ਹਫ਼ਤੇ ਪਹਿਲਾਂ ਹੋਈ ਵਪਾਰੀ ਦੀ ਹੱਤਿਆ ਦਾ ਖ਼ੁਲਾਸਾ

ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀ ਕਾਬੂ

ਕੁਰੂਕਸ਼ੇਤਰ/ਟੋਹਾਣਾ, 28 ਮਈ (ਜਸਬੀਰ ਸਿੰਘ ਦੁੱਗਲ)- ਪੁਲੀਸ ਨੇ ਇਥੋਂ ਦੀ ਲੱਕੜ ਮਾਰਕੀਟ ਵਿੱਚ ਵੀਹ ਮਈ ਨੂੰ ਹੋਈ ਰੇਡੀਮੇਡ ਸ਼ੋਅ ਰੂਮ ਵਪਾਰੀ ਜੋਗਿੰਦਰ ਬਜਾਜ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਿਮਾਂ ਨੂੰ ਕਾਬੂ ਕਰ ਕੇ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਦੋਵੇਂ ਮੁਲਜਿਮਾਂ ਨੂੰ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ। ਡੀ.ਐਸ.ਪੀ ਉਮੇਦ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਿਮਾਂ ਦੇ ਬਾਈਕ ਦੀ ਪਹਿਚਾਨ ਕਰਕੇ ਪਹਿਲਾਂ ਉਸਦਾ ਪਤਾ ਕੱਢਿਆ, ਤਾਂ ਬਾਈਕ ਟੋਹਾਣਾ ਤੋਂ ਕਰੀਬ ਦਸ ਕਿਲੋਮੀਟਰ ਦੂਰ ਪਿੰਡ ਉਦੇਪੁਰ ਦਾ ਮਿਲਿਆਂ, ਤਾਂ ਮਾਮਲੇ ਦੀ ਕੱੜੀ ਜੁੱੜਦੀ ਗਈ। ਬਾਈਕ ਮਾਲਕ ਕਿਸਾਨ ਨੇ ਦੱਸਿਆ ਕਿ 20 ਮਈ ਨੂੰ ਇਸੇ ਪਿੰਡ ਦਾ ਗੁਰਵਿੰਦਰ ਸਿੰਘ ਉਸ ਤੋਂ ਬਾਈਕ ਮੰਗ ਕੇ ਲੈ ਗਿਆ ਸੀ, ਤਾਂ ਪੁਲੀਸ ਨੇ ਪਤਾ ਲਗਾਇਆ ਕਿ ਹੱਤਿਆ ਦੀ ਵਾਰਦਾਤ ਨੂੰ ਪਿੰਡ ?ਦੇਪੁਰ ਦੇ ਗੁਰਵਿੰਦਰ ਸਿੰਘ ਤੇ ਡਬਵਾਲੀ ਦੇ ਪਿੰਡ ਲਖੂਆਨਾ ਦੇ ਲਖਬੀਰ ਕੁਮਾਰ ਨੇ ਅੰਜਾਮ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਤੇ ਲਖਬੀਰ ਕੁਮਾਰ ਦੀ ਦੋਸਤੀ ਸੀ ਤੇ ਲਖਬੀਰ ਪਿੰਡ ?ਦੇਪੁਰ ਆਇਆ ਹੋÎਇਆ ਸੀ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਕਪੜੇ ਖ੍ਰੀਦਣ ਸਮੇਂ ਕਾਂਉਂਟਰ ਦੇ ਦਰਾਜ ਵਿੱਚ ਪੈਸੇ ਵੇਖ ਕੇ ਇਨ੍ਹਾਂ ਨੇ ਪੈਸੇ ਲੁੱਟਣ ਦਾ ਇਰਾਦਾ ਬਨਾਇਆ ਤੇ ਦੁਕਾਨਦਾਰ ਜੋਗਿੰਦਰ ਬਜਾਜ ਨੂੰ ਟੀ-ਸ਼ਰਟ ਵਿਖਾਉਣ ਲਈ ਕਿਹਾ। ਜਦੋਂ ਦੁਕਾਨਦਾਰ ਉਨ੍ਹਾਂ ਨੂੰ ਟੀ-ਸ਼ਰਟ ਵਿਖਾਉਣ ਲਈ ਬੇਸਮੈਂਟ ਵਿੱਚ ਲੈਕੇ ਗਿਆ ਤਾਂ ਉਨ੍ਹਾਂ ਨੇ ਬੇਸਮੈਂਟ ਵਿੱਚ ਸੂਆ ਮਾਰਕੇ ਵਪਾਰੀ ਦੀ ਹੱਤਿਆ ਕਰ ਦਿੱਤੀ ਤੇ ਕਾਉਂਟਰ ਦੀ ਦਰਾਜ ਵਿੱਚੋਂ 60 ਹਜ਼ਾਰ ਰੁਪਏ ਲੁੱਟਕੇ ਫ਼ਰਾਰ ਹੋ ਗਏ। ਡੀ.ਐਸ.ਪੀ. ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਟੀਮ ਨੇ ਗੁਰਵਿੰਦਰ ਤੇ ਲਖਬੀਰ ਨੂੰ ਜਾਖਲ ਰੋੜ ਤੋਂ ਰੇਲ ਤੇ ਸਵਾਰ ਹੋਣ ਲਈ ਜਾਂਦੇ ਸਮਂੇ ਕਾਬੂ ਕਰ ਲਿਆ।

Send this to a friend