ਚੰਡੀਗੜ੍ਹ, 2 ਜੂਨ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਸ਼ਵ ਸਾਈਕਲ ਦਿਵਸ ਦੇ ਮੌਕੇ ‘ਤੇ ਰਾਜ ਦੇ ਲੋਕਾਂ ਨੂੰ ਸ਼ੁਭਕਾਮਨਾਵਾ ਦਿੱਤੀ ਹੈ ਅਤੇ ਉਨਾਂ ਤੋਂ ਸਾਈਕਲ ਨੂੰ ਆਪਣੀ ਰੁਟੀਨ ਵਿਚ ਸ਼ਾਮਿਲ ਕਰਨ ਦੀ ਅਪੀਲ ਕੀਤਾ ਹੈ, ਕਿਉਂਕਿ ਇਹ ਆਵਾਜਾਈ ਦਾ ਸੱਭ ਤੋਂ ਆਸਾਨ ਅਤੇ ਚੌਗਿਰਦੇ ਦੇ ਅਨੁਕੂਲ ਸਾਧਨ ਹੈ, ਜਿਸ ਵਿਚ ਯਕੀਨੀ ਤੌਰ ‘ਤੇ ਕਈ ਸਿਹਤ ਫਾਇਦੇ ਹਨ। ਵਿਸ਼ਵ ਸਾਈਕਲ ਦਿਵਸ ਦੀ ਪੂਰਵ ਸੰਧਿਆ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਈਕਲ ਚਲਾਉਣਾ ਨਾ ਸਿਰਫ ਚੰਗੀ ਕਸਰਤ ਵੱਜੋਂ ਕੰਮ ਕਰੇਗਾ, ਸਗੋਂ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਤੋਂ ਇਲਾਵਾ ਵੱਧਦੇ ਚੌਗਿਰਦਾ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਵੀ ਮਦਦ ਕਰੇਗਾ? ਮੈਂ ਆਸ ਪ੍ਰਗਟਾਉਂਦਾ ਹਾਂ ਕਿ ਇਸ ਵਿਸ਼ਵ ਸਾਈਕਲ ਦਿਵਸ ‘ਤੇ ਵੱਧ ਤੋਂ ਵੱਧ ਲੋਕ ਸਾਈਕਲ ਚਲਾਉਣਾ ਸ਼ੁਰੂ ਕਰ ਦੇਣਗੇ ਅਤੇ ਇਕ ਸਿਹਤ ਮੰਦ ਜੀਵਨ ਜੀਨ ਲੱਗਣਗੇ? ਵਿਸ਼ਵ ਸਾਈਕਲ ਦਿਵਸ ਦਾ ਸੰਦੇਸ਼ ਦਿੰਦੇ ਹੋਏ ਉਨਾਂ ਕਿਹਾ ਕਿ, ‘ਆਓ ਅਸੀਂ ਅਨੁਕੂਲ ਚੌਗਿਰਦੇ ਲਈ ਹੱਥ ਨਾਲ ਹੱਥ ਮਿਲਾਏ ਅਤੇ ਸਾਈਕਲਿੰਗ ਨੂੰ ਅਪਨਾਉਣ ਲਈ ਅੱਗੇ ਆਈਏ।