ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ’ਤੇ 295-ਏ ਦਾ ਪਰਚਾ ਹੋਵੇ ਦਰਜ
ਅੰਮ੍ਰਿਤਸਰ, 25 ਅਪ੍ਰੈਲ (ਦਵਾਰਕਾ ਨਾਥ ਰਾਣਾ)-ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਸ਼ਮ ਪਿਤਾ ਦੀ ਬਾਣੀ ’ਚ ਜੇਤਲੀ ਦੀ ਵਡੀਆਈ ਕਰ ਬੁਰੇ ਫਸ ਗਏ ਹਨ। ਸਿੱਖ ਸੰਗਠਨਾਂ ’ਚ ਜਿੱਥੇ ਰੋਸ਼ ਪਾਇਆ ਜਾ ਰਿਹਾ ਹੈ ਉ¤ਖੇ ਅੱਜ ਪੰਜਾਬ ਪ੍ਰਜਾਪਤ ਯੂਥ ਵਿੰਗ ਦੇ ਪ੍ਰਧਾਨ ਅਤੇ ਕੌਂਸਲਰ ਗੁਰਿੰਦਰ ਰਿਸ਼ੀ ਦੀ ਅਗਵਾਈ ’ਚ ਹਾਲ ਗੇਟ ਦੇ ਬਾਹਰ ਬਿਕਰਮ ਸਿੰਘ ਮਜੀਠੀਆ ਦਾ ਨਾ ਸਿਰਫ ਪੁਤਲਾ ਫੂਕਿਆ ਗਿਆ ਬਲਕਿ ਧਾਰਮਿਕ ਭਾਵਨਾਂਵਾ ਨੂੰ ਠੇਸ ਪਹੁਚਾਉਂਣ ’ਤੇ ਭਾਰਤ ਚੋਣ ਕਮਿਸ਼ਨ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ 295-ਏ ਦੇ ਤਹਿਤ ਪਰਚਾ ਰਜਿਸਟਰ ਕਰਨ ਦੀ ਮੰਗ ਕਰ ਦਿੱਤੀ। ਉ¤ਥੇ ਉਨ੍ਹਾਂ ਨੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਤ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਜੀਠੀਆ ਨੂੰ
ਪੰਥ ’ਚੋਂ ਛੇਕਣ ਦੀ ਅਪੀਲ ਵੀ ਕੀਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਿੰਦਰ ਰਿਸ਼ੀ ਨੇ ਕਿਹਾ ਕਿ ਕਲ ਬਿਕਰਮ ਸਿੰਘ ਮਜੀਠੀਆ ਵੱਲੋਂ ਦਸ਼ਮ ਪਾਤਸ਼ਾਹ ਦੀ ਬਾਣੀ ਦੇਹਿ ਸ਼ਿਵਾ ਬਰ ਮੋਹੇ ਇਹੇ ਬੋਲਣ ਵੇਲੇ ਉਨਾਂ ਦਸ਼ਮ ਪਿਤਾ ਦੀ ਰਚਣਾ ਦੇ ਨਾਲ ਖਿਲਵਾੜ ਕੀਤਾ ਹੈ। ਉਨਾਂ ਦੱਸਿਆ ਕਿ ਇਤੀਹਾਸ ਗਵਾਹ ਹੈ ਕਿ ਗੁਰੂ ਹਰਿ ਰਾਇ ਸਾਹਿਬ ਜੀ ਦੇ ਪੁੱਤਰ ਰਾਮ ਰਾਏ ਜੀ ਨੇ ਔਰੰਗਜੇਬ ਦੀ ਹਕੂਮਤ ਤੋਂ ਡਰਦਿਆ ਹੋਏ ਸ਼੍ਰੀ ਗੁਰੂ ਗ੍ਰੰਧ ਸਾਹਿਬ ਦੀ ਬਾਣੀ ਜਿਸ ’ਚ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ’ਚ ਲਿੱਖਿਆ ਸੀ ਕਿ ਮਿੱਟੀ ਮੁਸਲਮਾਨ ਦੀ ਤੇੜੇ ਤਈ ਘੁਮਿਆਰ ਜਿਸਨੂੰ ਉਨਾਂ ਦੇ ਪੁੱਤਰ ਵਲੋਂ ਬਦਲ ਕੇ ਮਿੱਟੀ ਬੇਈਮਾਨ ਦੀ ਤੇੜੇ ਪਈ ਘੁਮਿਆਰ ਕਰ ਦਿੱਤਾ ਸੀ। ਇਸ ’ਤੇ ਗੁਰੂ ਹਰਿ ਰਾਏ ਜੀ ਨੇ ਆਪਣੇ ਸਗੇ ਪੁੱਤਰ ਰਾਮ ਰਾਏ ਨੂੰ ਸੰਦੇਸ਼ ਭੇਜਿਆ ਕਿ ਉਹ ਜਿੱਥੇ ਵੀ ਹੋਣ ਵਾਪਿਸ ਨਾ ਆਉਣ। ਗੁਰੂ ਘਰ ਅਤੇ ਉਨਾਂ ਦੇ ਘਰ ਦੇ ਦਰਵਾਜੇ ਸਦਾ ਦੇ ਲਈ ਬੰਦ ਹਨ। ਆਪਣੇ ਪਿਤਾ ਦੀ ਆਗਿਆ ਮੰਨਦੇ ਹੋਏ ਉਹ ਗੁਰੂ ਘਰ ਅਤੇ ਨਾ ਹੀ ਆਪਣੇ ਪਿਤਾ ਨੂੰ ਮਿਲੇ। ਗੁਰਿੰਦਰ ਰਿਸ਼ੀ ਨੇ ਕਿਹਾ ਕਿ ਆਪਣੇ ਆਪ ਨੂੰ ਸਿੱਖ ਧਰਮ ਦੇ ਪੈਰੋਕਾਰ ਮੰਨਣ ਵਾਲੇ ਜੋ ਸਿੱਖ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਹਨ ਦਾ ਕਾਰਨਾਮਾ ਵੇਖੋਂ ਕਿ ਗੁਰੂ ਬਾਣੀ ਦੀ ਤੁਕਾਂ ’ਚ ਹੀ ਬਦਲਾਅ ਕਰ ਦਿੱਤਾ। ਉਨਾਂ ਕਿਹਾ ਕਿ ਅਰੁਣ ਜੇਤਲੀ ਜੋ ਕਿ ਇਕ ਬ੍ਰਾਹਮਣ ਹੈ ਅਤੇ ਔਰੰਗਜੇਬ ਦੇ ਸਮੇਂ ਦੀ ਗੱਲ ਯਾਦ ਕਰਵਾਈ ਹੈ ਜਦ ਗੰਗੂ ਤੇਲੀ ਨੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਧੋਖਾ ਕੀਤਾ ਸੀ। ਦਸ਼ਮ ਪਿਤਾ ਦੀ ਵਾਣੀ ਨਾਲ ਜੇਤਲੀ ਦੀ ਉਪਮਾ ਕਰ ਦਿੱਤਾ ਜਾਣਾ ਮਾਫੀ ਯੋਗ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਉਕਤ ਮਾਮਲੇ ’ਚ ਕਾਰਵਾਈ ਨਹੀਂ ਹੋਈ ਤਾਂ ਗੁਰੂ ਨੂੰ ਤੋੜਨਾ-ਮਰੋੜਨਾ ਜਾਰੀ ਰਹੇਗਾ। ਇਸ ਨਾਲ ਸਿੱਖ ਇਤੀਹਾਸ ਅਤੇ ਸਿੱਖਾਂ ਦੀ ਭਾਵਨਾਂਵਾ ਦੇ ਨਾਲ ਖਿਲਵਾੜ ਜਾਰੀ ਰਹੇਗਾ। ਉ¤ਥੇ ਉਨਾਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਨੂੰ ਪਹਿਚਾਣਦਿਆ ਹੋਏ ਅਕਾਲੀ-ਭਾਜਪਾ ਦੇ ਵਿਰੁੱਧ ਵੋਟ ਕਰਨ ਦੀ ਮੰਗ ਕਰਦਿਆ ਹੋਏ ਅਜਿਹੇ ਲੋਕਾਂ ਨੂੰ ਵੋਟ ਪਾਉਣਾ ਸਹੀ ਨਹੀਂ ਜੋ ਆਪਣੇ ਗੁਰੂਆਂ ਦੀ ਬਾਣੀ ਦਾ ਸਨਮਾਨ ਨਹੀਂ ਕਰਨਾ ਜਾਣਦੇ। ਉਨਾਂ ਕਿਹਾ ਕਿ ਸਮੂਹ ਪ੍ਰਜਾਪਤ ਸਮਾਜ ਭਾਜਪਾ ਉਮੀਂਦਵਾਰ ਦਾ ਵਿਰੋਧ ਕਰਣਗੇ ਅਤੇ ਉਨਾਂ ਨੂੰ ਚੌਣਾਂ ’ਚ ਹਰਾਕਰ ਚਲਦਾ ਕਰੇਗੀ।



