ਫਤਿਹਗੜ੍ਹ ਚੂੜੀਆਂ ਦਾ ਰਜਤ ਬਾਵਾ 12ਵੀਂ ਜਮਾਤ ’ਚ ਰਿਹਾ ਟਾਪਰ

ਫਤਿਹਗੜ੍ਹ ਚੂੜੀਆਂ, 15 ਮਈ (ਪੰਕਜ ਪਾਂਧੀ)- ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਰਜਤ ਬਾਵਾ ਬਾਹਰਵੀਂ ਜਮਾਤ ਵਿਚ ਟਾਪ ਰਿਹਾ ਰਜਤ ਦੇ ਟਾਪ ਕਰਨ ਤੇ ਪਰਿਵਾਰ ਤੇ ਸਕੇ ਸੰਬੰਧੀਆਂ ਆਢ ਗੁਆਂਢ ਵਿਚ ਖੁਸ਼ੀ ਦੀ ਲਹਿਰ ਹੈ ਰਜਤ ਦੀ ਦਾਦੀ ਨਿਰਮਲਾ ਰਾਣੀ ਨੇ ਦਸਿਆ ਕਿ ਰਜਤ ਦਸਵੀਂ  ਤੇ ਗਿਆਰਵੀਂ ਜਮਾਤ ਵਿਚ ਵੀ ਟਾਪਰ ਰਿਹਾ ਸੀ ਰਜਤ ਬਾਵਾ ਨੇ ਦਸਿਆ ਕਿ ਉਸ ਨੇ ਆਪਣੀ ਵਡੀ ਭੈਣ ਅਤੇ ਆਪਣੇ ਮਾਤਾ ਪਿਤਾ ਤੋਂ ਬਹੁਤ ਕੁਝ ਸਿਖਿਆ ਹੈ ਉਨ੍ਹਾਂ ਦੀ ਪ੍ਰੇਰਨਾ ਸਦਕੇ ਅਤੇ ਆਪਣੀ ਸਖਤ ਮਿਹਨਤ ਨਾਲ ਹੀ ਮੈਂ ਅਜ ਇਸ ਮੁਕਾਮ ਤੇ ਪਹੁੰਚਿਆ ਹਾਂ ਰਜਤ ਨੇ ਆਪਣੇ ਪਿਤਾ ਤੇ ਮਾਣ ਕਰਦਿਆਂ ਹੋਇਆਂ ਦਸਿਆ ਕਿ ਮੇਰੇ ਪਿਤਾ ਦੇਸ਼ ਹਿਤ ਲਈ ਚੰਗੀ ਸੋਚ ਰਖਣ ਵਾਲੇ ਇਨਸਾਨ ਹਨ ਤੇ ਮੈਂ ਵੀ ਆਪਣੇ ਪਿਤਾ ਜੀ ਦੀ ਤਰ੍ਹਾਂ ਵਡਾ ਹੋ ਕੇ ਦੇਸ਼ ਹਿਤ ਲਈ ਕੁਝ ਚੰਗਾ ਕਰਨਾ ਚਾਹੁੰਦਾ ਹਾਂ।

Send this to a friend