ਸ਼ਾਹਕੋਟ ਵਿਖੇ ਦੂਸਰੀ ਚੋਣ ਰਿਹਰਸਲ 5 ਨੂੰ : ਡਾ. ਚਾਰੂਮਿਤਾ

ਸ਼ਾਹਕੋਟ, 2 ਮਈ (ਸੁਰਿੰਦਰ ਸਿੰਘ ਖਾਲਸਾ) -ਸੂਬੇ ਵਿੱਚ 19 ਮਈ ਨੂੰ ਹੋਣ ਜਾ ਰਹੀਆ ਲੋਕ ਸਭਾ ਚੋਣਾਂ ਦੇ ਮੱਦਦੇ ਨਜ਼ਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨ ਕਮ- ਮਾਨਯੋਗ ਜਿਲ੍ਹਾ ਚੋਣ ਅਫ਼ਸਰ ਜਲੰਧਰ ਦੀਆਂ ਹਦਾਇਤਾ ਅਨੁਸਾਰ ਚੋਣ ਅਮਲੇ ਨੂੰ ਚੋਣਾਂ ਸਬੰਧੀ ਸਿਖਲਾਈ ਦੇਣ ਸਬੰਧੀ ਦੂਸਰੀ ਰਿਹਾਇਸਲ 5 ਮਈ ਦਿਨ ਐਤਵਾਰ ਅਤੇ ਤੀਸਰੀ ਰਿਹਾਇਸਲ 12 ਮਈ ਦਿਨ ਐਤਵਾਰ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਵੇਰੇ 10 ਵਜੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਚਾਰੂਮਿਤਾ ਐੱਸ.ਡੀ.ਐੱਮ. ਕਮ-ਸਹਾਇਕ ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਹਲਕਾ ਸ਼ਾਹਕੋਟ ’ਚ 244 ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ ਵਿੱਚ 19 ਮਈ ਨੂੰ ਵੋਟਾਂ ਪੈਣਗੀਆ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣਾਂ ਸਬੰਧੀ ਚੋਣ ਅਮਲੇ ਨੂੰ ਜਿਥੇ ਪਹਿਲੀ ਸਿਖਲਾਈ 23 ਅਪ੍ਰੈਲ ਨੂੰ ਦਿੱਤੀ ਗਈ ਸੀ, ਉਥੇ ਹੀ ਦੂਸਰੀ ਸਿਖਲਾਈ 5 ਮਈ ਅਤੇ ਤੀਸਰੀ ਸਿਖਲਾਈ 12 ਮਈ ਨੂੰ ਦੋਵੇਂ ਦਿਨ ਸਵੇਰੇ 10 ਵਜੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਰਿਹਾਇਸਲਾਂ ਦੌਰਾਨ ਜਿਥੇ ਨਿਯੁਕਤ ਕੀਤੇ ਗਏ ਚੋਣ ਅਮਲੇ ਦੀ ਹਾਜ਼ਰੀ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ, ਉਥੇ ਹੀ ਚੋਣਾਂ ਅਮਲੇ ਨੂੰ ਈ.ਵੀ.ਐੱਮ., ਬੈਲਟ ਯੂਨਿਟ ਅਤੇ ਵੀ.ਵੀ. ਪੈਡ ਮਸ਼ੀਨਾ ਰਾਹੀ ਵੋਟਾਂ ਪਵਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਚੋਣਾਂ ਦੌਰਾਨ ਚੋਣ ਅਮਲੇ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ 18 ਮਈ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਤੋਂ ਚੋਣ ਅਮਲੇ ਨੂੰ ਵੋਟਾਂ ਸਬੰਧੀ ਸਮਾਨ ਮੁਹਾਈਆ ਕਰਵਾਉਣ ਉਪਰੰਤ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਜਾਵੇਗਾ ਅਤੇ 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਚੋਣ ਕਲਰਕ, ਮੁਖਤਿਆਰ ਸਿੰਘ ਕਲਰਕ, ਸੁਖਜੀਤ ਸਿੰਘ ਸਹਾਇਕ ਚੋਣ ਕਲਰਕ, ਦਲਜੀਤ ਸਿੰਘ ਤੇਜੀ ਸਟੈਨੋ ਟੂ-ਐੱਸ.ਡੀ.ਐੱਮ., ਜਗਦੀਸ਼ ਕੌਰ ਕਲਰਕ, ਮੀਰਾ ਬਾਈ ਸੁਪਰਡੈਂਟ, ਰੋਹਿਤ ਗੁਪਤਾ ਰੀਡਰ ਟੂ-ਤਹਿਸੀਲਦਾਰ, ਲੈਕ: ਹਰਪ੍ਰੀਤ ਸਿੰਘ ਸੋਂਧੀ, ਲੈਕ: ਕੁਲਵਿੰਦਰ ਕੁਮਾਰ, ਜਤਿੰਦਰ ਸਿੰਘ ਜੋਨੀ, ਕੁਲਵਿੰਦਰ ਸਿੰਘ, ਅਮਨ ਮਹਾਜਨ ਆਦਿ ਸਟਾਫ਼ ਮੈਂਬਰ ਮੌਜੂਦ ਸਨ।

Send this to a friend