Skip to content
Independent perspectives. Global stories.
BREAKING

ਬੀਬਾ ਹਰਸਿਮਰਤ ਕੌਰ ਬਾਦਲ ਦੇ ਕੈਬਨਿਟ ਮੰਤਰੀ ਬਣਨ ‘ਤੇ ਅਕਾਲੀ ਆਗੂਆਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

Share this story

ਝਬਾਲ, 31 ਮਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਕੇਂਦਰ ਵਿਚ ਭਾਰੀ ਬਹੁਮਤ ਨਾਲ ਜਿੱਤ ਕੇ ਬਣੀ ਭਾਜਪਾ ਸਰਕਾਰ ਵਿਚ ਪੰਜਾਬ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਚੁਣੇ ਜਾਣ ਤੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ,ਜਨਰਲ ਸਕੱਤਰ ਸ੍ਰ ਬਿਕਰਮਜੀਤ ਸਿੰਘ ਮਜੀਠੀਆ, ਅਤੇ ਸਾਬਕਾ ਹਲਕਾ ਵਿਧਾਇਕ ਸ੍ਰ ਹਰਮੀਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਮਾਝੇ ਦੇ ਸਰਹੱਦੀ ਖੇਤਰ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਬੀ.ਸੀ.ਵਿੰਗ ਦੇ ਮੀਤ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਗੰਡੀਵਿੰਡ, ਜਥੇਦਾਰ ਹਰੀ ਸਿੰਘ ਕਸੇਲ, ਜਥੇਦਾਰ ਜਸਬੀਰ ਸਿੰਘ ਚੀਮਾ, ਜਥੇਦਾਰ ਵਿਰਸਾ ਸਿੰਘ ਭਿੱਖੀਵਿੰਡ ਆਗੂਆਂ ਵੱਲੋਂ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਅਤੇ ਲਗਾਤਾਰ ਦੂਸਰੀ ਵਾਰ ਕੈਂਦਰ ਦੀ ਭਾਜਪਾ ਸਰਕਾਰ ਵਿਚ ਕੈਬਨਿਟ ਮੰਤਰੀ ਦਾ ਅਹੁਦਾ ਪ੍ਰਾਪਤ ਕਰਨ ਨਾਲ ਜਿਥੇ ਪੰਜਾਬੀਆਂ ਦਾ ਅਤੇ ਸ੍ਰੋਮਣੀ ਅਕਾਲੀ ਦਲ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਉਥੇ ਹੀ ਪੰਜਾਬ ਦੇ ਵਿਕਾਸ ਨੂੰ ਹੋਰ ਵੀ ਬਲੰਦੀਆਂ ਤੇ ਪਹੁਚਾਉਣ ਲਈ ਬੀਬਾ ਹਰਸਿਮਰਤ ਕੌਰ ਦੁਆਰਾ ਸਿਰਤੋੜ ਯਤਨ ਕੀਤੇ ਜਾਣਗੇ।ਇਸ ਸਮੇਂ ਵਰਿੰਦਰ ਸਿੰਘ ਠੱਠਾ, ਜਥੇਦਾਰ ਸ਼ਮਸ਼ੇਰ ਸਿੰਘ ਝਾਮਕਾ, ਬਲਵਿੰਦਰ ਸਿੰਘ ਸੋਹਲ, ਜਤਿੰਦਰ ਸਿੰਘ ਸੋਹਲ, ਜਸਬੀਰ ਸਿੰਘ ਠੱਠੀ,ਕਰਮਜੀਤ ਸਿੰਘ ਢਿੱਲੋਂ,ਜਥੇਦਾਰ ਨਿਸ਼ਾਨ ਸਿੰਘ ਦੋਦੇ, ਵਿੱਕੀ ਪੰਜਵੜ,ਡਾਕਟਰ ਹਰਪਾਲ ਸਿੰਘ ਢੰਡ, ਕੈਪਟਨ ਸਿੰਘ ਬਘਿਆੜੀ, ਬਲਜੀਤ ਸਿੰਘ ਸਰਾਂ,ਰੂਬੀ ਝਬਾਲ, ਕੁਲਵੰਤ ਸਿੰਘ ਢੰਡ,ਆਦਿ ਅਕਾਲੀ ਆਗੂਆਂ ਨੇ ਵੀ ਖੁਸ਼ੀ ਮਨਾਈ।

WRITTEN BY