ਸਰਦੂਲਗੜ੍ਹ, 9 ਮਈ (ਵਿਪਨ ਗੋਇਲ)- ਪਿੰਡ ਬਾਜੇਵਾਲਾ ਦੇ ਪਾਣੀ ਨਾਲ ਭਰੇ ਛੱਪੜ ਚ ਛੱਡੀਆਂ ਮੱਛੀਆਂ ਮਰਨ ਨਾਲ ਜਿੱਥੇ ਬਦਬੂ ਮਾਰ ਰਹੀ ਹੈ ਉਥੇ ਗਰਮੀ ਦੇ ਮੌਸਮ ਚ ਪਿੰਡ ਵਾਸੀਆਂ ਨੂੰ ਮੱਝਾਂ ਨੂੰ ਪਾਣੀ ਪਿਲਾਉਣ ਅਤੇ ਨਹਾਉਣ ਚ ਭਾਰੀ ਦਿੱਕਤ ਆ ਰਹੀ ਹੈ। ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ, ਬੌਰਚੰਦ ਸ਼ਰਮਾ, ਮਿਸਤਰੀ ਧਰਮ ਸਿੰਘ ਆਦਿ ਨੇ ਦੱਸਿਆ ਕਿ ਠੇਕੇਦਾਰ ਹਰਦਮ ਸਿੰਘ ਫਤਹਿਗੜ ਛੰਨਾ ਨੂੰ ਦਸ ਸਾਲ ਲਈ ਪਹਿਲਾਂ ਵਾਲੀ ਪੰਚਾਇਤ ਨੇ ਮੱਛੀਆਂ ਛੱਡਣ ਦਾ ਠੇਕਾ ਦਿੱਤਾ ਸੀ। ਜਿਸ ਵਿੱਚ ਛੱਡੀਆਂ ਮੱਛੀਆਂ ਮਰਨ ਕਾਰਨ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੱਝ ਆਦਿ ਦਾ ਨੁਕਸਾਨ ਹੋਵੇਗਾ। ਉਸ ਦਾ ਖਮਿਆਜਾ ਠੇਕੇਦਾਰ ਨੂੰ ਭੁਗਤਣਾ ਪਵੇਗਾ। ਉਹਨਾਂ ਕਿਹਾ ਇਸ ਮਾਮਲੇ ਸੰਬੰਧੀ ਉਹ ਡੀ ਸੀ ਮਾਨਸਾ ਨੂੰ ਲਿਖਤੀ ਤੌਰ ਤੇ ਆਪਣੀ ਸ਼ਕਾਇਤ ਕਰਨਗੇ। ਜਦੋ ਇਸ ਸੰਬੰਧੀ ਉਕਤ ਠੇਕੇਦਾਰ ਹਰਦਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਮੈਨੂੰ ਇਸ ਵਾਰੇ ਹੁਣੇ ਹੀ ਪਤਾ ਲੱਗਿਆ ਹੈ ਮੈ ਛੱਪੜ ਚੋ ਮੱਛੀਆਂ ਦੀ ਗੌਰ ਕਰਕੇ ਇਹ ਹੱਲ ਕਰਵਾ ਦਿੰਦੇ ਹਾਂ। ਉਧਰ ਬੀਡੀਪੀਓ ਝੁਨੀਰ ਰਾਜਵਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਪੰਚਾਇਤ ਮੈਨੂੰ ਲਿਖਤੀ ਤੌਰ ਤੇ ਆਪਣੀ ਸ਼ਿਕਾਇਤ ਕਰੇ ਮੈ ਜੋ ਵੀ ਕਰਵਾਈ ਹੋਵੇਗੀ ਅਮਲ ਚ ਲਿਆਂਦੀ ਜਾਵੇਗੀ।