ਪਿੰਡ ਸ਼ੁਕਰਚੱਕ ਅਤੇ ਚੀਮਾ ਕਲਾਂ ਤੋਂ ਕਾਂਗਰਸੀ ਪਰਿਵਾਰ ਅਕਾਲੀ ਦਲ ਵਿਚ ਹੋਏ ਸ਼ਾਮਿਲ
ਝਬਾਲ, 15 ਮਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਝੇ ਉਮੀਦਵਾਰ ਬੀਬੀ ਜਗੀਰ ਕੌਰ ਨੇ ਅੱਜ ਹਿੰਦ-ਪਕਿ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਪਿੰਡ ਨੌਸ਼ਿਹਰਾ ਢਾਲਾ ਵਿਖੇ ਉਘੇ ਉਦਯੋਗਪਤੀ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਸਰਪੰਚ ਕੇਹਰ ਸਿੰਘ ਨੌਸ਼ਿਹਰਾ ਢਾਲਾ ਦੀ ਅਗਵਾਈ ’ਚ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਸ੍ਰ. ਹਰਮੀਤ ਸਿੰਘ ਸੰਧੂ ਵੀ ਮੌਜੂਦ ਰਹੇ ਉਥੇ ਗੁਰਦੁਆਰਾ ਭਗਤ ਜੱਲਣ ਦਾਸ ਜੀ ਦੇ ਮੁੱਖ ਸੇਵਾਦਾਰ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ
ਨਿਰਮਲ ਸਿੰਘ ਜੀ ਨੇ ਵੀ ਹਾਜ਼ਰੀ ਭਰੀ। ਪਿੰਡ ਸ਼ੁਕਰਚੱਕ ਤੋ ਵਾਲਮੀਕ ਧਰਮ ਸਮਾਜ ਦੇ ਕੌਮੀ ਚੇਅਰਮੈਨ ਮੁਖਤਾਰ ਸਿੰਘ ਸ਼ੇਰ ਗਿੱਲ ਨੇ ਆਪਣੇ ਪਰਿਵਾਰ ਸਮੇਤ ਸਦਾ ਲਈ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਏ ਅਤੇ ਉਥੇ ਹੀ ਪਿੰਡ ਚੀਮਾ ਕਲਾਂ ਦੇ ਇੰਟਰਨੈਸ਼ਨਲ ਪਹਿਲਵਾਨ ਬੀਰ ਸਿੰਘ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਏ।ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾ ਨੂੰ ਵਿਸ਼ਵਾਸ਼ ਦਵਾਉਦਿਆ ਕਿਹਾ ਕਿ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕਿ ਖੜੇ ਹਨ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਦਾ ਮਾਨ-ਸਨਮਾਨ ਦਿਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸ.ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੂੰ ਸੱਤਾ ’ਚ ਆਇਆ ਨੂੰ ਢਾਈ ਸਾਲ ਹੋ ਗਏ ਪਰ ਅੱਜ ਤੱਕ ਕਿਸੇ ਵੀ ਪਿੰਡਾਂ ਜਾ ਸਹਿਰਾਂ ’ਚ ਵਿਕਾਸ ਦਾ ਕੰਮ ਨਈ ਹੋਇਆ ਅਤੇ ਕਾਂਗਰਸ ਦੀ ਸਰਕਾਰ ਜੇਕਰ ਪੰਜ ਸਾਲ ਹੋਰ ਰਹਿਗੀ ਤਾਂ ਕਿਸਾਨਾ ਦੀਆ ਮੋਟਰਾਂ ਦੇ ਬਿੱਲ ਲੱਗ ਜਾਣਗੇ ਅਤੇ ਹਰ ਗਰੀਬ ਆਟਾ ਦਾਲ ਵਰਗੀਆ ਸਕੀਮਾਂ ਨੂੰ ਤਰਸਦੇ ਰਹਿਣਗੇ।ਉਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਆਉਣ ਵਾਲੀ 19 ਮਈ ਨੂੰ ਬੀਬੀ ਜਗੀਰ ਕੌਰ ਨੂੰ ਵੋਟਾ ਪਾ ਕਿ ਵੱਡੀ ਲੀਡ ਨਾਲ ਇਹ ਸੀਟ ਖਡੂਰ ਸਾਹਿਬ ਹਲਕੇ ਤੋ ਜਿਤਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ’ਚ ਪਾਈ ਜਾਵੇ।