ਸੜੀ ਕਣਕ ਦਾ ਸਰਕਾਰ ਪ੍ਰਤੀ ਏਕੜ 40 ਹਜ਼ਾਰ ਦਾ ਮੁਆਵਜ਼ਾ ਦੇਵੇ : ਭਰੋਵਾਲ

ਗੋਇੰਦਵਾਲ ਸਾਹਿਬ, 3 ਮਈ (ਰਣਜੀਤ ਦਿਓਲ)- ਕਿਸਾਨਾਂ ਦੀ ਔਲਾਦ ਵਾਂਗ ਪਾਲੀ ਕਣਕ ਦੀ ਫਸਲ ਆਏ ਦਿਨ ਕਿਸੇ ਨਾ ਕਿਸੇ ਕਾਰਨ ਅਗ ਦੀ ਲਪੇਟ ਚ ਆ ਕੇ ਬਰਬਾਦ ਹੋ ਰਹੀ ਹੈ ਜਿਸ ਦਾ ਆਰਥਿਕ ਤੇ ਮਾਨਸਿਕ ਨੁਕਸਾਨ ਕਿਸਾਨਾਂ ਲਈ ਅਸਹਿ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ ਰਮਨਦੀਪ ਸਿੰਘ ਭਰੋਵਾਲ ਨੇ ਸਥਾਨਕ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ ।ਸ ਭਰੋਵਾਲ ਨੇ ਕਿਹਾ ਕਿ ਇਸ ਵਾਪਰ ਰਹੇ ਦੁਖਾਂਤ ਨੂੰ ਸਰਕਾਰ ਗੰਭੀਰਤਾ ਨਾਲ਼ ਲਵੇ ਕਿਉਕਿ ਮਹਿੰਗੀਆਂ ਖਾਦਾਂ, ਦਵਾਈਆਂ ਤੇ ਵਹਾਈਆਂ ਕਾਰਨ ਕਿਸਾਨਾਂ ਦੇ ਪਲੇ ਮਸਾਂ ਗੁਜਾਰੇ ਜੋਗੇ ਪੈਸੇ ਹੀ ਪੈਦੇ ਹਨ ਇਸ ਲਈ ਸਰਕਾਰ ਪ੍ਰਤੀ ਏਕੜ 40000ਹਜਾਰ ਕਣਕ ਦਾ ਮੁਆਵਜ਼ਾ ਦੇਵੇ ਤਾਂ ਜੋ ਅਜਿਹੇ ਹਾਲਾਤਾਂ ਚ ਕਿਸਾਨ ਆਰਥਿਕ ਮਜਬੂਰੀ ਕਾਰਨ ਕੋਈ ਵੀ ਅਜਿਹਾ ਕਦਮ ਨ ਚੁਕੇ ਜਿਸ ਕਾਰਨ ਉਸਦੇ ਪਰਿਵਾਰ ਨੂੰ ਦੁਖਮਈ ਜਿੰਦਗੀ ਹੰਢਾਉਣੀ ਪਵੇ।। ਇਸ ਮੌਕੇ ਉਨ੍ਹਾਂ ਨਾਲ ਬੀ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਖਿੰਡਾ, ਡਾ ਨਿਸ਼ਾਨ ਸਿੰਘ ਭਰੋਵਾਲ, ਜਬਰਜੰਗ ਸਿੰਘ ਖਿੰਡਾ, ਸੁਖਜੀਤ ਸਿੰਘ ਸੁਖ ਅਮ੍ਰਿਤਪਾਲ ਸਿੰਘ ਬਬੂ, ਹਰਪ੍ਰੀਤ ਸਿੰਘ ਪਿਪਾ, ਆਦਿ ਹਾਜ਼ਰ ਸਨ ।।

Send this to a friend