ਕੋਟ ਫੱਤਾ, 24 ਅਪ੍ਰੈਲ (ਜਸਪ੍ਰੀਤ ਸਿੰਘ, ਹਰਵਿੰਦਰ)-ਹਲਕਾ ਬਠਿੰਡਾ ਦੇ ਪਿੰਡ ਧੰਨ ਸਿੰਘ ਖਾਨਾ ਵਿਖੇ ਅੱਜ ਸ:ਅਮਰਜੀਤ ਸਿੰਘ ਸਿੱਧੂ ਦੀ ਭੈਣ ਬੀਬਾ ਇੰਦਰਜੀਤ ਕੌਰ ਦੀ ਅਗਵਾਹੀ ਵਿੱਚ ਗੁਰਵਿੰਦਰ ਕੌਰ, ਦਵਿੰਦਰ ਕੌਰ, ਹਰਬੰਸ ਕੌਰ,ਮਨਜੀਤ ਕੌਰ,ਪਰਮਜੀਤ ਕੌਰ, ਜਸਵਿੰਦਰ ਕੌਰ,ਬਲਦੇਵ ਕੌਰ,ਅੰਮ੍ਰਿਤ ਕੌਰ,ਰਾਜਪਾਲ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ ਅਤੇ ਹੋਰ ਵੀ ਕਈ ਬੀਬ ੀਆ ਸਮੇਤ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਘਰ ਘਰ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੀਤੇ ਵਿਕਾਸ ਦੇ ਨਾਮ ਤੇ ਵੋਟਾ ਪਾਉਣ ਲਈ ਬੇਨਤੀ ਕੀਤੀ ਅਤੇ ਉਹਨਾ ਵੱਲੋ ਆਖਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਸਕੂਲ ਲਈ
ਗਰਾਟ, ਵਾਟਰਵਰਕਸ, ਗਲੀਆ ਨਾਲੀਆ ਪੱਕੀਆ ਕੀਤੀਆ ਹਨ ਅਤੇ ਬੀਬਾ ਵੱਲੋ ਪਿੰਡ ਵਾਸੀਆ ਦੀਆ ਸਾਰੀਆ ਮੰਗਾ ਪੂਰੀਆ ਕੀਤੀਆ ਹਨ ਅਤੇ ਉਹਨਾ ਵੱਲੋ ਆਖਿਆ ਕਿ ਜੇਕਰ ਤੁਸੀ ਪਿੰਡ ਦਾ ਵਿਕਾਸ ਇਸੇ ਤਰ੍ਹਾ ਹੀ ਚਾਹੁੰਦੇ ਹੋ ਤਾ ਆਪਣੀ ਵੋਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾਉ ਅਤੇ ਹੋਰ ਕਿਸੇ ਪਾਰਟੀ ਨੂੰ ਪਾ ਕੇ ਆਪਣੀਆ ਵੋਟਾ ਖਰਾਬ ਨਾ ਕਰੋ,ਕਿਉਕਿ ਕੁਝ ਅਜਿਹੀਆ ਪਾਰਟੀਆ ਵੀ ਚੋਣ ਮੈਦਾਨ ਵਿੱਚ ਹਨ ਜਿੰਨਾ ਦਾ ਜਿੱਤ ਕੇ ਵੀ ਕੋਈ ਅਧਾਰ ਨਹੀ ਬਣ ਸਕਦਾ। ਇਸ ਲਈ ਪਿੰਡ ਦੀਆ ਬੀਬੀਆ ਵੱਲੋ ਪਿੰਡ ਵਾਸੀਆ ਨੂੰ ਘਰ ਘਰ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਤ ਕੀਤਾ।



