Skip to content
Independent perspectives. Global stories.
BREAKING

ਹਰਿਆਣਾ ‘ਚ 6 ਨਰਸਿਗ ਕਾਲਜਾਂ ਨੂੰ ਮਿਲੀ ਹਰੀ ਝੰਡੀ

Share this story

194.30 ਕਰੋੜ ਦੀ ਲਾਗਤ ਨਾਲ 15 ਮਹੀਨੇ ਵਿੱਚ ਹੋਣਗੇ ਤਿਆਰ

ਕੁਰੂਕਸ਼ੇਤਰ, 11 ਮਈ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਵੱਖ-ਵੱਖ ਜਿਲੀਆਂ ਵਿੱਚ 194 .30 ਕਰੋੜ ਰੁਪਏ ਦੀ ਲਾਗਤ ਨਾਲ 6 ਨਰਸਿੰਗ ਕਾਲਜਾਂ ਦੇ ਉਸਾਰੀ ਦੀ ਮੰਜੂਰੀ ਪ੍ਰਦਾਨ ਕੀਤੀ ਹੈ। ਇਹਨਾਂ ਨਰਸਿੰਗ ਕਾਲਜਾਂ ਦੀ ਉਸਾਰੀ 15 ਮਹੀਨੇ ਦੀ ਮਿਆਦ ਦੇ ਅੰਦਰ ਕੀਤੀ ਜਾਵੇਗੀ । ਜਿਲਾ ਫਰੀਦਾਬਾਦ ਵਿੱਚ 2 ਨਰਸਿੰਗ ਕਾਲਜ, ਰੇਵਾੜੀ, ਕੈਥਲ, ਕੁਰੂਕਸ਼ੇਤਰ ਅਤੇ ਪੰਚਕੂਲਾ ਜਿਲੀਆਂ ਵਿੱਚ ਇੱਕ-ਇੱਕ ਨਰਸਿੰਗ ਕਾਲਜ ਦੀ ਉਸਾਰੀ ਕੀਤੀ ਜਾਵੇਗੀ। ਇੱਕ ਸਰਕਾਰੀ ਪ੍ਰਵਕਤਾ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਫਰੀਦਾਬਾਦ ਵਿੱਚ ਪਿੰਡ ਦਿਆਲਪੁਰ ਅਤੇ ਪਿੰਡ ਔਰਾ ਵਿੱਚ, ਜਿਲਾ ਰੇਵਾੜੀ ਵਿੱਚ ਪਿੰਡ ਸਾਦਤ ਨਗਰ, ਜਿਲਾ ਕੈਥਲ ਵਿੱਚ ਪਿੰਡ ਧੇਰਡੂ, ਜਿਲਾ ਕੁਰੁਕਸ਼ੇਤਰ ਵਿੱਚ ਪਿੰਡ ਖੇੜੀ ਰਾਮ ਨਗਰ ਅਤੇ ਪੰਚਕੂਲਾ ਵਿੱਚ ਪਿੰਡ ਖੇਰਾਵਾਲੀ ਵਿੱਚ ਨਰਸਿੰਗ ਕਾਲਜ ਖੋਲ੍ਹੇ ਜਾਣਗੇ । ਉਨ੍ਹਾਂ ਦੱਸਿਆ ਕਿ ਇਹਨਾਂ ਕਾਲਜਾਂ ਦੀ ਸਥਾਪਨਾ ਲਈ ਜਮੀਨ ਚਿਕਿਤਸਾ ਸਿੱਖਿਆ ਅਤੇ ਅਨੁਸੰਧਾਨ ਵਿਭਾਗ ਨੂੰ ਪਹਿਲਾਂ ਹੀ ਪਟੇ ਤੇ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਸਿੱਖਿਅਕ ਖੰਡ, ਵਿਦਿਆਰਥੀਆਂ ਲਈ ਬੋਰਡਿੰਗ ਖੰਡ ਅਤੇ ਟੀਚਿੰਗ ਸਟਾਫ ਲਈ ਰਿਹਾਸ਼ੀ ਸਹੂਲਤ ਨਾਲ ਯੁਕਤ ਹਰ ਇੱਕ ਨਰਸਿੰਗ ਸੰਸਥਾਨ ਦਾ ਕਾਂਸੇਪਟ ਪਲਾਨ ਤਿਆਰ ਅਤੇ ਮੰਜੂਰ ਕੀਤਾ ਜਾ ਚੁੱਕਿਆ ਹੈ।

WRITTEN BY