ਜੇਕਰ ਰਣਇੰਦਰ ਸਿੰਘ ਹਲਕਾ ਮਾਨਸਾ ਤੋਂ ਚੋਣ ਲੜਦੇ ਹਨ ਤਾਂ ਸਵਾਗਤ ਕਰਾਂਗੇ-ਗੁਰਪ੍ਰੀਤ ਕੌਰ ਗਾਗੋਵਾਲ

ਮਾਨਸਾ, 28 ਮਈ (ਜਗਦੀਸ਼ ਬਾਂਸਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਜੀ ਦੇ ਹਲਕਾ ਮਾਨਸਾ ਤੋਂ ਚੋਣ ਲੜਨ ਦੀ ਚਰਚਾ ਦਾ ਸਵਾਗਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਸਕੱਤਰ ਪ੍ਰਦੇਸ਼ ਕਾਂਗਰਸ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਉਹ ਉਹਨਾਂ ਦਾ ਹਲਕਾ ਮਾਨਸਾ ਤੋਂ ਚੋਣ ਲੜਨ ਤੇ ਸਵਾਗਤ ਕਰਦੇ ਹਨ। ਉਨਾਂ ਦੇ ਹਲਕਾ ਮਾਨਸਾ ਤੋਂ ਚੋਣ ਲੜਨ ਨਾਲ ਉਹਨਾਂ ਦੇ ਆਉਣ ਤੇ ਹਲਕਾ ਮਾਨਸਾ ਦੇ ਵਰਕਰਾਂ ਦੇ ਕੰਮ ਵੱਡੇ ਪੱਧਰ ਤੇ ਹੋਣਗੇ ਅਤੇ ਹਲਕਾ ਮਾਨਸਾ ਦਾ ਵਿਕਾਸ ਵੀ ਬਹੁਤ ਹੋਵੇਗਾ। ਉਨਾਂ ਕਾਂਗਰਸ ਹਾਈਕਮਾਨ ਨੂੰ ਬੇਨਤੀ ਕੀਤੀ ਕਿ ਹਲਕਾ ਮਾਨਸਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਰਣਇੰਦਰ ਸਿੰਘ ਜੀ ਨੂੰ ਮੈਦਾਨ ਵਿੱਚ ਉਤਾਰਨ। ਇਸ ਮੌਕੇ ਉਨਾਂ ਨਾਲ ਜਿਲ੍ਹਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਸਕੱਤਰ ਪ੍ਰਦੇਸ਼ ਕਾਂਗਰਸ ਸੁਖਦਰਸ਼ਨ ਸਿੰਘ ਖਾਰਾ, ਗੁਰਜੰਟ ਸਿੰਘ ਕੋਟੜਾ, ਰਮੇਸ਼ ਖਿਆਲਾ, ਅੰਮ੍ਰਿਤਪਾਲ ਗੋਗਾ, ਬਿੱਟੂ ਭੁਪਾਲ ਆਦਿ ਹਾਜ਼ਰ ਸਨ।

Send this to a friend