ਇਸ ਮੌਕੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਤੋ ਪਿਛਲੇ ਦੋ ਸਾਲ ਤੋ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਅੱਜ ਤੱਕ ਫੱੜਿਆਂ ਨਹੀ ਗਿਆਂ ਇਨ੍ਹਾਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਜੋ ਦੋਸ਼ ਲਗਾਏ ਹਨ ਉਹ ਸਰਾਸਲ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ 19 ਮਈ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕਿ ਕਾਮਯਾਬ ਕੀਤਾ ਜਾਵੇ ਮੈ ਵਿਸ਼ਵਾਸ਼ ਦਵਾਉਨੀ ਹਾ ਕਿ ਸਰਹੱਦੀ ਇਲਾਕੇ ਦੀ ਆ ਰਹੀਆ ਮੁਸ਼ਕਿਲਾ ਨੂੰ ਹੱਲ ਕਰਾਵਾਗੀ।ਇਸ ਮੋਕੇ ਸ.ਦਵਿੰਦਰ ਸਿੰਘ ਲਾਲੀ ਢਾਲਾ ਅਤੇ ਸਰਪੰਚ ਕੇਹਰ ਸਿੰਘ ਨੇ ਬੀਬੀ ਜਾਗੀਰ ਕੌਰ ਨੂੰ ਆਪਣੇ ਇਲਾਕੇ ਦੇ ਪਿੰਡਾ ਵਿੱਚੋਂ ਵੱਧ ਤੋ ਵੱਧ ਵੋਟਾ ਪਵਾ ਕਿ ਜਿਤਾਉਣ ਦਾ ਵਿਸ਼ਵਾਸ਼ ਦਵਾਇਆ ਅਤੇ ਉਥੇ ਹੀ ਅਕਾਲੀ ਦਲ ਭਾਜਪਾ ਦੇ ਸਾਝੇ ਉਮੀਦਵਾਰ ਬੀਬੀ ਜਾਗੀਰ ਕੌਰ,ਸਾਬਕਾ ਵਿਧਾਇਕ ਸ ਹਰਮੀਤ ਸਿੰਘ ਸੰਧੂ,ਅਕਾਲੀ ਦਲ ਵਿਚ ਸ਼ਾਮਿਲ ਹੋਏ ਪਰਿਵਾਰਾ ਅਤੇ ਵੱਖ-ਵੱਖ ਸ਼ਖਸੀਅਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆਂ।ਇਸ ਮੋਕੇ ਸ.ਜਸਮਿੰਦਰ ਸਿੰਘ ਸੰਧੂ,ਸਰਪੰਚ ਕੇਹਰ ਸਿੰਘ ਨੌਸ਼ਿਹਰਾ,ਰਾਣਾ ਆਧੀ,ਮਨਜਿੰਦਰ ਸਿੰਘ ਨੌਸ਼ਿਹਰਾ ਢਾਲਾ,ਅਜਮੇਰ ਸਿੰਘ ਕਾਕਾ ਛਾਪਾ,ਜੰਗਸ਼ੇਰ ਸਿੰਘ ਲਹੀਆਂ,ਨੰਬਰਦਾਰ ਰਣਜੀਤ ਸਿੰਘ ਸ਼ੈਰੀ,ਸੁਪਿੰਦਰ ਸਿੰਘ ਲਹੀਆ,ਗੁਰਵੇਲ ਸਿੰਘ ਲਹੀਆ,ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ ਛੀਨਾ,ਬਲਾਕ ਸੰਮਤੀ ਮੈਬਰ ਜੈਮਲ ਸਿੰਘ,ਗੁਰਭੇਜ ਸਿੰਘ ਚੀਮਾ,ਰਵਿੰਦਰ ਸਿੰਘ ਚੀਮਾ,ਬਿੰਦਰ ਸਿੰਘ ਚੀਮਾ,ਸਾਬਕਾ ਸਰਪੰਚ ਪ੍ਰਤਾਪ ਸਿੰਘ ਰਸੂਲਪੁਰ,ਬਿੱਟੂ ਰਸੂਲਪੁਰ,ਨਿਸ਼ਾਨ ਸਿੰਘ ਚੀਮਾਂ,ਨੰਬਰਦਾਰ ਜਸਬੀਰ ਸਿੰਘ ਸਰਾਂ,ਬਲਜੀਤ ਸਿੰਘ ਸਰਾਂ,ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆ,ਡਾਂ ਤਰਸੇਮ ਸਿੰਘ ਸਰਾਂ ,ਕੁਲਦੀਪ ਸਿੰਘ ਔਲਖ ਸਰਾਂ,ਸਾਬਕਾ ਸਰਪੰਚ ਜਿਉਣ ਸਿੰਘ ਲਹੀਆ,ਹੈਰੀ ਬੁਰਜ,ਡਾਂ ਗੁਰਵਿੰਦਰ ਸਿੰਘ ਗਹਿਰੀ,ਰਸ਼ਪਾਲ ਸਿੰਘ ਝਬਾਲ,ਅਮਰ ਸੰਧੂ,ਸੁਖਰਾਜ ਸਿੰਘ ਸੰਧੂ,ਸਵਿੰਦਰ ਸਿੰਘ ਸੰਧੂ,ਡਾਂ: ਅਮ੍ਰਿਤਪਾਲ ਸਿੰਘ ਝਬਾਲ,ਗੋਲਡੀ ਬੁਰਜ,ਨਿੰਮਾਂ ਬੁਰਜ,ਕਸ਼ਮੀਰ ਸਿੰਘ ਦੁਆਬਿਆ,ਤਰਸੇਮ ਸਿੰਘ ਆਦਿ ਵੱਖ-ਵੱਖ ਪਿੰਡਾ ਦੇ ਲੋਕ ਹਾਜ਼ਰ ਸਨ।