Skip to content
Independent perspectives. Global stories.
BREAKING

ਦਲ ਖ਼ਾਲਸਾ ਵੱਲੋਂ ‘ਸਿੱਖ ਪੰਥ ਅਤੇ ਭਾਰਤੀ ਚੋਣਾਂ-ਇੱਕ ਵਿਸ਼ਲੇਸ਼ਣ’ ਵਿਸ਼ੇ ’ਤੇ ਸੈਮੀਨਾਰ 27 ਨੂੰ

Share this story

image ਹੁਸ਼ਿਆਰਪੁਰ, 24 ਅਪ੍ਰੈਲ (ਪੀ.ਟੀ.)-ਦਲ ਖ਼ਾਲਸਾ ਵੱਲੋਂ ‘ਸਿੱਖ ਪੰਥ ਅਤੇ ਭਾਰਤੀ ਚੋਣਾਂ-ਇੱਕ ਵਿਸ਼ਲੇਸ਼ਣ’ ਵਿਸ਼ੇ ’ਤੇ ਸੈਮੀਨਾਰ 27 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਹ ਕੌਮਾਂ ਜੋ ਆਪਣੀ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹ¤ਕ ਲਈ ਲੜ ਰਹੀਆਂ ਹੋਣ, ਉਹਨਾਂ ਲਈ ਚੋਣਾਂ ਵਿ¤ਚ ਹਿ¤ਸਾ ਲੈਣ ਜਾਂ ਨਾ ਲੈਣ ਦਾ ਫੈਸਲਾ ਹਮੇਸ਼ਾ ਹੀ ਦੁਬਿਧਾ ਤੇ ਦੁਚਿੱਤੀ ਵਾਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਵਿੱਚ ਬੁਲਾਰੇ, ਸਿੱਖਾਂ ਦਾ ਭਾਰਤੀ ਚੋਣ ਪ੍ਰਣਾਲੀ ਬਾਰੇ ਨਜ਼ਰੀਏ ਅਤੇ ਤਜਰਬੇ ਬਾਰੇ ਚਾਨਣਾ ਪਾਉਂਗੇ ਅਤੇ ਨਾਲ ਹੀ ਦਸਣਗੇ ਕਿ ਸਿੱਖਾਂ ਨੇ ਇਸ ਚੋਣ ਸਿਸਟਮ ਵਿ¤ਚ ਲੰਮਾ ਸਮਾ ਹਿੱਸਾ ਲੈ ਕੇ ‘ਕੀ ਕਟਿਆ ਅਤੇ ਕੀ ਗੁਆਇਆ‘ ਹੈ। ਦਲ ਖਾਲਸਾ ਨੇ ਕਾਂਗਰਸ

ਅਤੇ ਭਾਜਪਾ ਨੂੰ ਇਕੋ ਸਿ¤ਕੇ ਦੇ ਦੋ ਪਾਸੇ ਦਸਦਿਆਂ ਕਿਹਾ ਕਿ ਸਿੱਖਾਂ ਨੂੰ ਕਿਸੇ ਵੀ ਕੇਂਦਰੀ ਪਾਰਟੀ ਤੋਂ ਇਹ ਆਸ ਨਹੀ ਰ¤ਖਣੀ ਚਾਹੀਦੀ ਕਿ ਉਹ ਸਿ¤ਖ ਮਸਸਿਆ ਦਾ ਕੋਈ ਹ¤ਲ ਕ¤ਢੇਗੀ । ਉਹਨਾਂ ਭਾਜਪਾ ਆਗੂ ਨਰਿੰਦਰ ਮੋਦੀ ਬਾਰੇ ਕਿਹਾ ਕਿ ਮੋਦੀ ਮੁਸਲਮਾਨਾਂ ਦਾ ਕਾਤਲ ਸਮਝਿਆ ਜਾਂਦਾ ਹੈ ਅਤੇ ਹਿੰਦੁਵਤੀ ਤਾਕਤਾਂ ਉਸਨੂੰ ਮੁਸਲਮਾਨਾਂ ਦਾ ਘਾਣ ਕਰਨ ਬਦਲੇ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਬਣਾਕੇ ਇਨਾਮ ਦੇ ਰਹੀਆਂ ਹਨ। ਉਨ੍ਹਾਂ ਕਾਂਗਰਸੀ ਆਗੂ ਬਾਰੇ ਪੁਛੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਰਾਹੁਲ ਗਾਂਧੀ ਜਿਸ ਪਾਰਟੀ ਦੀ ਸੋਚ ਦੀ ਪ੍ਰਤੀਨਿਧਤਾ ਕਰਦਾ ਹੈ ਉਹ ਸੋਚ ਸਿੱਖ-ਦੁਸ਼ਮਣੀ ਦੀ ਅਲਾਮਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਦੋਨਾਂ ਦੀ ਫਿਤਰਤ ਸਿੱਖ-ਦੁਸ਼ਮਣੀ ਵਾਲੀ ਹੈ। ਉਨ੍ਹਾਂ ਅਕਾਲੀ ਦਲ ਬਾਦਲ ਨੂੰ ਹਾੜੇ ਹੱਥੀਂ ਲੈਦਿਆਂ ਕਿਹਾ ਕਿ ਇਸ ਪਾਰਟੀ ਨੇ ਭਾਜਪਾ ਨਾਲ ਦੋਸਤੀ ਕਰਕੇ ਸਿੱਖ ਸੰਘਰਸ਼ ਨੂੰ ਡਾਢੀ ਸੱਟ ਮਾਰੀ ਹੈ। ਜਥੇਬੰਦੀ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੇ ਫੈਸਲੇ ਨੂੰ ਮੁੜ ਦੁਹਰਾਉਦਿਆਂ, ਉਨ੍ਹਾਂ ਨੇ ਕਿਹਾ ਕਿ ਸਿੱਖ ਸਮੱਸਿਆ ਦਾ ਹੱਲ ਚੋਣਾਂ ਰਾਹੀਂ ਨਹੀ ਰਾਇਸ਼ੁਮਾਰੀ ਅਤੇ ਆਜ਼ਾਦੀ ਵਿੱਚ ਪਿਆ ਹੈ।

WRITTEN BY