ਹੱਸਮੁੱਖ ਤੇ ਮਿਲਾਪੜੇ ਜਿਹੇ ਸੁਭਾਅ ਵਾਲਾ ਤਬਲਾ ਅਤੇ ਢੋਲਕੀ ਮਾਸਟਰ ਗੁਰਜੀਤ ਸਿੰਘ

ਸੰਗੀਤ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਤਬਲਾ ਅਤੇ ਢੋਲਕੀ ਮਾਸਟਰ ਗੁਰਜੀਤ ਸਿੰਘ ਜਿਸ ਦਾ ਜਨਮ ਪਿੰਡ ਨਿਹਾਲੂਵਾਲ, ਜ਼ਿਲ੍ਹਾ ਜਲੰਧਰ ਵਿਖੇ ਪਿਤਾ ਤਰਸੇਮ ਸਿੰਘ ਤੇ ਮਾਤਾ ਕੁਲਵੰਤ ਕੌਰ ਦੇ ਘਰ ਹੋਇਆ। ਗੁਰਜੀਤ ਸਿੰਘ ਨੂੰ ਬਚਪਨ ਤੋਂ ਹੀ ਤਬਲਾ ਤੇ ਢੋਲਕੀ ਵਜਾਉਣ ਦਾ ਬੜਾ ਸ਼ੌਂਕ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਬਲੇ ਤੇ ਢੋਲਕੀ ਵਜਾਉਣ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਤਬਲੇ ਤੇ ਢੋਲਕੀ ਦੀ ਸਿੱਖਿਆ ਸ਼ਾਹਕੋਟ ਤੋਂ ਤਬਲਾ ਦੇ ਢੋਲਕੀ ਮਾਸਟਰ ਰਾਮਲਾਲ ਕੋਲੋਂ ਪ੍ਰਾਪਤ ਕੀਤੀ। ਅੱਜ ਉਹ ਪੰਜਾਬ ਦੇ ਨਾਮਵਰ ਕਲਾਕਾਰਾਂ ਨਾਲ ਸਟੇਜਾਂ ’ਤੇ ਤਬਲਾ ਤੇ ਢੋਲਕੀ ਵਜਾ ਰਿਹਾ ਹੈ ਜਿਨ੍ਹਾਂ ਵਿੱਚ ਸ਼ਰੀਫ ਦਿਲਦਾਰ, ਗੁਰਦੇਵ ਪੱਧਰੀ, ਸ਼ੰਮੀ ਖਾਨ, ਜੀ ਗੁਲਜ਼ਾਰ, ਹਰਲੀਨ ਅਖਤਰ ਅਤੇ ਜੱਸ ਕਾਂਜਲੀ ਆਦਿ ਕਲਾਕਾਰ ਸ਼ਾਮਿਲ ਹਨ।

Send this to a friend