Skip to content
Independent perspectives. Global stories.
BREAKING

ਬੋਹਾ ਵਾਸੀ ਜਸ਼ਨ ਨੇ ਖੇਡ-ਖੇਡ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕੀਤੀ

Share this story

ਬੋਹਾ, 31 ਮਈ (ਸੰਤੋਖ ਸਾਗਰ)-ਸਥਾਨਕ ਥਾਨਾ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਦੇ ਬੱਚੇ ਨੇ ਖੇਡ ਖੇਡ ਵਿੱਚ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਲਾ ਮਾਨਸਾ ਮਗਨਰੇਗਾ ਅਦਾਰੇ ਨੇ ਸਥਾਨਕ ਸਕੂਲ ਵਿੱਚ ਇੱਕ ਲੋਹੇ ਦਾ ਝੂਲਾ ਬਣਾਕੇ ਰੱਖ ਦਿੱਤਾ ਅਤੇ ਜਿਸ ਨੂੰ ਧਰਤੀ ਵਿੱਚ ਕੋਈ ਸਪੋਟ ਨਹੀ ਦਿੱਤੀ ਗਈ ਅਤੇ ਲੋਹੇ ਦਾ ਭਾਰੀ ਝੁਲਾ ਧਰਤੀ ਉੱਪਰ ਹੀ ਰੱਖ ਕੇ ਚਲੇ ਗਏ ਅਤੇ ਜਿਸ ਤੇ ਛੋਟੇ ਬੱਚੇ ਮਲੂਕ ਜਿਹੀ ਜਿੰਦ ਜਾਨ ਜਸ਼ਨ ਸਿੰਘ ਖੇਡ ਭਾਵਨਾਂ ਨਾਲ ਝੁਲੇ ਤੇ ਖੇਡਣ ਲਈ ਘਰੋਂ ਗਿਆ ਪਰ ਵਾਪਸ ਘਰ ਨਹੀ ਮੁੜਿਆ। ਇਸ ਮੰਦਭਾਗੀ ਘਟਨਾਂ ਬਾਰੇ ਦਸ਼ਮੇਸ਼ ਨਗਰ ਦੇ ਸਰਪੰਚ ਕ੍ਰਿਸ਼ਨ ਸਿੰਘ ਨੇ ਸਾਡੇ ਪੱਤਰਕਾਰ ਦੱਸਿਆ ਕਿ ਜਸ਼ਨ ਸਿੰਘ (11 ਸਾਲ) ਪੁੱਤਰ ਗੁਰਬਖਸ਼ ਸਿੰਘ ਲੰਘੇ ਐਂਤਵਾਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੋਰਨਾਂ
ਸਾਥੀ ਬੱਚਿਆਂ ਨਾਲ ਖੇਡ ਰਿਹਾ ਸੀ ਅਤੇ ਝੁਲੇ ਦੇ ਡਿੱਗਣ ਨਾਲ ਬੱਚੇ ਜਸ਼ਨ ਦੇ ਸਿਰ ਤੇ ਗਹਿਰੀ ਸੱਟ ਵੱਜ ਗਈ। ਇਸ ਘਟਨਾਂ ਬਾਰੇ ਦਸ਼ਮੇਸ਼ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਥਾਨਕ ਸਰਪੰਚ ਨੂੰ ਕਈ ਵਾਰ ਕਿਹਾ ਕਿ ਇਸ ਝੁਲੇ ਨਾਲ ਸਕੂਲ ਵਿੱਚ ਕੋਈ ਹਾਦਸਾ ਨਾ ਵਾਪਰ ਜਾਵੇ, ਇਸ ਨੂੰ ਜਾਂ ਤਾਂ ਸਕੂਲ ਤੋਂ ਬਾਹਰ ਕਰ ਦਿੱਤਾ ਜਾਵੇ ਜਾਂ ਫਿਰ ਇਸ ਨੂੰ ਧਰਤੀ ਵਿੱਚ ਫਿੱਟ ਕਰ ਦਿੱਤਾ ਜਾਵੇ ਅਤੇ ਜਿਸ ਸਮੇਂ ਆਪਣੇ ਘਰ ਤੋਂ ਸਰਪੰਚ ਕ੍ਰਿਸ਼ਨ ਸਿੰਘ ਨੇ ਨਰੇਗਾ ਕਰਮਚਾਰੀ ਨੂੰ ਫੋਨ ਕਰਕੇ ਝੂਲੇ ਕਾਰਨ ਕਿਸੇ ਹਾਦਸੇ ਬਾਰੇ ਚਿੰਤਾ ਪ੍ਰਗਟਾਈ ਤਾਂ ਤਰੁੰਤ ਬਾਅਦ ਘਰ ਸੁਨੇਹਾ ਆ ਗਿਆ ਕਿ ਇੱਕ ਬੱਚੇ ਉੱਪਰ ਝੂਲਾ ਡਿੱਗ ਗਿਆ ਅਤੇ ਤਰੁੰਤ ਸਕੂਲ ਵਿੱਚ ਪਹੁੰਚ ਕੇ ਬੱਚੇ ਜਸ਼ਨ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਪਰ ਜਸ਼ਨ ਦੇ ਸਿਰ ਤੇ ਝੂਲ਼ਾਂ ਡਿੱਗਣ ਕਾਰਨ ਕਾਫੀ ਜਿਆਦਾ ਖੁਨ ਬਹਿ ਗਿਆ ਸੀ ਜਿਸ ਕਾਰਨ ਛੋਟਾ ਬੱਚਾ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਮਲੂਕੜੇ ਜਿਹੇ ਨਿੱਘੇ ਸੁਭਾਅ ਦੇ ਮਾਲਕ ਬੱਚੇ ਜਸ਼ਨ ਦੀ ਮੌਤ ਕਾਰਨ ਬੋਹਾ ਖੇਤਰ ਵਿੱਚ ਸਹਿਮ ਦੀ ਲਹਿਰ ਦੌੜ ਗਈ। ਬੋਹਾ ਪੁਲਿਸ ਥਾਣਾ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਬੱਚੇ ਦੀ ਮੌਤ ਦਾ ਬਹੁਤ ਦੁੱਖ ਹੋਇਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ। ਜਿਲਾ ਮਗਨਰੇਗਾ ਅਧਿਕਾਰੀ ਸੁਪਰਡੈਂਟ ਪਵਨ ਕੁਮਾਰ ਨਾਲ ਫੋਨ ਤੇ ਗੱਲ ਕਰਨ ਨਾਲ ਉਹਨਾਂ ਕਿਹਾ ਕਿ ਇਸ ਘਟਨਾਂ ਬਾਰੇ ਜਿਲਾ ਪੱਧਰ ਤੇ ਸਾਡੇ ਕੋਲ ਕੋਈ ਸੂਚਨਾਂ ਨਹੀ ਅਤੇ ਹਾਂ ਜੇਕਰ ਇਸ ਘਟਨਾਂ ਵਿੱਚ ਸਾਡੇ ਅਦਾਰੇ ਦਾ ਕੋਈ ਵੀ ਕਰਮਚਾਰੀ,ਗਰਾਮ ਸੇਵਕ ਦੋਸ਼ੀ ਪਾਇਆ ਗਿਆ ਉਸਤੇ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY