ਹੈਡਰਸਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਖਰੜ, 3 ਮਈ (ਹਰਵਿੰਦਰ ਮਹਿਰਾ)- ਹੈਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਸੀਬੀਐਸਈ ਵੱਲੋਂ ਐਲਾਨਿਆਂ ਬਾਰਵੀਂ ਜਮਾਤ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਏਕਤਾ ਰੇਚਲ ਨੇ ਦੱਸਿਆ ਕਿ ਮਨਿੰਦਰ ਕੌਰ ਮੈਡੀਕਲ ਨੇ 90.2 ਪ੍ਰਤੀਸ਼ਤ, ਸ਼ਰੂਤੀ ਕਾਮਰਸ ਨੇ 90 ਪ੍ਰਤੀਸ਼ਤ ਸੁਖਮਨ ਸਿੰਘ ਨਾਨਮੈਡੀਕਲ ਨੇ 74.4 ਅਤੇ ਜੈਸਿਕਾ ਆਰਟਸ ਨੇ 85.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਸਕੂਲ ਦੇ 15 ਤੋਂ ਵੱਧ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅਤੇ 20 ਤੋਂ ਵੱਧ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਰੋਮਿਲਾ ਚਾਂਦ, ਵਿਕਟਰ ਭੱਟੀ ਸਮੇਤ ਸਮੂਹ ਸਟਾਫ਼ ਮੌਜੂਦ ਸੀ।

Send this to a friend