Skip to content
Independent perspectives. Global stories.
BREAKING

ਭਾਰਤ ਤੇ ਅਜੋਕੀ ਸਿਆਸਤ

Share this story

ਕੋਮਲ ਬਰਾੜ
ਸੰਪਰਕ : 90232-08334

ਰਹਿੰਦੀ ਕਸਰ ਬਾਬਿਆਂ ਨੇ ਪੂਰੀ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਚਾਰ-ਚੇਲੇ ਇਕ¤ਠੇ ਕਰਕੇ ਧੂਣਾ ਧੁਖਾਓ, ਫਿਰ ਇਨ੍ਹਾਂ ਚੇਲਿਆਂ ਰਾਹੀਂ ਭੋਲੀ-ਭਾਲੀ ਜਨਤਾ ਨੂੰ ਮੂਰਖ ਬਣਾਓ, ਅ¤ਖਾਂ ਬੰਦ ਕਰਾਕੇ-ਚਿਮਟੇ ਵਜਾਕੇ ਤੇ ਮੰਤਰਾਂ ਦਾ ਜਾਪ ਕਰਾਕੇ ਉਨ੍ਹਾਂ ਦੀ ਸੋਚ-ਸ਼ਕਤੀ ‘ਤੇ ਤਾਲਾ ਲਗਾਓ, ਫੇਰ ਆਪਣੀਆਂ ਫੈਕਟਰੀਆਂ ਦਾ ਮਾਲ ਤੇ ਸੁਆਹ ਵੇਚੋ, ਇਸਤੋਂ ਬਾਦ ਬ¤ਸ ਐਸ਼ ਹੀ ਐਸ਼… ਕਹਿਣ ਨੂੰ ਇਹ ਬਾਬੇ ਜੋ ਮਰਜ਼ੀ ਆ ਪਰ ਅੰਦਰੋਂ ਹਰ ਬਾਬਾ ਅ¤ਜ ਇ¤ਕ ਸਫ਼ਲ ਵਪਾਰੀ ਬਣ ਚੁ¤ਕਾ… ਜਿ¤ਥੇ ਇ¤ਕ ਪਾਸੇ ਆਮ ਵਪਾਰੀ ਆਪਣੀ ਵਰ੍ਹਿਆਂ ਦੀ ਕਮਾਈ ਨਾਲ ਟੀ.ਵੀ. ਚੈਨਲ ‘ਤੇ ਇ¤ਕ ਸਕਿੰਟ ਦੀ ਮਸ਼ਹੂਰੀ ਨਹੀਂ ਕਰਾ ਸਕਦਾ ਉ¤ਥੇ ਦੂਸਰੇ ਪਾਸੇ ਇਨ੍ਹਾਂ ਬਾਬਿਆਂ ਤੇ ਲੀਡਰਾਂ ਨੇ ਤਾਂ ਪੂਰੇ ਦੇ ਪੂਰੇ ਚੈਨਲ ਹੀ ਖਰੀਦੇ ਹੋਏ ਹਨ।ਅ¤ਜ ਦੇਸ਼ ਦਾ ਇ¤ਕ ਆਮ-ਨਾਗਰਿਕ ਸੋਚ ਹੀ ਨਹੀਂ ਸਕਦਾ ਕਿ ਜੋ ਘਪਲੇ ਪਿਛਲੇ 50-60 ਸਾਲਾਂ ਵਿ¤ਚ ਹੋਏ ਹਨ, ਜੋ ਪੈਸਾ ਧਰਮ ਦੇ ਨਾਂ ‘ਤੇ ਜਿੰਦਰੇ ਅੰਦਰ ਪਿਆ ਹੈ ਜਾਂ ਬਾਹਰਲੇ ਮੁਲਕਾਂ ਵਿ¤ਚ ਲ¤ਗਾ ਹੋਇਆ ਹੈ, ਉਹ ਅੰਗਰੇਜ਼ਾਂ ਦੁਆਰਾ ਕੀਤੀ ਲੁ¤ਟ ਤੋਂ ਵੀ ਕਈ ਗੁਣਾ ਜ਼ਿਆਦਾ ਹੈ। ਗੁਰੂਆਂ-ਸ਼ਹੀਦਾਂ ਦੀ ਸੋਚ ਤੇ ਸੁਪਨੇ ਅ¤ਜਕ¤ਲ੍ਹ ਸਿਰਫ਼ ਬ੍ਰਾਂਡ ਬਣ ਚੁ¤ਕੇ ਹਨ ਜੋ ਕਿ ਲੋਕਾਂ ਦੇ ਵ¤ਖੋ-ਵ¤ਖਰੇ ਵਰਗਾਂ ਨੂੰ ਭਰਮਾਉਣ ਤੇ ਵੋਟਾਂ ਹਥਿਆਉਣ ਲਈ ਹੀ ਰਹਿ ਗਏ ਹਨ। ਇਹ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਕਿ ਲੋਕਾਂ ਦੇ ਅਸਲੀ ਮੁ¤ਦੇ ਹ¤ਲ ਹੋਣ ਤੇ ਦੇਸ਼ ਤਰ¤ਕ ਕਰੇ ਕਿਉਂਕਿ ਜੇ ਇਹ ਮੁ¤ਦੇ ਹੀ ਨਾ ਰਹੇ ਤਾਂ ਵੋਟਾਂ ਕਿਵੇਂ ਮੰਗਣਗੇ! ਇ¤ਕ-ਦੂਜੇ ਖਿਲਾਫ਼ ਭੜਾਸ ਕਿਵੇਂ ਕ¤ਢਣਗੇ! ਇਸ ਸਭ ਕੁ¤ਝ ਦੇ ਮ¤ਦੇਨਜ਼ਰ ਦੇਸ਼ ਦਾ ਨਾਗਰਿਕ ਸਿਰਫ਼  ਤੇ ਸਿਰਫ਼ ਇ¤ਕ ਦਰਸ਼ਕ ਬਣਕੇ ਰਹਿ ਗਿਆ ਹੈ… ਦਰਸ਼ਕ ਵੀ ਅਜਿਹਾ ਜੋ ਦੂਰ ਖੜੋ ਕੇ ਸਟੇਜ ‘ਤੇ ਹੋ ਰਿਹਾ ਨਾਟ ਦੇਖ ਰਿਹਾ ਹੋਵੇ। ਸ਼ਾਇਦ ਇਸ ਦਰਸ਼ਕ ਨੂੰ ਵੀ ਸਿਆਸਤਦਾਨਾਂ ਦੀਆਂ ਨੋਕ-ਝੋਕ ਤੇ ਬਾਬਿਆਂ ਦੁਆਰਾ ਸੁਣਾਈਆਂ ਜਾਂਦੀਆਂ ਸੁਆਦਲੀਆਂ ਕਥਾ-ਕਹਾਣੀਆਂ ਸੁਣਕੇ ਆਨੰਦ ਆ ਰਿਹਾ ਹੈ। ਅ¤ਜਕਲ ਦਾ ਟੀ.ਵੀ. ਮੀਡੀਆ ਵੀ ਧਨਾਡਾਂ ਤੇ ਸਿਆਸਤਦਾਨਾਂ ਦੇ ਹ¤ਥੀਂ ਖੇਡ ਰਿਹਾ ਹੈ।  ਇਨ੍ਹਾਂ ਦਾ ਮੁ¤ਖ ਮਕਸਦ ਖਬਰਾਂ ਦੇਣਾ ਨਹੀਂ ਬਲਿਕ ਸਿਆਸਤ, ਕ੍ਰਿਕਟ, ਇਸ਼ਤਿਹਾਰਬਾਜ਼ੀ, ਫਿਲਮੀ-ਮਸਾਲਾ, ਰਾਸ਼ੀਫਲ, ਮੰਤਰ ਆਦਿ ਜਿਹੇ ਸਿਰਫ਼ ਉਨ੍ਹਾਂ ਵਿਸ਼ਿਆਂ ਨੂੰ ਹੀ ਆਮ ਲੋਕਾਂ ਦੇ ਦਿਲੋ-ਦਿਮਾਗ ‘ਚ ਠੋਸਣਾ ਹੈ ਜਿਨ੍ਹਾਂ ‘ਚ ਸਿਰਫ਼ ਪੈਸਾ-ਪੈਸਾ ਹੀ ਹੁੰਦਾ ਹੈ ਤੇ ਇਹ ਪੈਸਾ ਵੀ ਸਿਰਫ਼ ਕੁ¤ਝ ਕੁ ਲੋਕਾਂ ਤ¤ਕ ਹੀ ਸੀਮਿਤ ਹੁੰਦਾ ਹੈ। ਹਾਂ ਇਨ੍ਹਾਂ ਕਮਾਊ ਵਿਸ਼ਿਆਂ ਦੇ ਵਿਚਾਲੇ 5-10 ਮਿੰਟ ਦੀਆਂ ਖਬਰਾਂ ਵੀ ਆ ਜਾਂਦੀਆਂ ਹਨ…  ਕੋਈ ਨਿਰਪ¤ਖ ਬੰਦਾ ਵੀ ਜੇ 5-10 ਮਿੰਟ ਲਈ ਸਾਡੇ ਦੇਸ਼ ਦੇ ਖਬਰਾਂ ਵਾਲੇ ਚੈਨਲ ਦੇਖ ਲਵੇ ਤਾਂ ਇਨ੍ਹਾਂ ਦਾ

ਮਕਸਦ ਸਮਝ ਜਾਵੇਗਾ… ਸਾਡੇ ਦੇਸ਼ ਦੇ ਕਿਸੇ ਚੈਨਲ ਨੇ ਕਦੇ 223, 4ਸਿਚੋਵੲਰੇ, ਂੳਟੋਿਨੳਲ 7ੲੋਗਰੳਪਹਚਿ, 1ਨਮਿੳਲ ਫਲੳਨੲਟ ਵਰਗਾ ਕੋਈ ਸਾਰਥਿਕ ਤੇ ਗਿਆਨਵਾਰਧਕ ਪ੍ਰੋਗਰਾਮ ਦਿ¤ਤਾ ਹੋਵੇ ਤਾਂ ਸ਼ਾਇਦ ਮਾਫ ਕਰਨਾ। ਇ¤ਨ੍ਹਾਂ ਚੈਨਲਾਂ ਵਾਲਿਆਂ ਦਾ ਸਟਾਫ਼ ਵੀ ਕਿਸੇ ਐਕਟਰ ਤੋਂ ਘ¤ਟ ਨਹੀਂ ਹੁੰਦਾ। ਮੀਡੀਆ ਦਾ ਇਹ ਨਾਂਹ-ਪ¤ਖੀ ਰੋਲ 2014 ਦੀਆਂ ਹੋ ਰਹੀਆਂ ਆਮ ਚੋਣਾਂ ਵਿ¤ਚ ਸਿਖਰ ‘ਤੇ ਪਹੁੰਚ ਚੁ¤ਕਾ ਹੈ ਜਦੋਂ ਇ¤ਕ ਖਾਸ ਪਾਰਟੀ ਦੇ ਇ¤ਕ ਖਾਸ ਬੰਦੇ ਨੂੰ ਪ੍ਰਧਾਨ-ਮੰਤਰੀ ਬਣਾਉਣ ਲਈ ਧਨਾਢਾਂ ਤੇ ਚਮਚਿਆਂ ਨੇ ਅੰਨਾ ਪੈਸਾ ਝੋਕਿਆ ਹੋਇਆ ਹੈ, ਪਿਛਲੇ ਕੁ¤ਝ ਮਹੀਨਿਆਂ ਤੋਂ ਦੇਸ਼ ਦੇ ਬਹੁਤੇ ਚੈਨਲ ਸਿਰਫ਼ ਇ¤ਕੋ ਰਾਗ ਅਲਾਪ ਰਹੇ ਹਨ। ਬਾਕੀ ਦੇ ਵਿਸ਼ੇ ਤੇ ਰੋਜ਼ਾਨਾ ਦੀਆਂ ਹੋਰ ਖਬਰਾਂ ਇਨ੍ਹਾਂ ਚੈਨਲਾਂ ਵਾਲਿਆਂ ਲਈ ਖਤਮ ਹੋ ਚੁ¤ਕੀਆਂ ਹਨ… ਇਸੇ ਸਮੇਂ ਆਮ-ਆਦਮੀ ਚੋਂ ਉ¤ਠੇ ਇ¤ਕ ਉ¤ਦਮੀ ਨੌਜਵਾਨ ਨੂੰ ਇਹ ਮੀਡੀਆ ਜ਼ੀਰੋ ਕਰਨ ਵਿ¤ਚ ਕੋਈ ਕਸਰ ਨਹੀਂ ਛ¤ਡ ਰਿਹਾ… ਇੰਝ ਲ¤ਗਦਾ ਹੈ ਜਿਵੇਂ ਡਿਕਸ਼ਨਰੀ ‘ਚੋਂ ਸਾਰੇ ਚੰਗੇ ਸ਼ਬਦ ਖਾਸ ਬੰਦੇ ਲਈ ਰਹਿ ਗਏ ਹੋਣ ਤੇ ਸਾਰੇ ਮੰਦੇ ਸ਼ਬਦ ਇਸ ਨਵੇਂ ਉ¤ਠੇ ਨੌਜਵਾਨ ਲਈ… ਦਿ¤ਲੀ ਜਿ¤ਤਣ ਤੋਂ ਬਾਦ ਅਜੇ ਕੇਜਰੀਵਾਲ ਨੇ ਸਹੁੰ ਨੀ ਚੁ¤ਕੀ ਸੀ ਕਿ ਦੇਸ਼ ਦਾ ਨੈਸ਼ਨਲ ਮੀਡੀਆ ਉਸਦੇ ਮਗਰ ਪੈ ਗਿਆ। ਕੇਜਰੀਵਾਲ ਸਰਕਾਰ ਦੇ ਪਲ-ਪਲ ‘ਤੇ ਨਜ਼ਰ ਰ¤ਖੀ ਜਾਣ ਲ¤ਗੀ ਤੇ ਮੀਡੀਆ ਵਿ¤ਚ ਉਸਦੇ ਹਰ ਕੰਮ ਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾਣ ਲ¤ਗਾ। ਦਿ¤ਲੀ ਦੀਆਂ ਸਮ¤ਸਿਆਵਾਂ ਨਾਲ ਸੰਬੰਧਤ ਪ੍ਰੋਗਰਾਮ ਪੇਸ਼ ਹੋਣੇ ਸ਼ੁਰੂ ਹੋ ਗਏ। ਪੁਰਾਣੀਆਂ ਰਾਜਨੀਤਿਕ ਪਾਰਟੀਆਂ ਇਸ ਨਵੇਂ ਚਿਹਰੇ ਤੋਂ ਪੂਰੀ ਤਰ੍ਹਾਂ ਬੁਖਲਾ ਚੁ¤ਕੀਆਂ ਹਨ ਤੇ ਅੰਦਰੋਂ-ਅੰਦਰ ਕਚੀਚੀਆਂ ਲੈ ਰਹੀਆਂ ਹਨ, ਮੀਡੀਆ ਨੂੰ ਵੀ ਅੰਦਰਖਾਤੇ ਪਛਤਾਵਾ ਹੋ ਰਿਹਾ ਹੈ ਕਿ ਕੇਜਰੀਵਾਲ ਨੂੰ ਦੇਸ਼ ਦੇ ਸਿਆਸਤੀ ਰੰਗਮੰਚ ‘ਤੇ ਪੇਸ਼ ਹੀ ਕਿਉਂ ਕੀਤਾ… ਕੀ ਕੇਜਰੀਵਾਲ ਸਰਕਾਰ ਬਨਣ ਤੋਂ ਪਹਿਲਾਂ ਦਿ¤ਲੀ ਵਿ¤ਚ ਕੋਈ ਸਮ¤ਸਿਆ ਨਹੀਂ ਸੀ ਤੇ ਕੀ ਇਨ੍ਹਾਂ ਸਮ¤ਸਿਆਵਾਂ ਦਾ ਹ¤ਲ ਚੁਟਕੀ ਮਾਰਨ ਨਾਲ ਸੰਭਵ ਹੈ? ਕੇਜਰੀਵਾਲ ਦੀ ਗਲਤੀ ਸਿਰਫ਼ ਇਹੋ ਰਹੀ ਕਿ ਉਹ ਮੁ¤ਖ-ਮੰਤਰੀ ਬਣਕੇ ਵੀ ਇ¤ਕ ਆਮ-ਆਦਮੀ ਬਣਿਆ ਰਿਹਾ। ਜ਼ਰਾ ਸੋਚੋ ਜਿਸ ਆਦਮੀ ਨੇ ਸਰਕਾਰੀ ਨੌਕਰੀ ਛ¤ਡੀ ਹੋਵੇ, ਜਿਸਦਾ ਪਹਿਰਾਵਾ-ਖਾਣਾ ਆਮ-ਆਦਮੀ ਦੀ ਤਰ੍ਹਾਂ ਹੋਵੇ, ਜੋ ਪਿਛਲੇ 15-20 ਸਾਲਾਂ ਤੋਂ ਲੋਕਾਂ ‘ਚ ਵਿਚਰ ਰਿਹਾ ਹੋਵੇ, ਲੋਕਾਂ ਨੂੰ ੍ਰਠ9 ਤੇ ਹੋਰ ਕਾਨੂੰਨਾਂ ਬਾਰੇ ਚੀਕ-ਚੀਕ ਕੇ ਜਾਣਕਾਰੀ ਦੇ ਰਿਹਾ ਹੋਵੇ, ਦੇਸ਼ ਦੀ ਭਲਾਈ ਲਈ ਆਪਣਾ ਆਪਾ ਕੁਰਬਾਨ ਕਰਨ ਨੂੰ ਤਿਆਰ ਹੋਵੇ। ਉਹ ਆਦਮੀ ਕਦੇ ਗਲਤ ਹੋ ਸਕਦਾ ਹੈ… ਕੀ ਅ¤ਜ ਤ¤ਕ ਦੇਸ਼ ਵਿ¤ਚ ਕਦੇ 49 ਦਿਨਾਂ ਤੋਂ ਘ¤ਟ ਸਰਕਾਰ ਨਹੀਂ ਬਣੀ… ਕੀ ਅ¤ਜ ਤ¤ਕ ਕਦੇ ਦੇਸ਼ ਦੇ ਲੀਡਰਾਂ ਨੇ ਆਮ-ਜਨਤਾ ਨਾਲ ਝੂਠੇ ਵਾਅਦੇ ਨਹੀਂ ਕੀਤੇ। ਕੀ ਇ¤ਕ ਮੁ¤ਖ-ਮੰਤਰੀ ਧਰਨੇ ‘ਤੇ ਨਹੀਂ ਬੈਠ ਸਕਦਾ।  