ਖੁਸ਼ਪ੍ਰੀਤ ਸਿੰਘ ਸੁਨਾਮ
ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਵੱਖ ਵੱਖ ਦੇਸ਼ਾਂ ਵੱਲ ਪਰਵਾਸ ਕਰਨਾ ਭਾਰਤੀ ਖਾਸ ਕਰ ਪੰਜਾਬੀਆਂ ਦੀ ਕਿਸਮਤ ਨਾਲ ਹੀ ਜੁੜਿਆ ਹੋਇਆ ਹੈ। ਵਤਨੋਂ ਦੂਰ ਉਡਾਰੀ ਮਾਰ ਜਾਣ ਤੇ ਵੀ ਰੂਹ ਜਿਥੇ ਆਪਣੇ ਪਿੰਡ ਦੀਆ ਗਲੀਆਂ ਵਿੱਚ ਹੀ ਧੜਕਦੀ ਹੈ ਉਥੇ ਹੀ ਬੇਜਾਨ ਬੁੱਤ ਵਿਦੇਸ਼ਾ ਵਿੱਚ ਰੋਜ਼ਗਾਰ ਦੀ ਭੱਠੀ ਵਿੱਚ ਝੂਲਸਦੇ ਹਨ। ਰੋਜੀ ਲਈ ਵਿਦੇਸ਼ਾ ੱਿਵੱਚ ਰੁਲਦਿਆਂ ਵੀ ਆਪਣੇ ਵਤਨ ਵੱਲ ਮੁੜਨ ਦੀ ਖਵਾਹਿਸ਼ ਵੀ ਉਨਾਂ ਦੇ ਦਿਲਾਂ ਵਿੱਚ ਹਰ ਪਲ ਪਲਦੀ ਰਹਿੰਦੀ ਹੈ। ਸੋਹਣੇ ਸੋਹਣੇ ਦੇਸ਼ਾਂ ਵਿੱਚ ਵਸਦਿਆਂ ਇੱਕ ਗਲ ਉਨਾਂ ਦੇ ਮਨ ਮਸਤਕ ਹਮੇਸ਼ਾ ਖੋਰੂ ਪਾੳਂਦੀ ਹੈ ਕਿ ਕਦੀ ਉਨਾਂ ਦਾ ਆਪਣਾ ਮੁਲਕ ਵੀ ਅਜਿਹਾ ਬਣ ਸਕੇਗਾ ਜਿਥੇ ਹਰ ਦੇ ਹਿੱਸੇ ਰੋਜ਼ਗਾਰ ਆਵੇ ਤੇ ਸਭ ਨਾਲ ਇਕੋ ਜਿਹਾ ਵਰਤਾਰਾ ਹੋਵੇ। ਰੋਟੀ ਲਈ ਕਿਸੇ ਨੂੰ ਘਰ ਨਾ ਛੱਡਣਾ ਪਵੇ। ਇਹ ਸਵਾਲ ਅੱਜ ਤੋ ਨਹੀਂ ਬਲਕਿ ਸਾਲਾਂ ਤੋ ਉਨਾਂ ਦੇ ਮਨਾਂ ਤੋ ਦਰਪੇਸ਼ ਹੈ। ਇਸ ਉਦੇਸ਼ ਦੀ ਪੂਰਤੀ ਲਈ ਹੀ ਬਹਾਦਰ ਪੰਜਾਬੀਆ ਨੇ ਸਮੇਂ ਸਮੇਂ ਸਿਰ ਸ਼ੰਘਰਸ਼ ਦਾ ਰਾਹ ਵੀ ਅਪਣਾਇਆ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਅੱਜ ਵੀ ਵਿਦੇਸ਼ੀ ਵਸਦੇ ਸਾਡੇ ਪੰਜਾਬੀ ਲੋਕ ਜਿੱਥੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਜਮਨ ਭੋਂਇ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ ਉਥੇ ਹੀ ਦੇਸ਼ ਦੀ ਰਾਜਨੀਤੀ ਵਿੱਚ ਚੰਗੇ ਲੋਕ ਅਤੇ ਚੰਗੇ ਦਿਨ ਵੇਖਣ ਦੀ ਮੰਸ਼ਾ ਨਾਲ ਨਾ ਸਿਰਫ ਨੇੜਿੳਂ ਜੁੜੇ ਹੋਏ ਬਲਕਿ ਇਸ ਵਿਚ ਹਰ ਤਰਾਂ ਦਾ ਯੌਗਦਾਨ ਵੀ ਪਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਦੇਸ਼ ਵਿੱਚ ਹੋ ਰਹੀਆਂ ਲੋਕ ਸਭਾਂ ਚੋਣਾਂ ਹਨ।ਇਸ ਸਮੇਂ ਚੱਲ ਰਹੀ ਇੰਟਰਨੈਟ ਕ੍ਰਾਂਤੀ ਨਾਲ ਸਾਰੀ ਦੁਨੀਆਂ ਇੱਕ ਅਗੂੰਠੇ ਦੇ ਥੱਲੇ ਕੈਦ ਹੋ ਗਈ ਹੈ ਹਜ਼ਾਰਾਂ ਕਿਲਮੀਟਰ ਦੂਰ ਬੈਠਾ ਵੀ ਆਪਣਿਆਂ ਨਾਲ ਪਲਾਂ ਵਿੱਚ ਹੀ ਜੁੜ ਗਿਆ ਹੈ।ਆਨਲਾਇਨ ਅਖਬਾਰਾਂ,ਰਸਾਲਿਆਂ,ਰੇਡਿੳ ਨੇ ਜਿੱਥੇ ਪ੍ਰਵਾਸੀਆਂ ਨੂੰ ਆਪਣੇ ਵਤਨ ਦੇ ਨਾਲ ਜੋੜ ਦਿੱਤਾ ਹੈ ਉਥੇ ਹੀ ਸੋਸ਼ਲ ਸਾਇਟਸ ਨੇ ਤਾਂ ਕੰਮ ਹੀ ਬਹੁਤ ਅਸਾਨ ਕਰ ਦਿੱਤਾ ਹੈ।ਇਸ ਵਾਰ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੋਣਾ ਦੋਰਾਨ ਪ੍ਰਵਾਸੀਆਂ ਖਾਸ ਕਰ ਪੰਜਾਬੀ ਆਪਣੀ ਰੂਚੀ ਵਧੇਰੇ ਵਿਖਾ ਰਹੇ ਹਨ। ਪ੍ਰਵਾਸੀਆਂ ਨੇ ਕੰਮ ਕਾਰ ਦੇ ਥਕੇਂਵੇ ਦੇ ਬਾਵਜੂਦ ਵੀ ਸੰਚਾਰ ਦੇ ਸਾਧਨਾਂ ਨਾਲ ਆਪਣੇ ਵਤਨ ਦੇ ਨਾਲ ਪੂਰੀ ਤਰਾਂ ਰਾਬਤਾ ਕਾਇਮ ਕੀਤਾ ਹੋਇਆ ਹੈ। ਉਹਨਾਂ ਨੂੰ ਆਪਣੀ ਮਿੱਟੀ ਦੀ ਖਿੱਚ ਇਸ ਕਦਰ ਖਿੱਚਦੀ ਹੈ ਕਿ ਉਹ ਹਮੇਸ਼ਾ ਹੀ ਆਪਣੇ
ਵਤਨ ਦਾ ਭਲਾ ਮੰਗਦੇ ਹਨ। ਕਿਸੇ ਦਾ ਵੀ ਆਪਣਾ ਵਤਨ ਤੇ ਆਪਣਾ ਘਰ ਛੱਡਣ ਨੂੰ ਦਿਲ ਨਹੀ ਕਰਦਾ ਪਰ ਕਈ ਵਾਰ ਮਜਬੂਰੀਆਂ ਅਤੇ ਹਾਲਾਤ ਤੇ ਕੁਝ ਵੱਖਰੇ ਦੀ ਚਾਹਤ ਇਹਨਾਂ ਦੇਸ਼ਾਂ ਵੱਲ ਖਿੱਚ ਲਿਆੳਂਦੀ ਹੈ ਅਤੇ ਦੂਰ ਬੈਠ ਕੇ ਵੀ ਉਹ ਆਪਣੇ ਆਪਣੇ ਦੇਸ਼ ਨੂੰ ਦੂਜਿਆਂ ਮੁਲਕਾਂ ਵਾਗ ਖੁਸ਼ਹਾਲ ਦੇਖਣਾ ਚਾਹੰਦੁੇ ਹਨ। ਪ੍ਰਵਾਸੀ ਭਾਰਤੀ ਆਰਥਿਕ, ਸਮਾਜਿਕ ਤੇ ਧਾਰਮਿਕ ਅਤੇ ਰਾਜਨੀਤੀਕ ਤੋਰ ਤੇ ਯੋਗਦਾਨ ਪਾੳਂਦੇ ਆ ਰਹੇ ਹਨ ਪਰ ਇਸ ਵਾਰ ਰਾਜਨੀਤੀਕ ਤੋਰ ਤੇ ਵੀ ਕਾਫੀ ਵੱਖਰਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਤੇ ਖਾਸਕਰ ਪ੍ਰਵਾਸੀ ਪੰਜਾਬੀ ਨੋਜਵਾਨ ਇੰਨਾਂ ਚੋਣਾਂ ਨੂੰ ਲੈ ਕੇ ਕਾਫੀ ਸਰਗਰਮ ਵਿਖਾਈ ਦੇ ਰਹੇ ਹਨ ਹਾਲਾਂਕਿ ਕੁਝ ਰਾਜਨੀਤਕ ਪਾਰਟੀਆਂ ਦੇ ਵਿਦੇਸ਼ਾਂ ਵਿੱਚ ਵੀ ਸੈਲ ਕਾਇਮ ਕੀਤੇ ਹੋਏ ਹਨ ਅਤੇ ਸਿਆਸੀ ਪਾਰਟੀਆਂ ਦੇ ਭਾਰਤ ਵਿਚਲੇ ਨੂੰਮਾਇੰਦੇ ਸਮੇਂ ਸਮੇਂ ਸਿਰ ਇੱਥੇ ਆ ਕੇ ਸੈਰ ਸਪਾਟਾ ਵੀ ਕਰ ਜਾਂਦੇ ਹਨ ਅਤੇ ਨਾਲੋ ਨਾਲ ਲੱਛੇਦਾਰ ਭਾਸ਼ਣ ਸੁਣਾ ਕੇ ਪ੍ਰਵਾਸੀਆਂ ਦੀਆਂ ਜੇਬਾਂ ਚੋਣ ਫੰਡ ਦੇ ਨਾਂ ਤੇ ਢਿਲੀਆਂ ਵੀ ਕਰ ਜਾਂਦੇ ਹਨ ਪਰੰਤੂ ਕੋਈ ਵੀ ਪਾਰਟੀ ਪ੍ਰਵਾਸੀ ਭਾਰਤੀਆਂ ਦੀਆ ਇਛਾਵਾਂ ਤੇ ਖਰੀ ਨਹੀ ੳੱਤਰੀ।ਜਿਸ ਕਰਕੇ ਉਹ ਆਪਣਿਆਂ ਦੇ ਹੱਥਂੌ ਲੁੱਟੇ ਜਿਹੇ ਮਹਿਸੂਸ ਵੀ ਕਰਦੇ ਰਹੇ ਹਨ ਪਰੰਤੂ ਮੋਜੂਦਾ ਦੋਰ ਵਿੱਚ ਸਿਆਸੀ ਪਿੜ ਵਿੱਚ ਨਵੀਂ ੳਤਰੀ ਆਮ ਆਦਮੀ ਪਾਰਟੀ ਵਲੋ ਲੋਕ ਪੱਖੀ ਮੁੱਦਿਆਂ ਨੂੰ ਛੂਹਣ ਨਾਲ ਜਿਥੇ ਦੇਸ਼ ਦੇ ਲੋਕਾਂ ਦਾ ਧਿਆਨ ਕੇਂਦਰਿਤ ਹੋਇਆ ਉਥੇ ਹੀ ਪ੍ਰਵਾਸੀ ਨੂੰ ਵੀ ਆਪਣੇ ਵਲ ਆਕਰਸ਼ਤ ਕੀਤਾ ਹੈ ਅਤੇ ਉਨਾਂ ਦੇ ਮਨਾਂ ਦੇ ਵਿੱਚ ਆਸ ਦੀ ਇੱਕ ਨਵੀਂ ਕਿਰਨ ਜਾਗੀ ਹੈ।ਇਹੋ ਕਾਰਨ ਹੈ ਜਿ ਹੁਣ ਜਿਆਦਤਰ ਪ੍ਰਵਾਸੀ ਪੰਜਾਬੀਆਂ ਖਾਸ ਕਰ ਨੋਜਵਾਨ ਵਰਗ ਰਵਾਇਤੀ ਸਿਆਸੀ ਪਾਰਟੀਆਂ ਦੀ ਸਵਾਰਥੀ ਸੋਚ ਨੂੰ ਤਿਲਾਂਜਲੀ ਦੇ ਕੇ ਆਮ ਅਦਮੀ ਪਾਰਟੀ ਨਾਲ ਜੁੜ ਰਿਹਾ ਹੈ।