Skip to content
Independent perspectives. Global stories.
BREAKING

ਰੱਖ ਬਾਗ ਵਿੱਚ ਹੀਰੋ ਸਾਈਕਲ ਨੇ ਕੀਤਾ ਨਵੇਂ ਏਡਵੇਂਚਰ ਏਰੀਆ ਦਾ ਉਦਘਾਟਨ

Share this story

ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਨੇ ਕੀਤਾ ਉਦਘਾਟਨ

ਲੁਧਿਆਣਾ, 31 ਮਈ (ਜਸਪਾਲ ਅਰੋੜਾ)- ਸੰਸਾਰਿਕ ਸਾਇਕਲ ਨਿਰਮਾਤਾ ਕੰਪਨੀ ਹੀਰੋ ਸਾਇਕਿਲਸ ਨੇ ਅੱਜ ਸ਼ਹਿਰ ਦੇ ਰੱਖ ਬਾਗ ਵਿੱਚ ਨੌਜਵਾਨ ਵਰਗ ਲਈ ਇੱਕ ਨਵੇਂ ਖਿੱਚ ਕੇਦਰ ਦੀ ਸ਼ੁਰੁਆਤ ਕੀਤੀ ਹੈ।ਇਹ ਖਾਸ ਏਡਵੇਂਚਰ ਜ਼ੋਨ ਵਿਚ ਬੰਪਰ ਕਾਰਾਂ ਅਤੇ ਰੋਪ ਕੋਰਸ ਏਕਟਿਵਿਟੀਜ ਵੀ ਹਨ। ਇਸ ਨਵੇਂ ਏਡਵੇਂਚਰ ਜ਼ੋਨ ਦੇ ਉਦਘਾਟਨ ਦੇ ਮੌਕੇ ਉੱਤੇ ਮੁੱਖ ਮਹਿਮਾਨ ਦੇ ਤੌਰ ਉੱਤੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ, ਨੇ ਇਸ ਨਵੇਂ ਜੋਨ ਦਾ ਉਦਘਾਟਨ ਕੀਤਾ 13 ਏਕਡ ਵਿੱਚ ਫੈਲਿਆ ਰੱਖ ਬਾਗ ਲੁਧਿਆਣਾ ਦੇ ਨਿਵਾਸੀਆਂ ਲਈ ਬੇਹੱਦ ਪਸੰਦੀਦਾ ਰਿਕਰਿਏਸ਼ਨ ਅਤੇ ਫਿਟਨੇਸ ਡੇਸਟਿਨੇਸ਼ਨ ਹੈ ਜਿੱਥੇ ਇੱਕ ਸਾਇਕਿਲਿੰਗ ਟ੍ਰੈਕ ਅਤੇ ਇੱਕ ਟਵਾਏ ਟ੍ਰੇਨ ਵੀ ਹੈ । ਇੱਥੇ ਸ਼ੁਰੂ ਹੋਏ ਨਵੇਂ ਏਡਵੇਂਚਰ ਏਰਿਆ ਦੀ ਸਹੂਲਤ ਲੋਕਾਂ ਨੂੰ ਮਨੋਰੰਜਕ ਟੀਮ ਏਕਟਿਵਿਟੀ ਦਾ ਮਜਾ ਲੈਣ ਦਾ ਮੌਕਾ ਦੇਵੇਗਾ ਜੋ ਸ਼ਹਿਰ ਦੇ ਨੌਜਵਾਨ ਵਰਗ ਲਈ ਕਾਫ਼ੀ ਆਕਰਸ਼ਤ ਕਰਣ ਵਾਲਾ ਹੈ।ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਕਿਸ ਤਰਾਂ ਨਾਲ ਹੀਰੋ ਸਾਇਕਿਲਸ ਨੇ ਰੱਖ ਬਾਗ ਦਾ ਪੁਨਰਵਿਕਾਸ ਕੀਤਾ ਅਤੇ ਇਸਦੀ ਰੌਣਕ ਵਧਾਈ ਹੈ।

WRITTEN BY