ਤੇ 406 (ਅਪਰਾਧਿਕ ਵਿਸ਼ਵਾਸਘਾਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਘਾਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Send this to a friend