ਇਸ ਕਰਕੇ ਕਿਸ ਸਮਂੇ ਇਕਲੇ ਤੁੱਰੇ ਅਰਵਿੰਦ ਕੇਜਰੀਵਾਲ ਦਾ ਕਾਫਲਾ ਵਿਦੇਸ਼ਾਂ ਵਿੱਚ ਵੀ ਦਿਨੋ ਦਿਨ ਲੰਬਾ ਹੁੰਦਾ ਜਾ ਰਿਹਾ ਹੈ। ਇਨਾਂ ਚੋਣਾਂ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਐਨੀ ਜਿਗਿਆਸਾ ਹੈ ਕਿ ਉਹ ਸੋਸ਼ਲ ਮੀਡਿਆ ਰਾਹੀ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਰਹੇ ਹਨ। ਬਲਕਿ ਬਹੁਤ ਸਾਰੇ ਤਾਂ ਪੰਜਾਬ ਪਰਤ ਕੇ ਵੀ ਚੋਣ ਮੁੰਿਹਮ ਵਿੱਚ ਤਨ, ਮਨ ਧਨ ਨਾਲ ਹੁੰਗਾਰਾ ਦੇਣ ਲਈ ਪਹੁੰਚ ਚੁੱਕੇ ਹਨ। ਇਸ ਦੀ ਮਿਸਾਲ ਆਸਟ੍ਰੇਲੀਆ ਵਿੱਚਲੇ ਨੋਜਵਾਨਾ ਦੀ ਹੈ ਜਿੰਨਾ ਨੇ ਇਥੇ ਨਾਂ ਸਿਰਫ ਇੱਥੌ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਕੀਤੀ ਹੈ ਸਗਂੋ ਵਧੇਰੇ ਨੋਜਵਾਨ ਪੰਜਾਬ ਵੀ ਪਹੰਚ ਚੁੱਕੇ ਹਨ ਅਤੇ ਜੋ ਨਹੀ ਜਾ ਸਕੇ ਉਹ ਫੋਨ ਰਾਂਹੀ ਆਪਣੇ ਆਪਣੇ ਪਰਿਵਾਰਾਂ,ਦੋਸਤ-ਮਿੱਤਰਾਂ ਨੂੰ ਵੀ ਜਾਗਰੂਕ ਕਰ ਰਹੇ ਹਨ। ਰਵਾਇਤੀ ਪਾਰਟੀਆਂ ਤੋ ਸਿਵਾਏ ਲਾਰਿਆਂ ਦੇ ਕੁਝ ਨਾ ਮਿਲਣ ਕਰਨ ਕਾਰਨ ਇਸ ਵਾਰ ਇਸ ਨਵੀਂ ਪਾਰਟੀ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਕਿੳਕਿ ਹੁਣ ਸੱਤ ਸਮੰਦਰ ਪਾਰ ਬੈਠੈ ਪੰਜਾਬੀ ਇਥੇ ਆ ਕੇ ਭਾਂਵੇ ਬਰਕਤਾਂ ਦੇ ਵਿੱਚ ਹਨ ਪਰ ਫੇਰ ਵੀ ਜਿੱਥੇ ਉਹ ਰੋਜ਼ ਆਪਣੇ ਪਿੰਡ ਦੀ ਸਵੇਰ ਨੂੰ ਯਾਦ ਕਰਦੇ ਹਨ ਉਥੇ ਹੀ ਇਸ ਸਾਰੇ ਵਰਤਾਰੇ ਲਈ ਦੋਸ਼ੀ ਭਾਰਤੀ ਰਾਜਨੀਤੀ ਤੇ ਇਥੌਂ ਦੇ ਭ੍ਰਿਸ਼ਟ ਸਿਸਟਮ ਨੂੰ ਹੀ ਦਿੰਦੇ ਹਨ।