ਬਰੇਟਾ, 24 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)-ਬਠਿੰਡਾ ਲੋਕਾ ਸਭਾ ਹਲਕੇ ਤੋਂ ਕਾਂਗਰਸ, ਸੀ ਪੀ ਆਈ ਅਤੇ ਪੀਪੀਪੀ ਪਾਰਟੀ ਦੇ ਸਾਝੇਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਨੂੰ ਤਿਨੋਂ ਹੀ ਪਾਰਟੀਆਂ ਦੇ ਆਗੂਆਂ ਨੇ ਸਿਖਰਾਂ ਤੇ ਪੁਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ। ਜਿਸ ਤਹਿਤ ਸਰਦੂਲਗੜ੍ਹ ਤੋਂ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਜੋ ਕਿ ਕਾਗਰਸ ਪਾਰਟੀ ਦੇ ਸਿਰਮੋਰ ਆਗੂ ਜਿਨਾਂ ਦੀ ਅਗਵਾਈ ਵਿੱਚ ਕਾਗਰਸ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਵੱਖ-2 ਪਿੰਡਾ ਦੇ ਆਗੂ ਵਰਕਰਾਂ ਨਾਲ ਹੋਈ ਜਿਸ ਵਿੱਚ ਪੰਜਾਬ ਅੰਦਰ ਸਮੇਂ ਦੇ ਹਲਾਤਾਂ ਨੂੰ ਪੰਜਾਬ ਲਈ ਘਾਤਕ ਦਸਦਿਆਂ ਖੁੱਲ ਕੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੀ ਪੰਜਾਬ ਸਰਕਾਰ ਦੀ ਅਲੋਚਨਾਂ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਵਾਸੀਆਂ ਤੋਂ ਮੌਜੂਦਾ ਸਮੇ ਦੀ ਅਕਾਲੀ ਭਾਜਪਾ ਸਰਕਾਰ ਦੇ
ਨੁਮਾਇਦਿਆਂ ਨੇ ਸਭ ਕੂਝ ਖੋਹ ਲਿਆ ਹੈ ਇਥੋਂ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਮੀਦਵਾਰ ਬੀਬੀ ਬਾਦਲ ਅੱਜ ਹਰ ਸਟੇਜ ਤੋਂ ਪੰਜਾਬ ਦੇ ਗਰੀਬਾਂ ਨੂੰ ਇਕ ਰੁਪਏ ਕਿਲੋ ਕਣਕ ਦੇਣ ਦੇ ਦਾਅਵੇ ਕਰਦੇ ਹਨ ਅਸੀਂ ਪੁਛਣਾ ਚਾਉਦੇ ਹਾਂ ਕਿ ਇਨਾਂ ਗਰੀਬਾਂ ਦੀਆਂ ਬਸਤੀਆਂ ਵਿੱਚ ਆ ਕੇ ਕਦੇ ਵੇਖਿਆ ਹੈ ਕਿ ਕਿਨੇ ਮਹੀਨੇ ਕੇਂਦਰ ਸਰਕਾਰ ਵਲੋਂ ਭੇਜੀ ਕਣਕ ਪੰਜਾਬ ਸਰਕਾਰ ਨੇ ਇਨਾਂ ਗਰੀਬਾਂ ਤੱਕ ਕਿਨੇ ਮਹੀਨੇ ਨਹੀ ਪੁਚਾਈ ਅੱਜ ਵੋਟਾਂ ਦੇ ਸਮੇਂ ਇਨਾਂ ਨੂੰ ਗਰੀਬਾਂ ਦਾ ਦਰਦ ਯਾਦ ਆ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨ, ਮਜਦੂਰ, ਛੋਟਾ ਵਪਾਰੀ ਪਿਛੇ 7 ਸਾਲ ਤੋਂ ਜਦੋਂ ਦੀ ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਬਣੀ ਹੈ ਹੋਰ ਗਰੀਬੀ ਵੱਲ ਜਾ ਰਿਹਾ ਹੈ। ਇਨਾਂ ਅਕਾਲੀਆਂ ਨੂੰ ਜੋ ਹਵਾਈ ਜਹਾਜਾਂ ਦਾ ਸਫਰ ਕਰਦੇ ਹਨ ਇਨਾਂ ਨੂੰ ਪਹਿਲਾਂ ਇਨਾਂ ਕਿਸਾਨਾਂ, ਗਰੀਬਾਂ, ਛੋਟੇ ਵਪਾਰੀਆਂ ਦੀਆਂ ਅੱਖਾਂ ਦੇ ਕੋਏ ਕਿਉਂ ਨਹੀ ਦਿਖਾਈ ਦਿਤੇ ਕਿ ਇਹ ਰੌ ਰਹੇ ਹਨ ਜਾਂ ਰੌ ਕੇ ਹਟੇ ਹਨ। ਇਨਾਂ ਨੇ ਤਾਂ ਇਥੋਂ ਤੱਕ ਪੰਜਾਬ ਵਾਸੀਆਂ ਤੇ ਕਹਿਰ ਢਾਇਆ ਹੈ ਕਿ ਪੰਜਾਬ ਦਾ ਰੇਤਾ ਵੀ ਗਰੀਬਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਕੇ ਕੋਈ ਗਰੀਬ ਇੱਕ ਕਮਰੇ ਦੀ ਛੱਤ ਵੀ ਨਾਂ ਖੜੀ ਕਰ ਲਵੇ। ਇਸ ਸਮੇਂ ਸੀਨੀਅਰ ਕਾਗਰਸੀ ਆਗੂਆਂ ਜਸਵੰਤ ਸਿੰਘ ਫਫੜੇ ਭਾਈਕੇ ਮੈਂਬਰ ਐਕਸ਼ਨ ਕਮੇਟੀ ਪੰਜਾਬ ਪ੍ਰਦੇਸ ਕਾਂਗਸ, ਸੁਰਜੀਤ ਸਿੰਘ ਸੇਖੋਂ ਕਾਹਨਗੜ੍ਹ ਸਾਬਕਾ ਚੇਅਰਮੈਨ ਦੀ ਮਾਨਸਾ ਕੋ-ਆਪਰੇਟਿਵ ਬੈਂਕ ਮਾਨਸਾ, ਜਥੇਦਾਰ ਅਜੀਤ ਸਿੰਘ ਬਖਸੀਵਾਲਾ, ਸ੍ਰੀ ਪ੍ਰਕਾਸ ਚੰਦ ਕੁਲਰੀਆਂ ਵਾਲੇ ਬਰੇਟਾ, ਸੁਖਜਿੰਦਰ ਸਿੰਘ ਸੰਘਰੇੜੀ, ਸੀ:ਪੀ:ਆਈ ਆਗੂ ਕਾ:ਸੀਤਾ ਰਾਮ ਬਖਸੀਵਾਲਾ, ਪੀਪੀਪੀ ਆਗੂ ਜੁਗਰਾਜ ਸਿੰਘ ਬਰੇਟਾ, ਸਿਮਰਜੀਤ ਸਿੰਘ ਕੁਲਰੀਆਂ,ਵਲੋਂ ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਮੌਜੂਦਾ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਤੋਂ ਹਰ ਵਰਗ ਹਰ ਮੁਲਾਜਮ ਅਤੇ ਆਮ ਜਨਤਾ ਦੁਖੀ ਹੋ ਗਈ ਹੈ। ਪੰਜਾਬ ਹਰ ਪ੍ਰਤੀ ਦਿੰਨ ਮੰਦਹਾਲੀ ਦੇ ਖੁਹ ਵਿੱਚ ਧਸਦਾ ਜਾ ਰਿਹਾ ਹੈ ਅਤੇ ਵਿਨਾਸ ਦੇ ਰਾਹ ਪੈ ਰਿਹਾ ਹੈ। ਅੱਜ ਪੰਜਾਬ ਅੰਦਰ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸੁਰੱਖਿਅਤ ਨਹੀ ਆਮ ਜਨਤਾ ਦੀ ਕੀ ਹਾਲਤ ਹੈ ਇਹ ਪੰਜਾਬ ਦੇ ਲੋਕ ਹੀ ਜਾਣਦੇ ਹਨ। ਉਨਾਂ ਕਿਹਾ ਕਿ ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਨੂੰ ਆਉਦੇ ਹਰ ਕਦਮ ਤੇ ਚਲਦਾ ਕਰਨ ਲਈ ਪੰਜਾਬ ਵਿੱਚ ਕਾਂਗਰਸ, ਸੀਪੀਆਈ, ਪੀਪੀਪੀ ਦੇ ਨਾਲ ਜੁੜਨ ਲੱਗ ਪਏ ਹਨ। ਨੰਬਦਾਰ ਸਤਪਾਲ ਸਿੰਘ, ਦੇਵ ਸਿੰਘ ਯਾਦਵ, ਜਸਵੰਤ ਸਿੰਘ ਕਾਹਨਗੜ੍ਹ, ਲਾਲੂ ਭਾਰਦਵਾਜ ਬਰੇਟਾ ਵੀ ਮੌਜੂਦ ਸਨ।



