ਸੀ.ਬੀ.ਐਸ.ਸੀ. 12ਵੀਂ ਦੇ ਨਤੀਜਿਆਂ ’ਚ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਦੇ ਵਿਦਿਆਰਥੀ ਮੈਰਿਟ ’ਤੇ

ਜਲੰਧਰ, 2 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ.ਬੀ.ਐਸ.ਈ. ਨੇ ਵੀਰਵਾਰ ਨੂੰ 12ਵੀਂ ਜਮਾਤ ਦੇ ਸਾਰੇ ਜ਼ੋਨਾਂ ਦੇ ਨਤੀਜੇ ਐਲਾਨ ਦਿਤੇ ਹਨ। ਇਨ੍ਹਾਂ ਨਤੀਜਿਆਂ ਵਿਚ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਦੇ ਬਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ’ਤੇ ਮਲ੍ਹਾਂ ਮਾਰੀਆਂ ਹਨ। ਤਿੰਨੇ ਸਟ੍ਰੀਮਾਂ ’ਚ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਮੈਡੀਕਲ ਸਟ੍ਰੀਮ ਵਿਚ ਸਾਹਿਲ ਗਾਂਧੀ (95.8%), ਹਰਸ਼ਿਤ ਜੈਨ (94.6%) ਅਤੇ ਕ੍ਰਿਸ਼ਨ ਗੁਪਤਾ (93.8%) ਮੈਰਿਟ ਸਥਾਨਾਂ ’ਤੇ ਕਾਬਜ਼ ਰਹੇ। ਨਾਨ-ਮੈਡੀਕਲ ਸਟ੍ਰੀਮ ਵਿਚ ਉਸਨੀਕ ਸਿੰਘ (97.6%), ਸਾਹਿਬ ਸਿੰਘ ਧਿਮਾਨ (96.8%) ਅਤੇ ਹਰੀਸ਼ ਕੁਮਾਰ (96.4%) ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸੇ ਤਰ੍ਹਾਂ ਕਾਮਰਸ ਸਟ੍ਰੀਮ ਦੇ ਵਿਦਿਆਰਥੀਆਂ ’ਚ ਕਾਵਿਆ ਕਪੂਰ (98%), ਅਦਿਤੀ ਠੁਕਰਾਲ (97.4%), ਅਵਨੀਤ ਕੌਰ ਮਿਗਲਾਨੀ (97.4%), ਅੰਸ਼ੁਲ ਗੁਪਤਾ (97%)ਨੇ ਪਹਿਲੇ ਸਥਾਨਾਂ ’ਤੇ ਝੰਡੇ ਗਡੇ ਹਨ।

Send this to a friend