ਮੇਰੇ ਵਰਗੇ ਮਹਾਤੜ ਨੂੰ ਕੇਜਰੀਵਾਲ ਦੇ ਧਰਨੇ ਤੋਂ ਬਾਦ ਹੀ ਪਤਾ ਲ¤ਗਾ ਕਿ ਦਿ¤ਲੀ ਦੀ ਪੁਲਿਸ ਦਿ¤ਲੀ ਵਿਚਲੀ ਸਰਕਾਰ ਦੇ ਅਧੀਨ ਨਹੀਂ ਬਲਕਿ ਕੇਂਦਰ ਦੀ ਸਰਕਾਰ ਅਧੀਨ ਹੈ। ਕਈਆਂ ਨੂੰ ਤਾਂ ਸ਼ਾਇਦ ਇਹ ਵੀ ਯਾਦ ਨਹੀਂ ਹੋਵੇਗਾ ਕਿ ਕੇਜਰੀਵਾਲ ਦੀ ਸਰਕਾਰ ਦੇ ਨਾਲ ਹੀ 3 ਸਰਕਾਰਾਂ ਹੋਰ ਬਣੀਆਂ ਸਨ, ਇਨ੍ਹਾਂ 3 ਸਰਕਾਰਾਂ ਬਾਰੇ ਏਸ ਮੀਡੀਆ ਨੇ ਕਿੰਨੀਆਂ ਕੁ ਖਬਰਾਂ ਦਿ¤ਤੀਆਂ। ਕੇਜਰੀਵਾਲ ਨੂੰ ਮੀਡੀਆ ਨੇ ਸਿਰਫ਼ ਦਿ¤ਲੀ ਦੇ ਨਤੀਜੇ ਆਉਣ ‘ਤੇ ਅਤੇ ਉਸਦੇ ਸਹੁੰ ਚੁ¤ਕਣ ਵਾਲੇ ਦਿਨ ਥੋੜ੍ਹੀ ਜਿਹੀ ਅਹਿਮੀਅਤ ਦਿ¤ਤੀ ਵਰਨਾ ਬਾਕੀ ਦੇ ਦਿਨ ਤਾਂ… ਦੂਸਰੇ ਪਾਸੇ ਇ¤ਕ ਖਾਸ ਬੰਦੇ ਨੂੰ ਜਿਸ ਦਿਨ ਤੋਂ ਪ੍ਰਧਾਨ-ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ, ਉਸੇ ਦਿਨ ਤੋਂ ਹੀਰੋ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਦੇਸ਼ ਵਿ¤ਚ ਹਜ਼ਾਰਾਂ ਬਾਬੇ ਤੇ ਸਿਆਸਤਦਾਨ 24 ਘੰਟੇ ਸੋਨੇ ਦੇ ਸਿੰਘਾਸਨਾਂ ਤੇ ਪਲੰਘਾਂ ‘ਤੇ ਬਿਰਾਜਮਾਨ ਰਹਿੰਦੇ ਹਨ, ਅਜਿਹੇ ਬਾਬੇ ਤੇ ਸਿਆਸਤਦਾਨ ਦੇਸ਼ ਦੀ ਤਰ¤ਕੀ ਵਿ¤ਚ ਕੀ ਯੋਗਦਾਨ ਪਾ ਰਹੇ ਹਨ? ਸਿਵਾਏ ਜਨਤਾ ਦਾ ਸਮਾਂ ਤੇ ਪੈਸਾ ਬਰਬਾਦ ਕਰਨ ਤੋਂ… ਜੇ ਕੇਜਰੀਵਾਲ ਚੰਗੇ ਘਰ ਵਿ¤ਚ ਰਹੇਗਾ ਜਾਂ ਕਾਰ ਵਿ¤ਚ ਸਫ਼ਰ ਕਰੇਗਾ ਤਾਂ ਇਸ ਤਰ੍ਹਾਂ ਕਰਨ ਨਾਲ ਉਸਦੀ ਸੋਚ ਤਾਂ ਨਹੀਂ ਬਦਲ ਜਾਵੇਗੀ! ਜਨਤਾ ਦਾ ਫ਼ਰਜ਼ ਹੈ ਕਿ ਜੇ ਕੋਈ ਸਹੀ ਅਰਥਾਂ ਵਿ¤ਚ ਦੇਸ਼-ਸੇਵਾ ਕਰਦਾ ਹੈ ਤਾਂ ਉਸਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਸਹੂਲਤਾਂ ਲਈ ਮਨਾਇਆ ਜਾਵੇ ਤਾਂ ਕਿ ਉਹ ਵ¤ਧ ਤੋਂ ਵ¤ਧ ਸਮਾਂ ਲੋਕ-ਭਲਾਈ ਲਈ ਲਗਾ ਸਕੇ.. ਅ¤ਜ ਕੇਜਰੀਵਾਲ ਦੇ ਜੇ ਚਪੇੜ ਵ¤ਜ ਰਹੀ ਹੈ ਤਾਂ ਹ¤ਸਣ ਦੀ ਬਜਾਏ ਇਹ ਸੋਚੋ ਕਿ ਉਹ ਵਾਰ-ਵਾਰ ਚਪੇੜ ਕਿਉਂ ਖਾ ਰਿਹਾ ਹੈ, ਇਹ ਚਪੇੜ ਉਸਦੇ ਨਹੀਂ ਆਮ-ਆਦਮੀ ਦੇ ਮੂੰਹ ‘ਤੇ ਵ¤ਜ ਰਹੀ ਹੈ… ਕੇਜਰੀਵਾਲ ਦੇ ਹੌਸਲੇ ਦੀ ਤਾਰੀਫ ਲਈ ਇਸ ਤੋਂ ਵ¤ਡੇ ਸਬੂਤ ਦੀ ਕੀ ਲੋੜ ਹੈ ਕਿ ਉਹ ਉਸ ਹਲਕੇ ‘ਚੋਂ ਚੋਣ ਲੜ ਰਿਹਾ ਹੈ ਜਿ¤ਥੋਂ ਇ¤ਕ ਪਾਰਟੀ ਦਾ ਐਲਾਨਿਆ ਪ੍ਰਧਾਨ-ਮੰਤਰੀ ਖੜ੍ਹਾ ਹੈ, ਇਸੇ ਪਾਰਟੀ ਦਾ ਇ¤ਕ ਹੋਰ ਉਮੀਦਵਾਰ ਇ¤ਕ ਹੋਰ ਧੁਰੰਤਰ ਪਾਰਟੀ ਦੇ ਮੁ¤ਖ ਉਮੀਦਵਾਰ ਖਿਲਾਫ਼ ਚੋਣ ਲੜ ਰਿਹਾ ਹੈ… ਵਰਨਾ ਸਾਰੀਆਂ ਪਾਰਟੀਆਂ ਦੇ ਵ¤ਡੇ ਲੀਡਰ ਸਿਰਫ਼ ਉ¤ਥੋਂ ਕਾਗ਼ਜ਼ ਭਰਦੇ ਹਨ, ਜਿ¤ਥੇ ਉਨ੍ਹਾਂ ਦੀ ਜਿ¤ਤ ਪ¤ਕੀ ਹੁੰਦੀ ਹੈ। ਜੋ ਕਹਿੰਦੇ ਹਨ ਕਿ ਆਮ-ਆਦਮੀ ਪਾਰਟੀ ਦਾ ਮੁ¤ਦਾ ਸਿਰਫ਼ ਦੂਜੀ ਪਾਰਟੀ ਦੇ ਧੁਰੰਤਰਾਂ ਨੂੰ ਹਰਾਉਣਾ ਹੈ ਤਾਂ ਇਸ ਵਿ¤ਚ ਗਲਤ ਵੀ ਕੀ ਹੈ। ਕੇਜਰੀਵਾਲ ਤੇ ਆਮ-ਆਦਮੀ ਪਾਰਟੀ ਚਾਹੇ ਜਿ¤ਤੇ ਚਾਹੇ ਹਾਰੇ ਪਰ ਦੇਸ਼ ਦੇ ਇ¤ਕ ਆਮ-ਆਦਮੀ ਦੇ ਦਿਲ ਵਿ¤ਚ ਉਹ ਪਹਿਲਾਂ ਹੀ ਜਿ¤ਤ ਚੁ¤ਕਾ ਹੈ… ਮੀਡੀਆ ਦੇ ਮੁਤਾਬਿਕ ਜੇ ਸਿਆਸਤ ਵਿ¤ਚ ਆਉਣ ਵਾਲਾ ਹਰ ਵਿਅਕਤੀ ਬਦਨਾਮ ਹੈ ਤਾਂ ਫਿਰ ਇਹ ਮੀਡੀਆ ਹੀ ਦੇਸ਼ ਦੀਆਂ ਸਮ¤ਸਿਆਵਾਂ ਹ¤ਲ ਕਰ ਦੇਵੇ। ਸਨਸਨੀ ਫੈਲਾਉਣਾ, ਰਾਈ ਨੂੰ ਪਹਾੜ੍ਹ ਬਣਾਉਣਾ, ਭਰਪੂਰ ਮਨੋਰੰਜਨ ਕਰਨਾ, ਕਿਸੇ ਚੰਗੇ-ਭਲੇ ਵਿਅਕਤੀ ਨੂੰ ਜ਼ੀਰੋ ਕਰਨਾ ਇਨ੍ਹਾਂ ਭਾਰਤੀ ਚੈਨਲਾਂ ਵਾਲਿਆਂ ਤੋਂ ਸਿ¤ਖੇ… ਐਗ਼ਜ਼ਿਟ-ਪੋਲ ਪੇਸ਼ ਕਰਨ ਵਾਲੀਆਂ ਕੰਪਨੀਆਂ ਦੀ ਪੋਲ ਤਾਂ ਏਸ ਵਾਰ ਖੁ¤ਲ੍ਹ ਹੀ ਚੁ¤ਕੀ ਹੈ, ਕਦੇ ਨਾ ਕਦੇ ਚੈਨਲਾਂ ਵਾਲਿਆਂ ਦੀ ਪੋਲ ਵੀ ਜ਼ਰੂਰ ਖੁ¤ਲ੍ਹੇਗੀ।
ਖਾਸ ਕਰਕੇ ਦੇਸ਼ ਵਿ¤ਚ ਪੈਦਾ ਹੋਏ ਉਸ ਵਰਗ ਨੂੰ ਅਪੀਲ ਹੈ ਜੋ ਨਾ ਰੈਲੀਆਂ ‘ਚ ਭੀੜ ਵਧਾਉਣ ਜਾਂਦੇ, ਨਾ ਕਿਸੇ ਲਹਿਰ ਵਿ¤ਚ ਸ਼ਾਮਿਲ ਹੋਣਾ ਚਾਹੁੰਦਾ ਹੈ, ਜਿਸਦੇ ਵਿ¤ਚ ਦੇਸ਼ ਨੂੰ ਤਰ¤ਕੀ ’ਤੇ ਲਿਜਾਣ ਦੀ ਇ¤ਛਾ ਤਾਂ ਹੈ ਪਰ ਅਜੋਕੇ ਮਾਹੌਲ ਵਿ¤ਚ ਚੁ¤ਪ ਰਹਿਣ ’ਚ ਹੀ ਭਲਾ ਸਮਝਦਾ ਹੈ। ਦੇਸ਼ ਪਹਿਲਾਂ ਹੀ ਸੋਨੇ ਦੀ ਚਿੜੀ ਤੋਂ ਮਿ¤ਟੀ ਦੀ ਚਿੜੀ ਬਣ ਚੁ¤ਕਾ ਹੈ ਤੇ ਪੁਰਾਣੇ ਸਿਆਸਤੀ ਖੁੰਢਾਂ ਨੂੰ ਅਜੇ ਹੋਰ ਕਿੰਨੇ ਮੌਕੇ ਦੇਣੇ ਹਨ ਤਾਂ ਕਿ ਇਸ ਮਿ¤ਟੀ ਦੀ ਚਿੜੀ ਦਾ ਵਜੂਦ ਵੀ ਨਾ ਰਹੇ।   “ਅਬਕੀ ਵਾਰ” ਜਿਹੇ ਨਾਹਰੇ ਲਗਾਉਣ ਤੋਂ ਪਹਿਲਾਂ ਜ਼ਰਾ ਦੇਖ ਲੈਣਾ ਕਿ ਜਿਨ੍ਹਾਂ ਰਾਜਾਂ ਵਿ¤ਚ ‘ਅਬਕੀ ਵਾਰ‘ ਦੀ ਸਰਕਾਰ ਹੈ ਉ¤ਥੇ ਕੀ ਸੋਨੇ ਦੀ ਲੰਕਾ ਵਸੀ ਪਈ ਹੈ। ਉ¤ਥੇ ਕੀ ਗ਼ਰੀਬੀ ਖਤਮ ਹੋ ਗਈ ਹੈ… ਉ¤ਥੇ ਕੀ ਹਰ ਨਾਗਰਿਕ ਪਾਸ ਕੁ¤ਲੀ-ਗੁ¤ਲ਼ੀ-ਜੁ¤ਲੀ ਦਾ ਪ੍ਰਬੰਧ ਹੈ… ਉ¤ਥੇ ਕੀ ਆਮ-ਆਦਮੀ ਬੇਖੌਫ਼ ਤੇ ਆਤਮ-ਨਿਰਭਰ ਹੈ। ਉ¤ਥੇ ਕੀ ਧਾਰਮਿਕ-ਕ¤ਟੜਵਾਦ ਤੇ ਦੰਗੇ-ਫ਼ਸਾਦ ਨਹੀਂ ਹੋ ਰਿਹਾ। ਉ¤ਥੇ ਕੀ ਗੰਦਗੀ ਤੇ ਪ੍ਰਦੂਸ਼ਣ ਨਹੀਂ ਹੈ। ਉ¤ਥੇ ਕੀ ਹਰ ਕਿਸੇ ਨੂੰ ਬਿਜਲੀ-ਪਾਣੀ ਮਿਲ ਰਿਹਾ ਹੈ… ਉ¤ਥੇ ਕੀ ਖੁਦਕੁਸ਼ੀਆਂ-ਦੰਗੇ-ਫ਼ਸਾਦ ਨਹੀਂ ਹੋ ਰਹੇ… ਜੇ ਦੇਸ਼ ਨੂੰ ਵਾਕਿਆ ਈ ਅਜੋਕੀਆਂ ਸਮ¤ਸਿਆਵਾਂ ਦੀ ਗੁਲਾਮੀ ‘ਚੋਂ ਮੁਕਤ ਕਰਾਉਣਾ ਹੈ ਤਾਂ ਨਵੇਂ ਲੋਕਾਂ ਤੇ ਨਵੀਆਂ ਪਾਰਟੀਆਂ ਦਾ ਸਾਥ ਦੇਣਾ ਚਾਹੀਦਾ ਹੈ… ਚੈਨਲਾਂ ਵਾਲਿਆਂ ਦਾ ਕੰਮ ਸਿਰਫ਼ ਪੈਸਾ ਕਮਾਉਣਾ ਹੈ ਤੇ ਇਨ੍ਹਾਂ ਦੁਆਰਾ ਸਿਰਫ਼ ਉਸ ਪਾਰਟੀ ਜਾਂ ਵਿਅਕਤੀ ਨੂੰ ਹੀ ਹਵਾ ਦਿ¤ਤੀ ਜਾਂਦੀ ਹੈ ਜਿਸਨੇ ਜ਼ਿਆਦਾ ਪੈਸਾ ਲਗਾਇਆ ਹੋਵੇ… ਜਿਵੇਂ ਕੰਪਨੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਇਨ੍ਹਾਂ ਚੈਨਲਾਂ ‘ਤੇ ਮਸ਼ਹੂਰੀਆਂ ਰਾਹੀਂ ਆਮ-ਲੋਕਾਂ ਵਿ¤ਚ ਵੇਚਦੀਆਂ ਹਨ, ਇਸੇ ਤਰ੍ਹਾਂ ਇਨ੍ਹੀਂ ਦਿਨੀਂ ਵੀ ਇ¤ਕੋ ਕੰਪਨੀ ਦੀ ‘ਲਹਿਰ‘ ਵੇਚੀ ਜਾ ਰਹੀ ਹੈ…  ਪਹਿਲੀ ਵਾਰ ਵੋਟਾਂ ਪਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਜੇ ਖੁਦ ਇਤਿਹਾਸ ਪੜ੍ਹਨ ਲਈ ਸਮਾਂ ਨਹੀਂ ਤਾਂ ਅ¤ਖਾਂ ਬੰਦ ਕਰਕੇ ਵਰ੍ਹਿਆਂ ਤੋਂ ਦੇਸ਼ ਨੂੰ ਘੁਣ ਵਾਂਗ ਖਾ ਰਹੀਆਂ ਪਾਰਟੀਆਂ ਨੂੰ ਵੋਟ ਦੇਣ ਤੋਂ ਪਹਿਲਾਂ ਆਪਣੇ ਕਿਸੇ ਵ¤ਡ-ਵਡੇਰੇ ਤੋਂ ਦੇਸ਼ ਦੇ ਪਿਛਲੇ 100-200 ਸਾਲਾਂ ਦਾ ਇਤਿਹਾਸ ਪੁ¤ਛ ਲੈਣਾ ਚਾਹੀਦਾ ਹੈ… ਜਦ ਤ¤ਕ ਕੋਈ ਤੁਹਾਡੇ ਹ¤ਕਾਂ ਦੀ ਗ¤ਲ ਕਰਦਾ ਹੈ, ਤੁਹਾਡੇ ਨਾਲ ਉ¤ਠਦਾ-ਬਹਿੰਦਾ ਹੈ ਤਦ ਤ¤ਕ ਤਾਂ ਉਸਦਾ ਸਾਥ ਦਿਓ, ਜਦ ਉਹ ਖਾਸ ਆਦਮੀ ਬਣ ਗਿਆ ਤਾਂ ਦੇਖਾਂਗੇ… ਕਿਸੇ ਦੇਸ਼ ਦੀ ਤਰ¤ਕੀ ਦਾ ਅਸਲ ਕਾਰਣ ਦੇਸ਼ ਦਾ ਛੋਟਾ-ਵ¤ਡਾ ਹੋਣਾ ਜਾਂ ਵਸੋਂ ‘ਤੇ ਨਿਰਭਰ ਨਹੀਂ ਕਰਦਾ ਬਲਕਿ ਦੇਸ਼ ਦੇ ਆਮ ਲੋਕਾਂ ਦੀ ਸੋਚ ‘ਤੇ ਨਿਰਭਰ ਹੈ… ਇਸ ਧਰਤੀ ‘ਤੇ ਅਨੇਕਾਂ ਦੇਸ਼ ਅਜਿਹੇ ਹਨ ਜਿਨ੍ਹਾਂ ਦਾ ਖੇਤਰਫਲ ਸਾਡੇ ਦੇਸ਼ ਦੇ ਸਭ ਤੋਂ ਛੋਟੇ ਰਾਜ ਤੋਂ ਵੀ ਘ¤ਟ ਹੈ, ਫਿਰ ਵੀ ਪਿਛਲੇ 50-60 ਸਾਲਾਂ ਵਿ¤ਚ ਉਹ ਤਰ¤ਕੀ ਦੀਆਂ ਸਿਖਰਾਂ ਛੋਹ ਗਏ… ਫੇਰ ਆਪਣੇ ਮੁਲਕ ਵਿ¤ਚ ਕੀ ਕਮੀ ਰਹਿ ਗਈ ਹੈ ਕਿ ਅ¤ਜ ਦਾ ਭਾਰਤ ਦਿਨ-ਬ-ਦਿਨ ਥ¤ਲ੍ਹੇ ਨੂੰ ਜਾ ਰਿਹਾ ਹੈ… ਹਰ ਵਾਰ ਪਾਰਟੀਆਂ ‘ਵਿਕਾਸ ਲਈ ਥੋੜ੍ਹਾ ਮੌਕਾ ਹੋਰ ਦਿਓ‘ ਦਾ ਲਾਰਾ ਲਾਕੇ, ਵੋਟਾਂ ਹਥਿਆਕੇ, ਦੇਸ਼ ਨੂੰ ਫਿਰ ਤੋਂ ਲੁ¤ਟਣ ਲ¤ਗਦੀਆਂ ਹਨ। ਭ੍ਰਿਸ਼ਟਾਚਾਰ ਨਾਲ ਗ੍ਰਸਤ ਹੋਏ ਦੇਸ਼ ‘ਚ ਉਹੀ ਪੁਰਾਣੇ ਸਿਆਸਤਦਾਨਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਜਦ ਬਾਦ ਵਿ¤ਚ ਕੋਈ ਵੀ ਕੰਮ ਕਰਾਉਣ ਲਈ ਪੈਰ-ਪੈਰ ‘ਤੇ ਰਿਸ਼ਵਤ ਰੂਪੀ ਚੜ੍ਹਾਵਾ ਦੇਣਾ ਪੈਂਦਾ ਹੈ। ਇਸ ਲਈ ਆਪਣੀ ਸੋਚ ਬਦਲੋ। ਬਾਬਿਆਂ ਜਾਂ ਸਿਆਸਤਦਾਨਾਂ ਦੇ ਹ¤ਥਾਂ ਦੀ ਕਠਪੁਤਲੀ ਬਨਣ ਦੀ ਬਜਾਏ ਆਪਣੇ ਦਿਮਾਗ ਨਾਲ ਸੋਚਣਾ ਸ਼ੁਰੂ ਕਰੋ,  ਇਤਿਹਾਸ ‘ਚ ਜ਼ਰਾ ਕੁ ਝਾਤੀ ਮਾਰਕੇ ਦੇਖੋ… ਕਿਵੇਂ ਭੁ¤ਲ ਜਾਂਦੇ ਹੋ ਪੰਜਾਬ ਵਰਗੇ ਸੂਬੇ ਨਾਲ ਪੈਰ-ਪੈਰ ‘ਤੇ ਹੋਇਆ ਧੋਖਾ, ਘ¤ਟ-ਗਿਣਤੀਆਂ ਨਾਲ ਹੋਏ ਦੰਗੇ-ਫ਼ਸਾਦ ਕਦੀ ਭੁ¤ਲ ਸਕਦੇ ਹਨ… ਗੁਆਂਢੀ ਦੇਸ਼ਾਂ ਨਾਲ ਵਧਾਇਆ ਪਾੜ੍ਹਾ ਵੀ ਇਨ੍ਹਾਂ ਸਿਆਸਤਦਾਨਾਂ ਦੀ ਦੇਣ ਹੈ ਵਰਨਾ ਆਮ ਲੋਕ ਤਾਂ ਇ¤ਕ-ਦੂਜੇ ਦੇਸ਼ ਦੇ ਲੋਕਾਂ ਨੂੰ ਮੋਹ ਦੀਆਂ ਜ¤ਫ਼ੀਆਂ ਪਾਉਣ ਲਈ ਉਤਾਵਲੇ ਰਹਿੰਦੇ ਹਨ… ਅਜੋਕੇ ਮੋਮਨ ਲੀਡਰਾਂ ਦੀ ਸ਼ਕਲ ਤੇ ਐਕਟਿੰਗ ਵ¤ਲ ਦੇਖਣ ਦੀ ਕੋਈ ਲੋੜ ਨਹੀਂ… ਅਜਿਹੇ ਮਾਹੌਲ ਵਿ¤ਚ ਜੇ ਕੋਈ ਸਾਫ਼-ਸੁਥਰਾ ਨਿਜ਼ਾਮ ਦੇਣ ਦੀ ਗ¤ਲ ਕਰ ਰਿਹਾ ਤਾਂ ਉਸਦਾ ਸਾਥ ਦਿਓ… ਭਾਵੇਂ ਨਵੀਂ ਪਾਰਟੀ ਵਿ¤ਚ ਵੀ ਗੰਦੇ ਲੋਕ ਸ਼ਾਮਿਲ ਹੋਕੇ ਪਾਰਟੀ ਦਾ ਅਕਸ ਖਰਾਬ ਕਰਦੇ ਹਨ ਪਰ ਨਵੇਂ ਉ¤ਗਦੇ ਬੂਟੈ ਨੂੰ ਵ¤ਡਾ ਹੋਣ ਦਾ ਮੌਕਾ ਦੇਵਾਂਗੇ ਤਾਂ ਹੀ ਉਸਦੇ ਫਲ ਦਾ ਪਤਾ ਲ¤ਗੇਗਾ… ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜਿਵੇਂ 1947 ਦੀ ਅਜ਼ਾਦੀ ਨਾ-ਸਿਰਫ ਇਕ¤ਲੀ ਗਾਂਧੀਗਿਰੀ ਨਾਲ ਜਿ¤ਤੀ ਗਈ ਬਲਕਿ ਅਨੇਕਾਂ ਦੇਸ਼-ਭਗਤਾਂ ਨੂੰ ਜਾਨ ਦੀ ਬਾਜ਼ੀ ਵੀ ਲਗਾਉਣੀ ਪਈ, ਇਸੇ ਤਰ੍ਹਾਂ ਮੌਜੂਦਾ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਵੀ ਕੁਰਬਾਨੀ ਤੇ ਖੂਨ ਦੀ ਜ਼ਰੂਰਤ ਹੈ… ਅੰਨ੍ਹਾ-ਹਜ਼ਾਰੇ ਜਿਹੇ ਵਿਅਕਤੀ ਨੇ ਜਿਸ ਲਹਿਰ ਨੂੰ ਜਨਮ ਦਿ¤ਤਾ ਉਸਦਾ ਸਾਥ ਦਿਓ… ਭਾਵੇਂ ਜੋ ਵੀ ਕਾਰਣ ਕਰਕੇ ਅ¤ਜ ਅੰਨ੍ਹਾ-ਹਜ਼ਾਰੇ ਲੀਹ ਤੋਂ ਪਾਸੇ ਬੈਠਾ ਹੈ ਪਰ ਉਸਦੀ ਜਗਾਈ ਹੋਈ ਚਿੰਗਾਰੀ ਨੂੰ ਜੋ ਵਿਅਕਤੀ ਅ¤ਗੇ ਲੈਕੇ ਜਾ ਰਿਹਾ ਹੈ ਉਸਦਾ ਸਾਥ ਦੇਣਾ ਅੰਨ੍ਹਾ-ਹਜ਼ਾਰੇ ਦੀ ਸੋਚ ‘ਤੇ ਪਹਿਰਾ ਦੇਣਾ ਹੈ… ਜੇ ਇਸ ਵਾਰ ਖੁੰਝ ਗਏ ਤਾਂ ਫੇਰ ਪਤਾ ਨਹੀਂ ਦੁਬਾਰਾ ਮੌਕਾ ਕਦ ਮਿਲੇ… ਇਨ੍ਹਾਂ ਚੋਣਾਂ ਵਿ¤ਚ ਪੰਚੀ-ਸਰਪੰਚੀ, ਮਾਰਕੀਟ-ਕਮੇਟੀ ਵਗੈਰਾ ਦੀ ਚੋਣ ਦੇ ਪ¤ਧਰ ਤੋਂ ਉ¤ਪਰ ਉ¤ਠ ਕੇ ਦੇਸ਼ ਲਈ ਸੋਚੋ… ਕੇਜਰੀਵਾਲ ਦੇਸ਼ ਦਾ ਸੁਧਾਰ ਕਰੇ ਭਾਵੇਂ ਨਾ ਪਰ ਇੰਨਾ ਜ਼ਰੂਰ ਪ¤ਕਾ ਹੈ ਕਿ ਕਿਸੇ ਹੋਰ ਪਾਰਟੀ ਦੇ ਹ¤ਥੀਂ ਸ¤ਤਾ ਆਉਣ ਤੋਂ ਬਾਦ ਆਉਣ ਵਾਲੇ 5 ਸਾਲਾਂ ‘ਚ ਕੋਈ ਮੁ¤ਦਾ ਤਾਂ ਕੀ ਹ¤ਲ ਹੋਣਾ ਹੈ ਬਲਕਿ ਦੇਸ਼ ਹੋਰ ਨਿਘਾਰ ਵ¤ਲ ਜਾਵੇਗਾ ਤੇ 5 ਸਾਲਾਂ ਬਾਦ ਫਿਰ ਇਨ੍ਹਾਂ ਮੁ¤ਦਿਆਂ ਦੀ ਕਾਵਾਂਰੌਲੀ ਪਵੇਗੀ। 50-60 ਸਾਲ ਹੋਰ ਦੇਸ਼ ਇਸੇ ਤਰ੍ਹਾਂ ਚ¤ਲਦਾ ਰਿਹਾ ਤਾਂ ਆਉਣ ਵਾਲੀ ਨਸਲ ਲਈ ਖਾਣਾ-ਪਾਣੀ-ਛ¤ਤ ਤਾਂ ਦੂਰ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ।

WRITTEN BY