ਇਸ ਵੇਲੇ ਭਾਰਤ ਵਿਚ ਨਸ਼ੇ, ਬੇਰੋਜ਼ਗਾਰੀ,ਅਬਾਦੀ, ਮਹਿੰਗਾਈ, ਸੜਕ ਹਾਦਸੇ ਆਪਣੇ ਸਿਖਰ ਤੇ ਹਨ ਪਰ ਕੋਈ ਵੀ ਪਾਰਟੀ ਧਰਮ ਦੀ ਰਾਜਨੀਤੀ ਅਤੇ ਸਿਆਸੀ ਦੂਸ਼ਣਬਾਜੀ ਤੋਂ ਉਪਰ ਉਠ ਕੇ ਇਸ ਪਾਸੇ ਲੋਕਾਂ ਦਾ ਧਿਆਨ ਦਾ ਖਿਚਣ ਵਿੱਚ ਕਾਮਯਾਬ ਨਹੀ ਹੋ ਸਕੀ ਹੈ।ਦੇਸ਼ ਦਾ ਨੋਜਵਾਨ ਆਪਣਾ ਭਵਿੱਖ ਸਿਰਜਣ ਲਈ ਹਰ ਹੀਲੇ ਵਿਦੇਸ਼ ਪਹੁੰਚਣਾ ਚਾਹੁੰਦਾ ਹੈ ਪਰੰਤੂ ਇਸ ਵਾਰ ਡਾਲਰ ਕਮਾਉਣ ਦੀ ਮਸ਼ੀਨ ਕਹੇ ਜਾਂਦੇ ਪ੍ਰਵਾਸੀ ਨੋਜਵਾਨ ਇਨਾਂ ਚੋਣਾਂ ਵਿੱਚ ਜਿਸ ਤਰਾਂ ਨਿੱਤਰੇ ਹਨ ਅਤੇ ਪੂਰੀ ਤਰਾਂ ਆਪੋ ਆਪਣੇ ਤਰੀਕੇ ਨਾਲ ਆਮ ਆਦਮੀ ਪਾਰਟੀ ਲਈ ਖਾਸ ਦਿਲਚਸਪੀ ਦਿਖਾ ਰਹੇ ਹਨ। ਇਸ ਦਾ ਫਾਇਦਾ ਇਸ ਨਵੀਂ ਪਾਰਟੀ ਨੂੰ ਵੋਟਾਂ ਦੇ ਰੂਪ ਵਿੱਚ ਮਿਲਦਾ ਹੈ ਜਾਂ ਨਹੀ ਜਾਂ ਫੇਰ ਇਹ ਵੀ ਹੋਰ ਕਈ ਪਾਰਟੀਆਂ ਦੇ ਵਾਂਗ ਇਤਹਾਸ ਦਾ ਹਿੱਸਾ ਬਣ ਜਾਵੇਗੀ ਅਤੇ ਰਵਾਇਤੀ ਪਾਰਟੀਆਂ ਦੇ ਸਬਜ਼ਬਾਗ ਪ੍ਰਵਾਸੀ ਭਾਤਰੀਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਇੱਕ ਵਾਰ ਫੇਰ ਕਾਮਯਾਬ ਹੋਣਗੇ ਜਾਂ ਨਹੀ ਇਸ ਦਾ ਅਸਲ ਪਤਾ ਤਾਂ ਆਉਣ ਵਾਲੀ 16 ਮਈ ਨੂੰ ਹੀ ਲੱਗੇਗਾ ਪਰੰਤੂ ਇੱਕ ਗੱਲ ਤਾਂ ਸਾਫ ਹੈ ਕਿ ਆਮ ਅਦਮੀ ਪਾਰਟੀ ਦੀ ਸ਼ਮੂਲੀਅਤ ਨਾਲ ਜਿੱਥੇ ਭਾਰਤ ਦਾ ਰਾਜਨੀਤਕ ਚੋਣ ਦ੍ਰਿਸ਼ ਕਾਫੀ ਦਿਲਚਸਪ ਹੋ ਗਿਆ ਹੈ ੳੱਥੇ ਹੀ ਪ੍ਰਵਾਸੀ ਨੋਜਵਾਨਾਂ ਦੀ ਭਾਰਤੀ ਸਿਆਸਤ ਵਿੱਚ ਦਿਨੋ ਦਿਨੋ ਵੱਧ ਰਹੀ ਦਿਲਚਸਪੀ ਵੀ ਕੁਝ ਨਿਵੇਕਲਾ ਹੋਣ ਵੱਲ ਵੀ ਇਸ਼ਾਰਾ ਕਰ ਰਹੀ ਹੈ।



