ਵੋਟਾਂ ਮੰਗਣ ਆਏ ਪ੍ਰੋ. ਚੰਦੂ ਮਾਜਰਾ ਦਾ ਵਿਰੋਧ-ਐਸ.ਐਚ.ੳ. ਰਾਜੀਵ ਕੁਮਾਰ ਚੌਧਰੀ ਦੀ ਸਿਆਣਪ ਨਾਲ ਮਾਹੋਲ ਹੋਇਆ ਸ਼ਾਂਤ

ਨੂਰਪੁਰ ਬੇਦੀ 15 ਮਈ (ਬਲਜਿੰਦਰ ਸਿੱਧੂ)- 19 ਮਈ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵੋਟਾ ਮੰਗਣ ਆਏ ਐਮ.ਪੀ ਚੰਦੂ ਮਾਜਰਾ ਨੂੰ ਬਲਾਕ ਨੂਰਪੁਰ ਬੇਦੀ ਦੇ ਪਿੰਡ ਬੜਵਾ ਵਾਸੀਆ ਦੇ ਤਿੱਖੇ ਵਿਰੋਧ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ ਜਦੋ ਪਿੰਡ ਵਾਸੀਆ ਨੇ ਚੰਦੂ ਮਾਜਰਾ ਦੇ ਵਿਰੋਧ ਵਿਚ ਕਾਲੀਆ ਝੰਡੀਆ ਨਾਲ ਵਿਰੋਧ ਕਰਨਾ ਚਾਹਿਆ। ਪਰ ਸਥਾਨਕ ਪੁਲਿਸ ਨੇ ਆਪਣੀ ਸੂਝਬੂਝ ਨਾਲ ਵਿਰੋਧ ਕਰਤਾ ਨੂੰ ਕਾਲੀਆ ਝੰਡੀਆ ਵਿਖਾਉਣ ਤੋ ਰੋਕ ਦਿਤਾ। ਬੜਵਾ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਕਰਦਿਆਂ ਅਕਾਲੀ ਵਰਕਰਾਂ ਅਤੇ ਚੰਦੂ ਮਾਜਰਾ ’ਚ ਘਬਰਾਹਟ ਦਾ ਮਹੋਲ ਪੈਦਾ ਹੋ ਗਿਆ ਤੇ ਇਸ ਦੋਰਾਨ ਤਕਰਾਰ ਵਾਲੀ ਸਥਿਤੀ ਪੈਦਾ ਹੋ ਚੁਕੀ ਸੀ, ਪਰ ਐਸ ਐਚ ਓ ਰਾਜੀਵ ਕੁਮਾਰ ਨੂਰ ਪੁਰ ਬੇਦੀ ਦੀ ਸੂਝਬੂਝ ਤੇ ਸਿਆਣਪ ਨੇ ਇਸ ਮਾਹੋਲ ਨੂੰ ਸ਼ਾਂਤ ਕਰਵਾਇਆ। ਇਸ ਤੋ ਬਾਅਦ ਪ੍ਰੋਫੈਸਰ ਚੰਦੂ ਮਾਜਰਾ ਨੇ ਲੋਕਾ ਦੇ ਇਕਠ ਨੂੰ ਸੰਬੋਧਨ ਕੀਤਾ ਤੇ ਆਪਣੇ ਲਈ ਵੋਟਾ ਮੰਗੀਆਂ।

