ਪ੍ਰੀਮੀਅਰ ਪਬਲਿਕ ਸਕੂਲ ਚੁਪਕੀ ਦਾ 12ਵੀਂ ਦਾ ਨਤੀਜਾ ਸ਼ਾਨਦਾਰ

ਸਮਾਣਾ, 3 ਮਈ (ਪ੍ਰੇਮ ਵਧਵਾ)- ਪ੍ਰੀਮੀਅਰ ਪਬਲਿਕ ਸਕੂਲ, ਚੁਪਕੀ, ਸਮਾਣਾ ਵਿਖੇ ਬਾਹਰਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ, ਜਿਸ ਵਿਚ ਸਾਇੰਸ ਗਰੁਪ ਵਿਚ ਪਹਿਲਾ ਸਥਾਨ ਭਾਵਨਾ (96%), ਦੂਜਾ ਕਨਿਕਾ (95.2%) ਅਤੇ ਹਰਸ਼ਿਤ (92.8%) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਆਕਾਂਕਸ਼ਾ (92%), ਕ੍ਰਿਤੀਕਾ (90.20%), ਵੰਸ਼ਿਕਾ (90.20%), ਰੋਹਨ (89.20%) ਨੇ ਵਧੀਆ ਅੰਕ ਪ੍ਰਾਪਤ ਕੀਤੇ ਅਤੇ ਆਰਟਸ ਗਰੁਪ ਵਿਚ ਪਹਿਲਾ ਸਥਾਨ ਸਮ੍ਰਿਤੀ ਸਚਦੇਵਾ (95.20%), ਦੂਸਰਾ ਸਥਾਨ ਜੈਸਮੀਨ ਕੌਰ (91.40%) ਅਤੇ ਤੀਜਾ ਸਥਾਨ ਚਾਹਤ ਗੋਇਲ (90.80%) ਨੇ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾਕਟਰ ਵਿਕਰਮਜੀਤ, ਡਾਇਰੈਕਟਰ ਗੁਰਮੀਤ ਸਿੰਘ ਅਤੇ ਸਮੂਹ ਸਟਾਫ ਨੇ ਬਚਿਆਂ ਨੂੰ ਵਧਾਈ ਦਿਤੀ ਅਤੇ ਚੰਗੇ ਭਵਿਖ ਲਈ ਸ਼ੁਭ ਕਾਮਨਾਵਾਂ ਦਿਤੀਆਂ।

Send this to a friend