ਸ੍ਰੀ ਅਨੰਦਪੁਰ ਸਾਹਿਬ, 25 ਅਪ੍ਰੈਲ (ਦਵਿੰਦਰਪਾਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਅੰਬਿਕਾ ਸੋਨੀ ਨੇ ਅ¤ਜ ਤਖਤਗੜ੍ਹ, ਨੂਰਪੁਰ ਬੇਦੀ, ਕੀਰਤਪੁਰ, ਕਾਨਪੁਰ ਖੂਈ ਤੇ ਰੋਪੜ ’ਚ ਰੈਲੀਟਾਂ ਕਰਕੇ ਵੋਟਰਾਂ ਨਾਲ ਸੰਪਰਕ ਕੀਤਾ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਕਈ ਮਸ਼ਹੂਰ ਨੇਤਾ ਵੀ ਮੌਜ਼ੂਦ ਸਨ, ਜਿਨ੍ਹਾਂ ’ਚ ਹਰਵਿੰਦਰ ਸਿੰਘ ਹੰਸਪਾਲ, ਰਮੇਸ਼ ਦ¤ਤ ਸ਼ਰਮਾ ਤੇ ਸਾਬਕਾ ਬਸਪਾ ਨੇਤਾ ਕੇਵਲ ਕ੍ਰਿਸ਼ਨ ਚੌਹਾਨ ਸ਼ਾਮਿਲ ਹਨ, ਜਿਹੜੇ ਕਿ ਹੁਣ ਕਾਂਗਰਸ ਪਾਰਟੀ ਦੇ ਮੈਂਬਰ ਹਨ। ਇਸ ਮੌਕੇ ’ਤੇ ਇੰਡੀਅਨ ਯੂਥ ਕਾਂਗਰਸ ਦੇ ਸਾਬਕਾ ਚੇਅਰਮੈਨ ਤੇ ਸਿਰਸਾ ਤੋਂ ਕਾਂਗਰਸੀ ਸਾਂਸਦ ਅਸ਼ੋਕ ਤੰਵਰ ਨੇ ਵੀ ਸ਼੍ਰੀਮਤੀ ਸੋਨੀ ਦਾ ਸਮਰਥਨ ਕੀਤਾ। ਜਦੋਂ ਤੋਂ ਇਸ ਸੀਟ ’ਤੇ ਸ਼੍ਰੀਮਤੀ ਸੋਨੀ ਦੀ ਉਮੀਦਵਾਰੀ ਦੀ ਘੋਸ਼ਣਾ
ਕੀਤੀ ਗਈ ਹੈ, ਉਨ੍ਹਾਂ ਦੇ ਵਿਰੋਧੀ ਖ਼ਾਸ ਕਰਕੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਉਨ੍ਹਾਂ ਨੂੰ ਇ¤ਕ ਬਾਹਰੀ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰਨ ’ਚ ਲ¤ਗੇ ਹਨ। ਅ¤ਜ ਉਨ੍ਹਾਂ ਨੇ ਆਪਣੇ ਉ¤ਤੇ ਕੀਤੀਆਂ ਜਾ ਰਹੀਆਂ ਟਿ¤ਪਣੀਆਂ ਦਾ ਉ¤ਤਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਨੂੰ ਉਨ੍ਹਾਂ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਬਾਰੇ ’ਚ ਜਾਂਚ ਕਰ ਲੈਣੀ ਚਾਹੀਦੀ ਹੈ। ਲੋਕਾਂ ਦਾ ਧਿਆਨ ਖਿ¤ਚਣ ਲਈ ਇਸ ਤਰ੍ਹਾਂ ਦੀ ਬਿਆਨਬਾਜੀ ਨਾਲ ਕੁਝ ਨਹੀਂ ਹੋਣ ਵਾਲਾ। ਕਾਂਗਰਸੀ ਨੇਤਾ ਸ਼੍ਰੀਮਤੀ ਅੰਬਿਕਾ ਸੋਨੀ ਨੇ ਅ¤ਜ ਵਿਨਮਰਤਾ ਦੇ ਨਾਲ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੋਂ ਮੈਂ ਇਸ ਖੇਤਰ ’ਚ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਮੈਂ ਆਪਣੇ ਬਾਰੇ ’ਚ ਗੁੰਝਲਦਾਰ ਬਿਆਨ ਸੁਣ ਰਹੀ ਹਾਂ, ਜਿਹੜੇ ਕਿ ਮੈਨੂੰ ਇ¤ਕ ਬਾਹਰੀ ਉਮੀਦਵਾਰ ਕਰਾਰ ਦੇ ਰਹੇ ਹਨ, ਜਿਹੜਾ ਕਿ ਚੋਣਾਂ ਤੋਂ ਬਾਅਦ ਖੇਤਰ ਤੋਂ ਗਾਇਬ ਹੋ ਜਾਵੇਗਾ। ਇਸ ਤਰ੍ਹਾਂ ਦੇ ਸਸਤੇ ਬਿਆਨਾਂ ਨਾਲ ਉਹ ਲੋਕਾਂ ਦਾ ਧਿਆਨ ਖਿ¤ਚਣਾ ਚਾਹੁੰਦੇ ਹਨ। ਮੈਂ ਸ਼੍ਰੀ ਚੰਦੂਮਾਜਰਾ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਇ¤ਕ ਸਾਥੀ ਨੇਤਾ ਦੇ ਬਾਰੇ ’ਚ ਇਸ ਤਰ੍ਹਾਂ ਦੇ ਗਲਤ ਬਿਆਨ ਦੇਣ ਤੋਂ ਪਹਿਲਾਂ ਤ¤ਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ।