ਆਖਰ ਕਿਉ ਹੋਇਆ ਵਿਰੋਧ :- ਇਸ ਦੌਰਾਨ ਜਦੋ ਪਿੰਡ ਦੇ ਲੋਕਾ ਨਾਲ ਗੱਲ ਕੀਤੀ ਤਾਂ ਸਰਦਾਰ ਗੁਰਚੇਤ ਸਿੰਘ ਖੁਟ ਨੇ ਦਸਿਆ ਕਿ ਪੰਜ ਸਾਲ ਪਹਿਲਾ ਸਾਡੇ ਇਲਾਕੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਿਤਾ ਕੇ ਦਿੱਲੀ ਭੇਜਿਆ ਸੀ। ਪਰ ਸਾਡੇ ਇਲਾਕੇ ਦਾ ਪੰਜ ਸਾਲ ਵਿਚ ਨਾ ਤਾ ਕੋਈ ਵਿਕਾਸ ਹੋਇਆ ਤੇ ਨਾ ਹੀ ਚੰਦੂ ਮਾਜਰਾ ਸਾਹਿਬ ਨੇ ਮੂੰਹ ਦਿਖਾਇਆ। ਪ੍ਰਸ਼ਾਸ਼ਨ ਨੇ ਕੀਤਾ ਧਕਾ :- ਸਰਦਾਰ ਬਲਵੀਰ ਸਿੰਘ ਬੀਰੀ ਬਲਾਕ ਪ੍ਰਧਾਨ ਸ਼ਿਵ ਸੈਨਾ ਨੂਰ ਪੁਰ ਬੇਦੀ ਨੇ ਪਤਰਕਾਰਾ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਜਦੋ ਮੇਰੇ ਪਿੰਡ ਵਾਸੀਆਂ ਨੇ ਚੰਦੂ ਮਾਜਰਾ ਵਲੋ ਕੀਤੇ ਗਏ ਵਾਦਿਆ ਦੀ ਯਾਦ ਦਿਵਾਉਣ ਲਈ ਉਹਨਾ ਨਾਲ ਮੁਲਾਕਾਤ ਕਰਨੀ ਚਾਹੀ ਤਾ ਪ੍ਰਸ਼ਾਸ਼ਨ ਨੇ ਸਾਡੇ ਨਾਲ ਧਕਾ ਕਰਦੇ ਹੋਏ ਚੰਦੂ ਮਾਜਰਾ ਦੀ ਸਾਡੇ ਨਾਲ ਮੁਲਾਕਾਤ ਨਹੀ ਹੋਣ ਦਿਤੀ ਅਸੀ ਚੰਦੂ ਮਾਜਰਾ ਤੋ ਕੀਤੇ ਵਾਅਦਿਆਂ ਵਾਰੇ ਪੁਛਣਾ ਚਾਹੁੰਦੇ ਸੀ ਜਿਸ ਵਿਚ ਉਸਨੇ ਕਿਹਾ ਸੀ ਕਿ ਮੈਂ ਨੋਜੁਆਨਾ ਨੂੰ 2 ਕਰੋੜ ਨੋਕਰੀਆ ਦੇਵਾਗਾਂ ਅਤੇ ਮੋਦੀ ਨੇ ਜੋ ਵਾਅਦਾ ਕੀਤਾ ਸੀ ਕਿ ਮੈਂ ਹਰੇਕ ਗਰੀਬ ਦੇ ਖਾਤੇ ਵਿਚ 15 ਲਖ ਪਾਉਣ ਦੀ ਗਲ ਕੀਤੀ ਸੀ ਅਸੀ ਉਸ ਵਾਅਦੇ ਬਾਰੇ ਚੰਦੂ ਮਾਜਰਾ ਨੂੰ ਯਾਦ ਕਰਵਾਉਣ ਚਾਹੁੰਦੇ ਸੀ। ਇਸ ਮੋਕੇ ਗੁਰਚੇਤ ਖੁਟ, ਬਲਵੀਰ ਸਿੰਘ ਬੀਰੀ ਪ੍ਰਧਾਨ ਸ਼ਿਵ ਸੈਨਾ ਨੂਰਪੁਰ ਬੇਦੀ, ਚਰਨਜੀਤ ਸਿੰਘ ਕੰਗ, ਹਰਜਿੰਦਰ ਸਿੰਘ ਜਗੈਤ, ਹਰਵਿੰਦਰ ਪਪੀ, ਸੁਰਜੀਤ ਸਿੰਘ ਆਦਿ ਸਾਮਿਲ ਸਨ।

Send this to a friend