ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ

ਅਮਲੋਹ 31 ਮਈ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੁਨੀਵਰਸਿਟੀ ਚ ਕਰੰਟ ਲੱਗਣ ਨਾਲ ਇੱਕ ਵਿਦਿਆਰਥੀ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਲੋਹ ਥਾਣੇ ਚ ਤੈਨਾਤ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਆ ਕਿ ਹੇਮੰਤ ਚੋਧਰੀ (21) ਨਾਮ ਦਾ ਵਿਦਿਆਰਥੀ ਜੋ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਕਿ ਦੇਸ਼ ਭਗਤ ਯੁਨੀਵਰਸਿਟੀ ਚ ਐਗਰੀਕਲਚਰ ਦਾ ਕੋਰਸ ਕਰ ਰਿਹਾ ਸੀ ਦੀ ਅੱਜ ਯੂਨੀਵਰਸਿਟੀ ਦੇ (ਸੀ ਬਲਾਕ) ਹੋਸਟਲ ਵਿੱਚ ਅਚਾਨਕ ਕਰੰਟ ਲੱਗਣ ਨਾਲ ਤੁਰੰਤ ਮੋਕੇ ਤੇ ਮੋਤ ਹੋ ਗਈ ਜਿਸਨੂੰ ਬਾਅਦ ਵਿੱਚ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਦਾ ਗਿਆ ਤੇ ਇਸ ਘਟਨਾ ਸੰਬੰਧੀ ਇਸਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਹੈ।

Send this to a friend